'ਤਾਨਾਜੀ: ਦਿ ਅਨਸੰਗ ਵਾਰੀਅਰ' ਤੋਂ ਬਾਅਦ ਕਾਜੋਲ ਇਕ ਸ਼ਾਰਟ ਫ਼ਿਲਮ 'ਚ ਨਜ਼ਰ ਆਉਣ ਵਾਲੀ ਹੈ। ਇਸ ਦਾ ਨਾਮ 'ਦੇਵੀ' ਹੈ। ਪਹਿਲੀ ਲੁਕ ਕਾਜੋਲ ਦੀ ਸ਼ਾਰਟ ਫ਼ਿਲਮ ਦੇਵੀ ਤੋਂ ਜਾਰੀ ਕੀਤੀ ਗਈ ਹੈ, ਜਿਸ ਵਿਚ ਨੇਹਾ ਧੂਪੀਆ, ਸ਼ਰੂਤੀ ਹਸਨ, ਨੀਨਾ ਕੁਲਕਰਣੀ, ਸੰਧਿਆ ਮੈਟਰੇ, ਰਾਮਾ ਜੋਸ਼ੀ ਅਤੇ ਸ਼ਿਵਾਂਗੀ ਰਘੁਵੰਸ਼ੀ ਸਮਤੇ ਆਦਿ ਸਿਤਾਰੇ ਹਨ।
ਫ਼ਿਲਮ ਦੀ ਗੱਲ ਕਰੀਏ ਤਾਂ ਇਹ 9 ਔਰਤਾਂ ਦੀ ਕਹਾਣੀ ਹੈ ਜੋ ਮਿਲ ਕੇ ਇਕ ਛੋਟੇ ਕਮਰੇ ਵਿੱਚ ਰਹਿੰਦੀ ਹੈ। ਉਹ ਸਾਰੇ ਆਪਣੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਦੁੱਖ ਝੱਲ ਰਹੇ ਹਨ ਅਤੇ ਉਨ੍ਹਾਂ ਨੇ ਜਿਹੇ ਵਿੱਚ ਆਪਣੇ ਸਪੇਸ ਨੂੰ ਸ਼ੇਅਰ ਕਰਨਾ ਪੈਂਦਾ ਹੈ ਅਤੇ ਆਪਣੀ ਕਹਾਣੀ ਨੂੰ ਜਿਹੇ ਦੇਸ਼ ਦੇ ਸਾਮਹਣੇ ਰਖਣਾ ਹੈ ਜੋ ਦਰਦ ਅਤੇ ਦੁਖਾਂਤ ਨੂੰ ਇੱਕ ਸਾਧਾਰਨ ਗੱਲ ਸਮਝਣ ਲੱਗਾ ਹੈ।
ਤੁਸੀਂ ਇਸ ਸ਼ਾਰਟ ਫ਼ਿਲਮ ਦੇ ਪੋਸਟਰ ਵਿੱਚ ਸਾਰੇ ਕਿਰਦਾਰ ਇਕੱਠੇ ਵੇਖ ਸਕਦੇ ਹੋ। ਕੁਝ ਦੇ ਚਿਹਰੇ 'ਤੇ ਮੁਸੀਬਤ ਦਿਖਾਈ ਦਿੰਦੀ ਹੈ ਅਤੇ ਕੁਝ ਦੇ ਚਿਹਰੇ 'ਤੇ ਗੁੱਸਾ। ਵੇਖੋ ਪੋਸਟਰ :
#Kajol, #ShrutiHaasan, #NehaDhupia, #NeenaKulkarni, #MuktaBarve, #SandhyaMhatre, #RamaJoshi, #ShivaniRaghuvanshi and #YashaswiniDayama... #FirstLook of short film #Devi... Directed by Priyanka Banerjee... Produced by Electric Apples Entertainment for Large Short Films. pic.twitter.com/Q4F0m3EH5k
— taran adarsh (@taran_adarsh) January 16, 2020
ਇਸ ਸ਼ੌਰਟ ਫ਼ਿਲਮ ਦੀ ਸ਼ੂਟਿੰਗ ਸਿਰਫ ਦੋ ਦਿਨਾਂ ਵਿੱਚ ਸੂਟ ਹੋਈ ਹੈ। ਫ਼ਿਲਮ ਦਾ ਲਿਖਿਆ ਅਤੇ ਨਿਰਦੇਸ਼ਕ ਪ੍ਰਿਯੰਕਾ ਬੈਨਰਜੀ ਨੇ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਕਾਜੋਲ ਦੀ ਫ਼ਿਲਮ 'ਤਾਨਾਜੀ' ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ ਅਤੇ ਇਹ 100 ਕਰੋੜ ਦੇ ਕਲੱਬ 'ਚ ਵੀ ਸ਼ਾਮਲ ਹੋ ਗਈ ਹੈ।