ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਕਰਕੇ ਰਣਬੀਰ-ਆਲੀਆ ਨਹੀਂ ਗਏ ਦੀਪਿਕਾ-ਰਣਵੀਰ ਦੇ ਰਿਸੈਪਸ਼ਨ 'ਚ

ਇਸ ਕਰਕੇ ਰਣਬੀਰ-ਆਲੀਆ ਨਹੀਂ ਗਏ ਦੀਪਿਕਾ-ਰਣਵੀਰ ਦੇ ਰਿਸੈਪਸ਼ਨ 'ਚ

ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੀ ਮੁੰਬਈ ਰਿਸੈਪਸ਼ਨ ਕਈ ਤਰੀਕਿਆਂ ਨਾਲ ਯਾਦਗਾਰੀ ਸੀ। ਇਸ ਪਾਰਟੀ ਵਿਚ ਬਾਲੀਵੁੱਡ ਦੇ ਵੱਡੇ ਸੇਲੈਬਜ਼ ਸ਼ਾਮਲ ਹੋਏ ਸਨ। ਰਣਬੀਰ ਦੀ ਸਾਬਕਾ ਪ੍ਰੇਮਿਕਾ ਅਨੁਸ਼ਕਾ ਸ਼ਰਮਾ ਤੇ ਦੀਪਿਕਾ ਦੀ ਵਿਰੋਧੀ ਮੰਨੀ ਜਾਣ ਵਾਲੀ ਕੈਟਰੀਨਾ ਕੈਫ ਵੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਪਰ ਉਨ੍ਹਾਂ ਬਾਰੇ ਜ਼ਿਆਦਾ ਗੱਲ ਹੋ ਰਹੀ ਹੈ ਜੋ ਪਾਰਟੀ ਵਿੱਚ ਨਹੀਂ ਆਏ। ਸਭ ਤੋਂ ਵੱਡੀ ਸੁਰਖੀਆਂ ਵਿਚ ਰਣਬੀਰ ਕਪੂਰ ਤੇ ਆਲੀਆ ਭੱਟ ਹਨ। ਕਿਉਂਕਿ ਦੋਵੇਂ ਨੂੰ ਦੀਪਿਕਾ-ਰਣਵੀਰ ਦੇ ਖਾਸ ਦੋਸਤ ਹਨ ਤੇ ਉਨ੍ਹਾਂ ਦਾ ਪਾਰਟੀ ਵਿੱਚ ਆਉਣਾ ਪੱਕਾ ਮੰਨਿਆ ਜਾ ਰਿਹਾ ਸੀ।

 

ਇਸ ਕਰਕੇ ਸ਼ਾਮਲ ਨਹੀਂ ਹੋਏ ...


ਰਿਪੋਰਟਾਂ ਦੇ ਅਨੁਸਾਰ, ਆਲੀਆ ਅਤੇ ਰਣਬੀਰ ਦਾ ਪਾਰਟੀ ਵਿੱਚ ਸ਼ਾਮਿਲ ਨਾ ਹੋਣ ਦੇ ਕਾਰਨ ਹੋਰ ਕੁਝ ਨਹੀਂ ਪਰ ਉਨ੍ਹਾਂ ਦੀ ਆਗਾਮੀ ਫਿਲਮ ਬ੍ਰਹਮਸਤਰ ਹੈ। ਰਿਸੈਪਸ਼ਨ ਵਾਲੇ ਦਿਨ ਦੋਵੇਂ ਮੁੰਬਈ ਵਿੱਚ ਹੀ ਸਨ, ਪਰ 1 ਦਸੰਬਰ ਨੂੰ ਉਹ 20 ਘੰਟੇ ਲਗਾਤਾਰ ਫਿਲਮ ਦੀ ਸ਼ੂਟਿੰਗ ਕਰਦੇ ਰਹੇ। ਇਸ ਕਰਕੇ ਉਹ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਪਾਏ। ਜਦ ਕਿ ਦੋਵੇਂ ਇਸ ਪਾਰਟੀ ਬਾਰੇ ਬਹੁਤ ਉਤਸੁਕ ਸਨ।

 

ਦੀਪਿਕਾ ਦੇ ਸਾਬਕਾ ਬੁਆਏਫ੍ਰੈਂਡ ਹਨ ਰਣਬੀਰ  ...


ਰਣਬੀਰ ਕਪੂਰ, ਦੀਪਿਕਾ ਦੇ ਸਾਬਕਾ ਪ੍ਰੇਮੀ ਰਹੇ ਹਨ ਪਰ ਅੱਜ ਵੀ ਦੋਹਾਂ ਵਿਚਾਲੇ ਵਧੀਆ ਦੋਸਤੀ ਹੈ। ਇਥੋਂ ਤੱਕ ਕਿ ਦੀਪਿਕਾ ਦੇ ਪਤੀ ਰਣਵੀਰ ਸਿੰਘ ਅਤੇ ਰਣਬੀਰ ਵੀ ਵਧੀਆ ਦੋਸਤ ਹਨ। ਦੂਜੇ ਪਾਸੇ ਰਣਬੀਰ ਦੀ ਪ੍ਰੇਮਿਕਾ ਆਲੀਆ ਭੱਟ ਵੀ ਦੀਪਿਕਾ ਤੇ ਰਣਵੀਰ ਦੀ ਦੋਸਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika Ranveer Mumbai Reception know why Ranbir Kapoor Alia Bhatt Skipped The Bash