ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਪਿਕਾ ਪਾਦੂਕੋਣ ਦੀ ‘ਛਪਾਕ’ ਨੇ ਕਮਾਏ 10.77 ਕਰੋੜ, ਅਜੇ ਦੇਵਗਣ ਦੀ ‘ਤਾਨਾਜੀ’ ਨੇ 35 ਕਰੋੜ

ਦੀਪਿਕਾ ਪਾਦੂਕੋਣ ਦੀ ‘ਛਪਾਕ’ ਨੇ ਕਮਾਏ 10.77 ਕਰੋੜ, ਅਜੇ ਦੇਵਗਣ ਦੀ ‘ਤਾਨਾਜੀ’ ਨੇ 35 ਕਰੋੜ

ਦੀਪਿਕਾ ਪਾਦੂਕੋਣ ਦੀ ਫ਼ਿਲਮ ‘ਛਪਾਕ’ ਨੂੰ ਬਾਕਸ ਆੱਫ਼ਿਸ ਤੇ ਆਲੋਚਕਾਂ ਤੋਂ ਕਾਫ਼ੀ ਵਧੀਆ ਹੁੰਗਾਰਾ ਮਿਲ ਰਿਹਾ ਹੈ ਪਰ ਇਹ ਫ਼ਿਲਮ ਕਮਾਈ ਕਰਨ ’ਚ ਅਜੇ ਦੇਵਗਣ ਦੀ ‘ਤਾਨਾਜੀ’ ਤੋਂ ਪੱਛੜ ਗਈ ਹੈ।

 

 

ਫ਼ਿਲਮ ‘ਛਪਾਕ’ ਦੀ ਜਿੰਨੀ ਸ਼ਲਾਘਾ ਹੋ ਰਹੀ ਹੈ, ਓਨੀ ਕਮਾਈ ਨਹੀਂ ਹੋ ਰਹੀ। ਇਸ ਫ਼ਿਲਮ ਨੇ ਪਹਿਲੇ ਦਿਨ 4.77 ਕਰੋੜ ਰੁਪਏ ਕਮਾਏ ਸਨ। ਦੂਜੇ ਦਿਨ ਇਸ ਦੀ ਕਮਾਈ ਵਿੱਚ ਕੁਝ ਵਾਧਾ ਹੋਇਆ ਪਰ ਉਹ ਵੀੀ ਕੋਈ ਬਹੁਤਾ ਜ਼ਿਆਦਾ ਨਹੀਂ ਹੋਇਆ।

 

 

‘ਬਾਕਸ ਆੱਫ਼ਿਸ ਇੰਡੀਆ’ ਦੀ ਰਿਪੋਰਟ ਮੁਤਾਬਕ ਫ਼ਿਲਮ ਨੇ ਦੂਜੇ ਦਿਨ 6 ਕਰੋੜ ਰੁਪਏ ਦੀ ਕੁਲੈਕਸ਼ਨ ਕਰ ਲਈ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਫ਼ਿਲਮ ‘ਛਪਾਕ’ ਨੂੰ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਪੁੱਡੂਚੇਰੀ ਵਿੱਚ ਟੈਕਸ–ਮੁਕਤ ਕਰ ਦਿੱਤਾ ਗਿਆ ਹੈ।

 

 

ਇੱਥੇ ਵਰਨਣਯੋਗ ਹੈ ਕਿ ਮੇਘਲਾ ਗੁਲਜ਼ਾਰ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਦੀਪਿਕਾ ਨਾਲ ਵਿਕਰਾਂਤ ਮੈਸੀ ਲੀਡ ਰੋਲ ਵਿੱਚ ਹਨ। ਉਂਝ ‘ਛਪਾਕ’ ਨਾਲ ਅਜੇ ਦੇਵਗਣ, ਕਾਜੋਲ ਤੇ ਸੈਫ਼ ਅਲੀ ਖ਼ਾਨ ਦੀ ਫ਼ਿਲਮ ‘ਤਾਨਾਜੀ – ਦਿ ਅਨਸੰਗ ਵਾਰੀਅਰ’ ਵੀ ਰਿਲੀਜ਼ ਹੋਈ ਸੀ।

 

 

‘ਤਾਨਾਜੀ’ ਨੇ ਦੋ ਦਿਨਾਂ ਵਿੱਚ 35 ਕਰੋੜ ਰੁਪਏ ਦੀ ਕੁਲੈਕਸ਼ਨ ਕਰ ਲਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika Padukone s CHHAPAK earned Rs 10 crore 77 lakhs and Ajay Devgan s Tana ji Rs 35 Crore