ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਦੀਪਿਕਾ ਪਾਦੂਕੋਣ ਡਿੱਗਦੇ–ਡਿੱਗਦੇ ਬਚੀ ਨਿਊ ਯਾਰਕ ਦੇ ਮੈੱਟ–ਗਾਲਾ 2019 ’ਚ

​​​​​​​ਦੀਪਿਕਾ ਪਾਦੂਕੋਣ ਡਿੱਗਦੇ–ਡਿੱਗਦੇ ਬਚੀ ਨਿਊ ਯਾਰਕ ਦੇ ਮੈੱਟ–ਗਾਲਾ 2019 ’ਚ

ਮੈੱਟਗਾਲਾ 2019 ਦੌਰਾਨ ਆਪਣੇ ਬਾਰਬੀ ਅਵਤਾਰ ਨਾਲ ਸਭ ਦਾ ਧਿਆਨ ਖਿੱਚਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਹੋਟਲ ਦੀ ਲਾੱਬੀ ’ਚ ਉਸ ਵੇਲੇ ਆਪਣੀ ਪੁਸ਼ਾਕ ’ਚ ਡਿੱਗਦੇ–ਡਿੱਗਦੇ ਬਚੀ, ਜਦੋਂ ਉਹ ‘ਵਾਈਨ’ ਪੀਂਦਿਆਂ ਚੱਲ ਰਹੀ ਸੀ। ਗਾਲਾ ਈਵੈਂਟ ਦੇ ਪਰਦੇ ਪਿੱਛੇ ਦੀ ਇੱਕ ਵਿਡੀਓ ਵਾਇਰਲ ਹੋ ਰਹੀ ਹੈ। ਇਸ ਵਿਡੀਓ ਨੂੰ ਇੱਕ ਫ਼ੈਨ–ਪੇਜ ਨੇ ਆਨਲਾਈਨ ਅਪਲੋਡ ਕੀਤਾ ਹੈ।

 

 

ਵਿਡੀਓ ’ਚ ਦਿਸ ਰਿਹਾ ਹੈ ਕਿ ਦੀਪਿਕਾ ਹੋਟਲ ਦੀ ਲੌਬੀ ਵਿੱਚ ਘੁੰਮ ਰਹੀ ਹੈ ਤੇ ਕੁਝ ਲੋਕ ਜੈਕ ਪੋਜੇਨ ਦਾ ਲੰਮਾ ਸਟ੍ਰੈੱਪਲੈੱਸ ਗੁਲਾਬੀ ਗਾਉਨ ਪਹਿਨ ਕੇ ਘੁੰਮ ਰਹੀ ਦੀਪਿਕਾ ਪਾਦੂਕੋਣ ਦੀ ਮਦਦ ਕਰ ਰਹੇ ਹਨ।

 

 

ਇਸੇ ਦੌਰਾਨ ਦੀਪਿਕਾ ਡਿੱਗਣ ਲੱਗਦੀ ਹੈ ਪਰ ਉਹ ਛੇਤੀ ਹੀ ਖ਼ੁਦ ਨੂੰ ਸੰਭਾਲ ਲੈਂਦੀ ਹੈ। ਵਿਡੀਓ ਵਿੱਚ ਉਸ ਦੇ ਹੱਥਾਂ ਵਿੱਚ ਰੈੱਡ ਵਾਈਨ ਦਾ ਗਿਲਾਸ ਹੈ ਤੇ ਉਹ ਸਟਰਾੱਅ ਰਾਹੀਂ ਵਾਈਨ ਪੀਂਦੀ ਦਿਸਦੀ ਹੈ।

 

 

ਇਸ ਵਰ੍ਹੇ ਮੈੱਟ–ਗਾਲਾ ਦਾ ਥੀਮ ‘ਕੈਂਪ: ਨੋਟਸ ਆੱਨ ਫ਼ੈਸ਼ਨ’ ਸੀ। ਇਸ ਈਵੈਂਟ ਵਿੱਚ ਦੀਪਿਕਾ ਨੇ ਤੀਜੀ ਵਾਰ ਸ਼ਿਰਕਤ ਕੀਤੀ ਹੈ।

 

 

ਦੀਪਿਕਾ ਦਾ ਇੱਕ ਹੋਰ ਵਿਡੀਓ ਵੀ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ, ਜਿਸ ਵਿੱਚ ਉਹ ਪਤੀ ਰਣਵੀਰ ਸਿੰਘ ਨੂੰ ਲੈ ਕੇ ਗੱਲ ਕਰ ਰਹੀ ਹੈ। ਵਿਡੀਓ ਵਿੱਚ ਦੀਪਿਕਾ ਕਹਿੰਦੀ ਹੈ ਕਿ ਮੈੱਟ ਗਾਲਾ ਈਵੈਂਟ ਲਈ ਰਣਵੀਰ ਸਿੰਘ ਪਰਫ਼ੈਕਟ ਹਨ। ਇੱਥੇ ਵਰਨਣਯੋਗ ਹੈ ਕਿ ਵੋਗ ਨੇ ਸੋਸ਼ਲ ਮੀਡੀਆ ਉੱਤੇ ਇੱਕ ਇਨਸਾਈਡ ਵਿਡੀਓ ਸ਼ੇਅਰ ਕੀਤਾ ਹੈ। ਇਸ ਵਿਡੀਓ ਵਿੱਚ ਦੀਪਿਕਾ ਮੇਕਅਪ ਕਰਵਾਉਂਦੀ ਦਿਸ ਰਹੀ ਹੈ। ਇਸ ਦੇ ਨਾਲ ਹੀ ਉਹ ਕਹਿੰਦੀ ਹੈ,‘ਹਬੀ… ਰਣਵੀਰ ਇਸ ਈਵੈਂਟ ਲਈ ਬਿਲਕੁਲ ਪਰਫ਼ੈਕਟ ਹਨ। ਰਣਵੀਨ ਇੱਕ ਅਜਿਹੇ ਇਨਸਾਨ ਹਨ, ਜੋ ਸੌ ਫ਼ੀ ਸਦੀ ਇਸ ਥੀਮ ਨਾਲ ਨਿਆਂ ਕਰਨਗੇ ਤੇ ਮੈਂ ਇੱਥੇ ਉਨ੍ਹਾਂ ਨੂੰ ਰੀਪ੍ਰੈਜ਼ੈਂਟ ਕਰ ਰਹੀ ਹਾਂ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika Padukone tripped at Met Gala 2019 in New York