ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਪਿਕਾ-ਰਣਬੀਰ ਦੇ ਵਿਆਹ ਦੀ ਮਿਤੀ ਪੱਕੀ ! ਕਬੀਰ ਬੇਦੀ ਨੇ ਦਿੱਤੀਆਂ ਮੁਬਾਰਕਾਂ

ਦੀਪਿਕਾ ਪਾਦੂਕੋਣ ਅਤੇ ਰਣਬੀਰ ਸਿੰਘ ਦੇ ਰਿਸ਼ਤਿਆਂ ਦੀ ਖਬਰਾਂ ਤਾਂ ਕਾਫੀ ਸਮੇਂ ਤੋਂ ਚਰਚਾਵਾਂ ਚ ਹਨ ਪਰ ਪਿਛਲੇ ਕੁੱਝ ਦਿਨਾਂ ਤੋਂ ਦੋਨਾਂ ਦੇ ਵਿਆਹ ਦੀ ਖ਼ਬਰਾਂ ਕਾਫੀ ਸੁਰਖੀਆਂ ਚ ਹਨ। ਦੋਨਾਂ ਦੇ ਵਿਆਹ ਨੂੰ ਲੈ ਕੇ ਰੋਜ਼ਾਨਾ ਹੀ ਗੱਲਾਂ ਹੁੰਦੀਆਂ ਰਹਿੰਦੀ ਹਨ ਪਰ ਹੁਣ ਤਾਂ ਦੋਨਾਂ ਦੇ ਵਿਆਹ ਦੀ ਮਿਤੀ ਨੂੰ ਲੈ ਕੇ ਇੱਕ ਨਵੀਂ ਗੱਲ ਸਾਹਮਣੇ ਆਈ ਹੈ।

 

ਮੀਡੀਆ ਰਿਪੋਰਟਾਂ ਮੁਤਾਬਕ ਦੀਪਿਕਾ ਅਤੇ ਰਣਬੁੀਰ ਦੇ ਵਿਆਹ ਚ ਸਿਰਫ ਕੁੱਝ ਖਾਸ ਲੋਕ ਹੀ ਸ਼ਾਮਲ ਹੋਣਗੇ। ਮਹਿਮਾਨਾਂ ਦੀ ਸੂਚੀ ਚ ਸਿਰਫ 30 ਲੋਕ ਸ਼ਾਮਲ ਹਨ ਤੇ ਇਹ ਵਿਆਹ ਇਟਲੀ ਦੇ ਲੇਕ ਕੋਮੋ ਤੇ 20 ਨਵੰਬਰ ਨੂੰ ਹੋਵੇਗਾ।

 

 

ਇਸਦੇ ਨਾਲ ਹੀ ਅਦਾਕਾਰ ਕਬੀਰ ਬੇਦੀ ਨੇ ਆਪਣੇ ਟਵਿਟਰ ਅਕਾਊਂਟ ਦੁਆਰਾ ਦੋਨਾਂ ਨੂੰ ਇਸ ਖੁਸ਼ੀ ਲਈ ਵਧਾਈਆਂ ਦਿੱਤੀਆਂ ਹਨ। ਕਬੀਰ ਬੇਦੀ ਨੇ ਲਿਖਿਆ, ‘ਬਹੁਤ ਹੀ ਸੁੰਦਰ ਜੋੜੀ ਅਤੇ ਇਟਲੀ ਬਹੁਤ ਹੀ ਸੁੰਦਰ ਥਾਂ। ਇਹ ਤਾਂ ਸ਼ਾਨਦਾਰ ਇਵੈਂਟ ਹੋਵੇਗਾ। ਰਣਬੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੂੰ ਬਹੁਤ ਬਹੁਤ ਮੁਬਾਰਕਾਂ। ਦੋਨਾਂ ਨੂੰ ਖੂਬ ਖੁਸ਼ੀਆਂ ਮਿਲਣ। 

 

ਦੱਸਣਯੋਗ ਹੈ ਕਿ ਹਾਲੇ ਤੱਕ ਰਣਬੀਰ ਅਤੇ ਦੀਪਿਕਾ ਵੱਲੋਂ ਅਜਿਹਾ ਕੋਈ ਰਸਮੀ ਐਲਾਨ ਨਹੀਂ ਹੋਇਆ ਹੈ। ਸਭ ਨੂੰ ਬਸ ਹੁਣ ਦੋਨਾਂ ਦੇ ਬਿਆਨ ਦਾ ਇੰਤਜ਼ਾਰ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika Ranbirs wedding date is confirmed Kabir Bedi congratulates