ਬਾਲੀਵੁੱਡ ਜੋੜੀ ਦੀਪਿਕਾ ਪਾਦੁਕੋਣ 'ਤੇ ਰਣਵੀਰ ਸਿੰਘ ਦੇ ਵਿਆਹ ਦੀਆਂ ਚਰਚਾਵਾਂ ਜੋਰਾਂ 'ਤੇ ਹਨ। ਇਸ ਜੋੜੇ ਦੇ ਵਿਆਹ ਬਾਰੇ ਬਹੁਤ ਸਾਰੀਆਂ ਅਫਵਾਹਾਂ ਵੀ ਫੈਲ ਰਹੀਆਂ ਹਨ। ਇਨ੍ਹਾਂ ਅਫਵਾਹਾਂ ਵਿਚਾਲੇ ਦੀਪਿਕਾ-ਰਣਵੀਰ ਦੇ ਪ੍ਰਸ਼ੰਸਕਾਂ ਲਈ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਇਕ ਰਿਪੋਰਟ ਅਨੁਸਾਰ ਦੋਵੇਂ ਇਸ ਸਾਲ ਵਿਆਹ ਕਰਾਉਣ ਲਈ ਤਿਆਰ ਹਨ। ਕਿਹਾ ਜਾ ਰਿਹਾ ਹੈ ਕਿ ਇਹ ਜੋੜੀ ਇਟਲੀ ਜਾਂ ਬੰਗਲੌਰ 'ਚ ਵਿਆਹ ਕਰਾਉਣ ਜਾ ਰਹੀ ਹੈ.।ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਆਹ ਦੱਖਣ ਭਾਰਤੀ ਰਿਵਾਜ ਨਾਲ ਹੋ ਸਕਦਾ ਹੈ।
ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਵਿਆਹ ਦੀ ਤਰੀਕ ਵੀ ਫ਼ਾਈਨਲ ਹੋ ਗਈ ਹੈ। ਦੋਵਾਂ ਦਾ ਵਿਆਹ ਇਸ ਸਾਲ 10 ਨਵੰਬਰ ਨੂੰ ਵਿਆਹ ਹੋ ਸਕਦਾ ਹੈ। ਦੋਵਾਂ ਦਾ ਪਰਿਵਾਰ ਉਦੈਪੁਰ 'ਚ ਵਿਆਹ ਕਰਨਾ ਚਾਹੁੰਦਾ ਹੈ ਪਰ ਕੁਝ ਕਾਰਨਾਂ ਕਰਕੇ ਅਜਿਹਾ ਨਹੀਂ ਹੋ ਸਕਦਾ। ਦਾਅਵਾ ਹੈ ਕਿ ਇੱਕ ਹੋਟਲ ਮੁੰਬਈ 'ਚ ਰਿਸੈਪਸ਼ਨ ਪਾਰਟੀ ਲਈ ਬੁੱਕ ਕੀਤਾ ਗਿਆ ਹੈ।
ਇਸ ਸਾਲ ਦੇ ਸ਼ੁਰੂ 'ਚ ਲੰਡਨ ਚ ਦੋਵਾਂ ਦੇ ਵਿਆਹ ਕਰਾਉਣ ਦੀ ਖਬਰ ਸੀ। ਦੀਪਿਕਾ ਦੀ ਰਣਵੀਰ ਦੀ ਮਾਂ ਦੇ ਨਾਲ ਲੰਡਨ ਚ ਸ਼ਾਪਿੰਗ ਕਰਨ ਦੀ ਰਿਪੋਰਟ ਵੀ ਆਈ ਸੀ। ਇਸ ਤੋਂ ਇਲਾਵਾ ਜਦੋਂ ਰਣਵੀਰ ਅਤੇ ਦੀਪਿਕਾ ਸ਼੍ਰੀਲੰਕਾ ਵਿਚ ਸਨ ਤਾਂ ਦੋਵਾਂ ਦੇ ਪਰਿਵਾਰ ਨੇ ਉੱਥੇ ਹੀ ਕਈ ਰਸਮਾਂ ਪੂਰੀਆਂ ਕੀਤੀਆਂ ਸਨ। ਦੋਵਾਂ ਨੇ ਮਿਲ ਕੇ ਤਿੰਨ ਫਿਲਮਾਂ 'ਚ ਕੰਮ ਕੀਤਾ ਹੈ। ਰਾਮਲੀਲਾ, ਬਾਜੀਰਾਓ ਮਸਤਾਨੀ ਤੇ ਪਦਮਾਵਤ 'ਚ ਦੋਵਾਂ ਦੀ ਜੋੜੀ ਬਹੁਤ ਪਸੰਦ ਕੀਤੀ ਗਈ ਸੀ।