ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੱਧ ਪ੍ਰਦੇਸ਼ 'ਚ ਟੈਕਸ ਮੁਕਤ ਹੋਈ ਦੀਪਿਕਾ ਪਾਦੁਕੋਣ ਦੀ ਫ਼ਿਲਮ 'ਛਪਾਕ' 

ਮੱਧ ਪ੍ਰਦੇਸ਼ ਸਰਕਾਰ ਨੇ ਦੀਪਿਕਾ ਪਾਦੁਕੋਣ ਦੀ ਫ਼ਿਲਮ ਛਪਾਕ ਨੂੰ ਟੈਕਸ ਮੁਕਤ ਕਰ ਦਿੱਤਾ ਹੈ। ਇਹ ਫ਼ਿਲਮ ਐਸਿਡ ਅਟੈਕ ਪੀੜਤ ਅਤੇ ਸਰਵਾਈਵਰ ਲਕਸ਼ਮੀ ਅਗਰਵਾਲ 'ਤੇ ਆਧਾਰਤ ਹੈ। ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਦੀ ਫ਼ਿਲਮ 'ਛਪਾਕ' ਇਕ-ਇਕ ਕਰਕੇ ਕਈ ਮੁਸੀਬਤਾਂ ਦਾ ਸਾਹਮਣਾ ਕਰ ਰਹੀ ਹੈ। 

 

ਹਾਲਾਂਕਿ, ਹੁਣ ਇਸ ਦੀ ਰਿਲੀਜ਼ ਦਾ ਰਸਤਾ ਸਾਫ਼ ਹੋ ਗਿਆ ਹੈ। ਪਰ ਇਸ ਤੋਂ ਪਹਿਲਾਂ ਦੀਪਿਕਾ ਦੇ ਜੇਐਨਯੂ ਪਹੁੰਚਣ ਕਾਰਨ ਉਨ੍ਹਾਂ ਦੀ ਫ਼ਿਲਮ ਛਪਾਕ ਦੇ ਬਾਈਕਾਟ ਦੀ ਮੰਗ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਛਾਈ ਰਹੀ।

 

ਉਸ ਤੋਂ ਬਾਅਦ, ਪੀੜਤ ਲਕਸ਼ਮੀ (ਜਿਸ 'ਤੇ 'ਛਪਾਕ' ਦੀ ਫ਼ਿਲਮ ਆਧਾਰਤ ਹੈ) ਦੀ ਵਕੀਲ, ਅਪ੍ਰਨਾ ਭੱਟ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਉਹ ਕਈ ਸਾਲਾਂ ਤੋਂ ਤੇਜ਼ਾਬੀ ਹਮਲੇ ਦੀ ਸ਼ਿਕਾਰ ਲਕਸ਼ਮੀ ਦੀ ਵਕੀਲ ਰਹੀ ਸੀ ਪਰ ਇਸ ਫ਼ਿਲਮ ਵਿੱਚ ਉਸ ਨੂੰ ਕੋਈ ਕ੍ਰੈਡਿਟ ਨਹੀਂ ਦਿੱਤਾ ਗਿਆ। ਇਸ ‘ਤੇ ਅਦਾਲਤ ਨੇ ਆਦੇਸ਼ ਦਿੱਤਾ ਹੈ ਕਿ ਅਪਾਰਨਾ ਨੂੰ ਫ਼ਿਲਮ ਵਿੱਚ ਕ੍ਰੈਡਿਟ ਦਿੱਤਾ ਜਾਵੇ।

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika Padukone s film Chhapak made tax-free in Madhya Pradesh