ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਪਿਕਾ ਦੇ JNU ਪਹੁੰਚਣ 'ਤੇ ਸੋਸ਼ਲ ਮੀਡੀਆ 'ਤੇ ਛਿੜੀ ਬਹਿਸ ; ਬਾਈਕਾਟ Vs ਸਮਰਥਨ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) 'ਚ ਮੰਗਲਵਾਰ ਦੇਰ ਸ਼ਾਮ ਅੰਦੋਲਨਕਾਰੀ ਵਿਦਿਆਰਥੀਆਂ ਵਿਚਕਾਰ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਪਹੁੰਚਣਾ ਸੋਸ਼ਲ ਮੀਡੀਆ 'ਤੇ ਮੁੱਦਾ ਬਣ ਗਿਆ ਹੈ। ਜਿੱਥੇ ਕੁੱਝ ਲੋਕ ਦੀਪਿਕਾ ਦੇ ਵਿਰੋਧ 'ਚ ਟਵੀਟ ਕਰ ਰਹੇ ਹਨ, ਉੱਥੇ ਹੀ ਕੁੱਝ ਲੋਕ ਸਮਰਥਨ 'ਚ ਉੱਤਰ ਆਏ ਹਨ।

 


 

#boycottchhapaak ਹੈਸ਼ਟੈਸ ਸਵੇਰੇ ਤੋਂ ਹੀ ਟਵਿਟਰ 'ਤੇ ਲਗਾਤਾਰ ਟਾਪ ਟਰੈਂਡ ਬਣਿਆ ਹੋਇਆ ਹੈ। 'ਛਪਾਕ' ਦੀਪਿਕਾ ਦੀ ਅਗਲੀ ਫਿਲਮ ਹੈ, ਜੋ ਸ਼ੁੱਕਰਵਾਰ (10 ਜਨਵਰੀ 2020) ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੀਪਿਕਾ ਦੇ ਜੇਐਨਯੂ ਜਾਣ ਦੇ ਸਮਰਥਨ 'ਚ #ChhapakDekhoTapaakSe ਹੈਸ਼ਟੈਗ ਚੱਲ ਰਿਹਾ ਹੈ।
 

 

ਦੀਪਿਕਾ ਜੇਐਨਯੂ 'ਚ ਹਿੰਸਾ ਵਿਰੁੱਧ ਅੰਦੋਲਨ 'ਤੇ ਬੈਠੇ ਵਿਦਿਆਰਥੀਆਂ ਨੂੰ ਮਿਲੀ ਅਤੇ ਉੱਥੇ 10 ਮਿੰਟ ਤਕ ਰੁਕਣ ਮਗਰੋਂ ਚਲੀ ਗਈ। ਇਸ ਦੌਰਾਨ ਉਨ੍ਹਾਂ ਨੇ ਕੋਈ ਬਿਆਨ ਨਹੀਂ ਦਿੱਤਾ। ਦੀਪਿਕਾ ਜਦੋਂ ਜੇਐਨਯੂ 'ਚ ਮੌਜੂਦ ਸੀ ਤਾਂ ਸੀਪੀਆਈ ਨੇਤਾ ਅਤੇ ਜੇਐਨਯੂ ਵਿਦਿਆਰਥੀ ਸੰਗਠਨ ਦੇ ਸਾਬਕਾ ਪ੍ਰਧਾਨ ਕਨੱਈਆ ਕੁਮਾਰ ਵੀ ਉੱਥੇ ਮੌਜੂਦ ਸਨ। ਦੀਪਿਕਾ ਨੇ ਜੇਐਨਯੂ 'ਚੋਂ ਨਿਕਲਣ ਤੋਂ ਪਹਿਲਾਂ ਖੱਬੇਪੱਖੀ ਸੰਗਠਨਾਂ ਦੇ ਮੈਂਬਰਾਂ ਨਾਲ ਗੱਲਬੀਤ ਵੀ ਕੀਤੀ।
 

ਇਸ ਕਾਰਨ ਦੀਪਿਕਾ ਏਬੀਵੀਪੀ ਸਮਰਥਕਾਂ ਦੇ ਨਿਸ਼ਾਨੇ 'ਤੇ ਆ ਗਈ। ਏਬੀਵੀਪੀ ਸਮਰਥਕਾਂ ਦਾ ਕਹਿਣਾ ਹੈ ਕਿ ਜੇ ਦੀਪਿਕਾ ਨੇ ਹਿੰਸਾ ਵਿਰੁੱਧ ਸਮਰਥਨ ਦੇਣਾ ਸੀ ਤਾਂ ਫਿਰ ਹਿੰਸਾ ਦੇ ਸ਼ਿਕਾਰ ਏਬੀਵੀਪੀ ਵਿਦਿਆਰਥੀਆਂ ਨੂੰ ਵੀ ਮਿਲਣਾ ਚਾਹੀਦਾ ਸੀ। 
 

ਜੇਐਨਯੂ ਵਿਦਿਆਰਥੀਆਂ ਨਾਲ ਦੀਪਿਕਾ ਪਾਦੁਕੋਣ ਦੀ ਇਸ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਦੋ ਧਿਰਾਂ 'ਚ ਵੰਡ ਗਏ। ਜਿੱਥੇ ਕੁੱਝ ਲੋਕ ਦੀਪਿਕਾ ਦੀ ਫਿਲਮ ਛਪਾਕ ਦਾ ਬਾਈਕਾਟ ਕਰ ਰਹੇ ਹਨ, ਉੱਥੇ ਹੀ ਕੁੱਝ ਲੋਕ ਦੀਪਿਕਾ ਨੂੰ ਸਪੋਰਟ ਕਰਦੇ ਨਜ਼ਰ ਆ ਰਹੇ ਹਨ। ਅਜਿਹੇ 'ਚ ਟਵਿਟਰ 'ਤੇ #Boycottchhapaak ਅਤੇ #ISupportDeepika, #ChhapakDekhoTapaakSe #IStandwithDeepika ਟਰੈਂਡ ਕਰ ਰਿਹਾ ਹੈ।

 

ਦੀਪਿਕਾ ਦੇ ਵਿਰੋਧ 'ਚ ਕੀਤੇ ਕੁੱਝ ਟਵੀਟਸ : 

 

 

 

 

 

 

 

ਦੀਪਿਕਾ ਦੇ ਵਿਰੋਧ 'ਚ ਕੀਤੇ ਕੁੱਝ ਟਵੀਟਸ : 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika Padukone visits JNU : by these reason Boycott Chhapaak and I Stand with Deepika trending on twitter