ਦਿਓਲ ਪਰਿਵਾਰ ਦੀ ਫਿ਼ਲਮ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਮੁੜ ਤੋਂ ਧੂੜਾਂ ਪੁੱਟਣ ਜਾ ਰਹੀ ਹੈ। ਆਪਣੀ ਖੂਬਸੂਰਤੀ ਲਈ ਮਸ਼ਹੂਰ ਅਦਾਕਾਰ ਧਰਮਿੰਦਰ, ਸਨੀ ਦਿਓਲ ਅਤੇ ਬਾਬੀ ਦਿਓਲ ਦੀ ਫਿਲਮ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਦੇ ਟ੍ਰੇਲਰ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਪਰ ਉਸ ਤੋਂ ਵੱਧ ਉਤਸ਼ਾਹਤ ਤਾਂ ਫੈਂਜ਼ ਫਿਲਮ ਦੇ ਗੀਤ ‘ਰਫਤਾ-ਰਫਤਾ’ ਨੂੰ ਲੈ ਕੇ ਹਨ। ਇਹ ਗੀਤ ਰਿਲੀਜ਼ ਹੁੰਦੇ ਹੀ ਵਾਇਰਲ ਹੋ ਗਿਆ ਹੈ। ਇਸ ਗੀਤ ਵਿਚ ਧਰਮਿੰਦਰ, ਰੇਖਾ, ਸਲਮਾਨ ਖ਼ਾਨ, ਸੋਨਾਕਸ਼ੀ ਸਿਨ੍ਹਾ, ਸਨੀ ਅਤੇ ਬੋਬੀ ਵੀ ਹਨ।
ਹਾਲ ਹੀ ਲਾਈਵ ਹਿੰਦੁਸਤਾਨ ਨੇ ਧਰਮਿੰਦਰ ਨਾਲ ਖਾਸ ਗੱਲਬਾਤ ਕੀਤੀ ਜਿਸ ਦੌਰਾਨ ਧਰਮਿੰਦਰ ਨੇ ਦੱਸਿਆ ਕਿ ਉਹ ਇਸ ਫਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਤ ਹਨ ਅਤੇ ਉਹ ਉਮੀਦ ਕਰਦੇ ਹਨ ਕਿ ਇਹ ਫਿਲਮ ਦਰਸ਼ਕਾਂ ਨੂੰ ਪਸੰਦ ਆਵੇਗੀ।
ਦੱਸਦੇਈਏ ਕਿ ਧਰਮਿੰਦਰ ਇਸ ਤੋਂ ਪਹਿਲਾਂ ਕਹਿ ਚੁੱਕੇ ਹਨ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਜੀਵਨ ਤੇ (ਬਾਇਓਪਿਕ) ਕੋਈ ਫਿਲਮ ਬਣੇ। ਇਸ ਦੌਰਾਨ ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਮੇਰੀ ਨਿਜੀ ਜਿ਼ੰਦਗੀ ਮੇਰੀ ਨਿਜੀ ਜਿ਼ੰਦਗੀ ਹੈ। ਮੈਂ ਸਭ ਨੂੰ ਆਪਣੀ ਜਿ਼ੰਦਗੀ ਬਾਰੇ ਨਹੀਂ ਦੱਸਣਾ ਚਾਹੁੰਦਾ, ਮੈਂ ਬੱਸ ਇਸਨੂੰ ਆਪਣੇ ਪਰਿਵਾਰ ਤੱਕ ਰੱਖਣਾ ਚਾਹੁੰਦਾ ਹਾਂ ਤਾਂ ਇਸ ਲਈ ਮੈਂ ਨਹੀਂ ਚਾਹੁੰਦਾ ਕਿ ਮੇਰੀ ਬਾਇਓਪਿਕ ਬਣੇ।
ਧਰਮਿੰਦਰ ਤੋਂ ਜਦ ਪੁੱਛਿਆ ਗਿਆ ਕਿ ਇਸ ਫਿਲਮ ਯਮਲਾ ਪਗਲਾ ਦੀਵਾਨ ਫਿਰ ਸੇ ਪਹਿਲਾਂ ਵਾਲੇ ਦੋਨੀਆਂ ਫਿਲਮਾਂ ਤੋਂ ਕਿੰਨੀਆਂ ਵੱਖ ਹਨ ਤਾਂ ਧਰਮਿੰਦਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਵਾਰ ਵਧੀਆ ਕਹਾਣੀ ਹੈ, ਪਾਤਰ ਇਸ ਵਾਰ ਜਿ਼ਆਦਾ ਮਜ਼ੇਦਾਰ ਹੋਣਗੇ ਜੋ ਲੋਕਾਂ ਨੂੰ ਬਹੁਤ ਪਸੰਦ ਆਉਣ ਵਾਲੀ ਹੈ।
