ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਪਿਕਾ ਪਾਦੂਕੋਣ ਨੂੰ ਮਿਲਿਆ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਦਾ ਖ਼ਿਤਾਬ

ਦੀਪਿਕਾ ਪਾਦੂਕੋਣ ਨੂੰ ਮਿਲਿਆ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਦਾ ਖ਼ਿਤਾਬ

ਗਲੋਬਲ ਆਇਕੌਨ ਦੀਪਿਕਾ ਪਾਦੂਕੋਣ ਦੁਨੀਆ ਦੀਆਂ ਸਭ ਤੋਂ ਸੁੰਦਰ ਔਰਤਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ। ਸੁੰਦਰਤਾ ਦੀ ਪਰਿਭਾਸ਼ਾ ਦਿੰਦਿਆਂ ‘ਆਬਜ਼ਰਵਰ ਡਾੱਨ’ ਨੇ ਲਿਖਿਆ,‘ਦੁਨੀਆ ਦੀਆਂ ਸੁੰਦਰ ਔਰਤਾਂ ਨੇ ਆਪਣੇ ਕੰਮ ਤੇ ਹੋਰ ਗੁਣਾਂ ਰਾਹੀਂ ਇੱਕ ਜਾਦੂਮਈ ਇਤਿਹਾਸ ਰਚ ਦਿੱਤਾ ਹੈ।’

 

 

ਅਖ਼ਬਾਰ ਨੇ ਅੱਗੇ ਲਿਖਿਆ ਹੈ ਕਿ ਖ਼ੂਬਸੂਰਤੀ ਸਿਰਫ਼ ਸਰੀਰਕ ਹੀ ਨਹੀਂ ਹੁੰਦੀ। ਇਹ ਤਾਂ ਅੰਦਰੋਂ ਆਤਮਾ ’ਚੋਂ ਵਿਖਾਈ ਦੇ ਜਾਂਦੀ ਹੈ। ਖ਼ੂਬਸੂਰਤੀ ਉਹ ਰੌਸ਼ਨੀ ਹੈ, ਜੋ ਸਮੁੱਚੀ ਸ਼ਖ਼ਸੀਅਤ ਵਿੱਚ ਵਿਖਾਈ ਦਿੰਦੀ ਹੈ।

 

 

ਬੇਸ਼ੱਕ ਅਦਾਕਾਰਾ ਦੀਪਿਕਾ ਪਾਦੂਕੋਣ ਬਾਜ਼ੀਰਾਓ ਮਸਤਾਨੀ ਤੇ ਪੀਕੂ ਜਿਹੀਆਂ ਹੋਰ ਫ਼ਿਲਮਾਂ ਵਿੱਚ ਸ਼ਾਨਦਾਰ ਕੰਮ ਕਰ ਚੁੱਕੀ ਹੈ। ਭਾਰਤ ਵਿੱਚ ਹਿੰਦੀ ਫ਼ਿਲਮਾਂ ਤੋਂ ਇਲਾਵਾ ਵਿਦੇਸ਼ ਵਿੱਚ ਇਸ ਅਦਾਕਾਰਾ ਦੀ ਪਹਿਲੀ ਹਾਲੀਵੁੱਡ ਫ਼ਿਲਮ ਸਾਲ 2017 ਦੌਰਾਨ ‘ਐਕਸਐਕਸਐਕਸ: ਰਿਟਰਨ ਆੱਫ਼ ਜੈਂਡਰ ਕੇਜ’ ਆਈ ਸੀ।

 

 

ਦੀਪਿਕਾ ਦੀ ਖ਼ੁਦ ਦੀ ਇੱਕ ਕਲੋਦਿੰਗ ਲਾਈਨ ਹੈ ਤੇ ਭਾਰਤ ਵਿੱਚ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ‘ਲਿਵ ਲਵ ਲਾਫ਼’ ਨਾਂਅ ਦੀ ਇੱਕ ਫ਼ਾਊਂਡੇਸ਼ਨ ਵੀ ਸ਼ੁਰੂ ਕਰ ਚੁੱਕੀ ਹੈ।

 

 

ਦੀਪਿਕਾ ਪਾਦੂਕੋਣ ਦੇ ਨਾਲ–ਨਾਲ ਸਕਾਰਲੈੱਟ ਜੌਨਸਨ, ਐਂਜਲੀਨਾ ਜੌਲੀ, ਬਲੈਕ ਲਾਈਵਲੀ, ਹਾਲੇ ਬੇਰੀ, ਬੇਯੌਂਸੇ, ਐਮਾ ਵਾਟਸਨ ਜਿਹੇ ਹੋਰ ਨਾਂਅ ਵੀ ਇਸ ਸੂਚੀ ਵਿੱਚ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika Padukone titled as most beautiful lady of the world