ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਰਮਿੰਦਰ ਨੇ ਪਤਨੀ ਦਾ ਮਜ਼ਾਕ ਉਡਾਉਣ ਮਗਰੋਂ ਮੰਗੀ ਮੁਆਫੀ

ਬਾਲੀਵੁੱਡ ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਹਾਲੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਹੇਮਾ ਮਾਲਿਨੀ ਨੇ ਸੰਸਦ ਭਵਨ ਦੇ ਬਾਹਰ ਝਾਝੂ ਲਗਾਇਆ ਸੀ। ਹੇਮਾ ਮਾਲਿਨੀ ਦੇ ਝਾੜੂ ਲਗਾਉਣ ’ਤੇ ਇਕ ਯੂਜ਼ਰ ਨੇ ਟਵਿੱਟਰ ਤੇ ਧਰਮਿੰਦਰ ਤੋਂ ਪੁਛਿਆ ਸੀ ਕੀ ਅਸਲ ਜ਼ਿੰਦਗੀ ਚ ਵੀ ਹੇਮਾ ਝਾੜੂ ਲਗਾਉਂਦੀ ਹਨ ਜਿਸ ਤੇ ਧਰਮਿੰਦਰ ਨੇ ਜਵਾਬ ਦਿੰਦਿਆਂ ਲਿਖਿਆ ਸੀ, ਹਾਂ ਫਿਲਮਾਂ ਚ, ਮੈਨੂੰ ਵੀ ਅਨਾੜੀ ਲਗ ਰਹੀ ਸੀ। ਪਰ ਮੈਂ ਬਚਪਨ ਚ ਆਪਣੀ ਮਾਂ ਨਾਲ ਹਮੇਸ਼ਾ ਹੱਥ ਵਟਾਇਆ ਹੈ। ਮੈਂ ਝਾੜੂ ਚ ਮਾਹਰ ਸੀ। ਮੈਨੂੰ ਸਫਾਈ ਬਹੁਤ ਪਸੰਦ ਹੈ।

 

ਧਰਮਿੰਦਰ ਦਾ ਇਹ ਟਵੀਟ ਸੋਸ਼ਲ ਮੀਡੀਆ ਤੇ ਰੱਜ ਕੇ ਵਾਇਰਲ ਹੋਇਆ ਸੀ। ਹੁਣ ਇਸ ਟਵੀਟ ਮਗਰੋਂ ਧਰਮਿੰਦਰ ਨੇ ਇਕ ਹੋਰ ਟਵੀਟ ਕੀਤਾ ਹੈ।

 

ਇਸ ਦੂਜੇ ਟਵੀਟ ਚ ਧਰਮਿੰਦਰ ਮੁਆਫੀ ਮੰਗ ਰਹੇ ਹਨ। ਉਨ੍ਹਾਂ ਨੇ ਆਪਣੀ ਇਕ ਪੁਰਾਣੀ ਫ਼ੋਟੋ ਸ਼ੇਅਰ ਕਰਦਿਆਂ ਲਿਖਿਆ, ਕੁਝ ਵੀ ਕਹਿ ਬੈਠਾਂ ਹਾਂ, ਕੁਝ ਵੀ ਕਲ ਭਾਵਨਾ ਨੂੰ, ਕੁਝ ਵੀ ਸਮਝ ਬੈਠੇ ਹਨ ਯਾਰ ਲੋਕ, ਟਵੀਟ ਬਾਦਸ਼ਾਹ, ਕੁਝ ਵੀ ਕੀਤਾ, ਗੱਲ ਝਾੜੂ ਦੀ ਵੀ, ਤੌਬਾ-ਤੌਬਾ, ਕਦੇ ਨਾ ਕਰਾਂਗਾ। ਹਮਕਾ ਮਾਫੀ ਦਈ ਦੋ…'

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dharmendra says sorry for trolling Hema Malini promises to never do it again