ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਪਿਕਾ ਪਾਦੁਕੋਣ ਨੇ ਕੈਟਰੀਨਾ ਕੈਫ ਦੇ ਜਨਮ ਦਿਨ 'ਤੇ ਲਿਖਿਆ ਮੈਸੇਜ

 

ਮੰਗਲਵਾਰ ਨੂੰ ਕੈਟਰੀਨਾ ਕੈਫ ਦਾ ਜਨਮ ਦਿਨ ਸੀ। ਇਸ ਖ਼ਾਸ ਮੌਕੇ ਪ੍ਰਸ਼ੰਸਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤੱਕ ਸਾਰਿਆਂ ਨੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਉਥੇ, ਦੀਪਿਕਾ ਪਾਦੁਕੋਣ ਨੇ ਵੀ ਕੈਟਰੀਨਾ ਨੂੰ ਵਿਸ਼ ਕੀਤਾ ਅਤੇ ਪਿਆਰਾ ਸੰਦੇਸ਼ ਲਿਖਿਆ। 

 

ਦੀਪਿਕਾ ਨੇ ਕੇਕ ਦੀ ਫ਼ੋਟੋ ਸਾਂਝੀ ਕਰਦੇ ਹੋਏ ਲਿਖਿਆ, ਹੈਪੀ ਬਰਥ ਡੇਅ ਕੈਟਰੀਨਾ ਕੈਫ ... ਹਮੇਸ਼ਾ ਚੰਗੀ ਸਿਹਤ ਅਤੇ ਮਾਨਸਿਕ ਸ਼ਾਂਤੀ ਬਣੀ ਰਹੇ।

 

 

 

ਦੱਸਣਯੋਗ ਹੈ ਕਿ ਕੈਟਰੀਨਾ ਨੇ ਦੱਸਿਆ ਸੀ ਕਿ ਉਹ ਆਪਣੇ ਜਨਮ ਦਿਨ 'ਤੇ ਪਾਰਟੀ ਨਹੀਂ ਕਰੇਗੀ ਪਰ ਘੁੰਮਣ ਜਾਵੇਗੀ। 

 

ਕੈਟਰੀਨਾ ਨੇ ਕਿਹਾ ਸੀ, "ਜਨਮ ਦਿਨ ਜ਼ਿੰਦਗੀ ਦਾ ਇੱਕ ਖ਼ਾਸ ਦਿਨ ਹੈ, ਇਸ ਲਈ ਮੈਂ ਇਸ ਨੂੰ ਖ਼ਾਸ ਲੋਕਾਂ ਵਿੱਚ ਮਨਾਉਣਾ ਚਾਹੁੰਦੀ ਹਾਂ। ਕੰਮ ਤੋਂ ਬ੍ਰੇਕ ਲੈ ਕੇ ਮੈਂ ਦੋਸਤਾਂ ਅਤੇ ਭੈਣ ਨਾਲ ਛੁੱਟੀ 'ਤੇ ਜਾਵਾਂਗੀ।'

 

 

 
 
 
 
 
 
 
 
 
 
 
 
 

🎂+ 🇲🇽 =💛

A post shared by Katrina Kaif (@katrinakaif) on

 


ਵੈਸੇ ਕੈਟਰੀਨਾ ਨੇ ਜੋ ਕਿਹਾ ਸੀ ਉਸ ਨੇ ਉਸ ਤਰ੍ਹਾਂ ਹੀ ਕੀਤਾ। ਕੈਟਰੀਨਾ ਨੇ ਜਨਮ ਦਿਨ ਉੱਤੇ ਆਪਣੀ ਇੱਕ ਹਾਟ ਫ਼ੋਟੋ ਸਾਂਝੀ ਕੀਤੀ ਹੈ, ਜੋ ਸ਼ਾਇਦ ਉਸ ਦੇ ਵੇਕੇਸ਼ਨ ਦੀ ਹੈ। ਉਸ ਦੀ ਇਸ ਫ਼ੋਟੋ ਨੂੰ ਸਾਰੇ ਸਿਤਾਰਿਆਂ ਨੇ ਪਸੰਦ ਕੀਤਾ ਅਤੇ ਉਸ ਨੂੰ ਜਨਮ ਦਿਨ ਦੀਆਂ ਵਧਾਈਆਂ ਵੀ ਦਿੱਤੀਆਂ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika Padukone wishes Katrina Kaif good health and peace on her birthday