ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਦੀਪਿਕਾ ਪਾਦੂਕੋਣ ਦਿਸੀ ਦਿੱਲੀ ਆਟੋ–ਰਿਕਸ਼ਾ ’ਚ

ਦੀਪਿਕਾ ਪਾਦੂਕੋਣ ਦਿਸੀ ਦਿੱਲੀ ਆਟੋ–ਰਿਕਸ਼ਾ ’ਚ

ਰਣਵੀਰ ਸਿੰਘ ਨਾਲ ਵਿਆਹ ਕਰਵਾਉਣ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਹੁਣ ਮੇਘਨਾ ਗੁਲਜ਼ਾਰ ਦੀ ਫ਼ਿਲਮ ‘ਛਪਾਕ’ ਰਾਹੀਂ ਬਾਲੀਵੁੱਡ ਵਿੱਚ ‘ਕਮਬੈਕ’ ਕਰ ਰਹੀ ਹੈ। ਦੀਪਿਕਾ ਅੱਜ–ਕੱਲ੍ਹ ਦਿੱਲੀ ਵਿੱਚ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ।

 

 

ਇਸ ਫ਼ਿਲਮ ਵਿੱਚ ਦੀਪਿਕਾ ਪਾਦੂਕੋਣ ਦਾ ਕਿਰਦਾਰ ਤੇਜ਼ਾਬੀ–ਹਮਲੇ ’ਚੋਂ ਬਚੀ ਲਕਸ਼ਮੀ ਅਗਰਵਾਲ ਦਾ ਹੈ। ਇਹ ਫ਼ਿਲਮ ਲਕਸ਼ਮੀ ਅਗਰਵਾਲ ਦੀ ਜੀਵਨੀ ਉੱਤੇ ਬਣ ਰਹੀ ਹੈ। ‘ਛਪਾਕ’ ਅਗਲੇ ਵਰ੍ਹੇ 10 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

 

ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਦੀਪਿਕਾ ਨੇ ਆਪਣੇ ਕਿਰਦਾਰ ਦੀ ਪਹਿਲੀ ਦਿੱਖ ਸੋਸ਼ਲ ਮੀਡੀਆ ਉੱਤੇ ਜਾਰੀ ਕੀਤੀ ਸੀ। ਦਰਸ਼ਕਾਂ ਸਮੇਤ ਬਾਲੀਵੁੱਡ ਨੂੰ ਵੀ ਉਨ੍ਹਾਂ ਦੀ ਇਹ ਦਿੱਖ ਬਹੁਤ ਪਸੰਦ ਆਈ ਸੀ। ਹੁਣ ਤੱਕ ਫ਼ਿਲਮ ‘ਛਪਾਕ’ ਲਈ ਦੀਪਿਕਾ ਪਾਦੂਕੋਣ ਦੀਆਂ ਕਈ ਤਸਵੀਰਾਂ ਅਣ–ਅਧਿਕਾਰਤ ਤੌਰ ਉੱਤੇ ਫ਼ਿਲਮ ਦੇ ਸੈੱਟ ਤੋਂ ਹੀ ਲੀਕ ਹੋ ਗਈਆਂ ਹਨ।

 

 

ਇਸੇ ਲੜੀ ਵਿੱਚ ਇਸ ਫ਼ਿਲਮ ਨਾਲ ਜੁੜਿਆ ਇੱਕ ਹੋਰ ਵਿਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿਡੀਓ ਵਿੱਚ ਦੀਪਿਕਾ ਪਾਦੂਕੋਣ ਆਟੋ–ਰਿਕਸ਼ਾ ਤੋਂ ਉੱਤਰਦੀ ਵਿਖਾਈ ਦੇ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika Padukone seen in Delhi Auto Rickshaw