ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਰਮਿੰਦਰ ਦੇ ਫਾਰਮ ਹਾਊਸ 'ਚ ਉਗੇ ਨਵੇਂ ਫਲ, ਵੀਡੀਓ ਸ਼ੇਅਰ ਕਰ ਦਿੱਤਾ ਇਹ ਪਿਆਰਾ ਮੈਸੇਜ

ਬਾਲੀਵੁੱਡ ਅਭਿਨੇਤਾ ਧਰਮਿੰਦਰ ਫ਼ਿਲਮਾਂ ਤੋਂ ਦੂਰ ਹੋ ਸਕਦੇ ਹਨ ਪਰ ਉਹ ਆਪਣੀਆਂ ਫ਼ੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੀ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਹੈ।
 

 

 

 

ਇਸ ਵੀਡੀਓ ਵਿੱਚ ਧਰਮਿੰਦਰ ਆਪਣੇ ਨਵੇਂ ਫਲ ਉਗੇ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਵੀਡੀਓ 'ਚ ਧਰਮਿੰਦਰ ਦਾ ਜੋਸ਼ ਉਸ ਦੇ ਚਿਹਰੇ 'ਤੇ ਸਾਫ਼ ਦਿਖਾਈ ਦੇ ਰਿਹਾ ਹੈ। ਵੀਡੀਓ ਸਾਂਝੀ ਕਰਦਿਆਂ ਧਰਮਿੰਦਰ ਨੇ ਲਿਖਿਆ, 'ਕਿਸਾਨ ਦੇ ਹੀਰੇ ਗਹਿਣਿਆਂ, ਖੁਸ਼ੀਆਂ ਨੂੰ ਮਹਿਸੂਸ ਕਰੋ। ਰੂਹ ਸਰਸ਼ਰ ਹੋ ਜਾਵੇਗੀ ਤੁਹਾਡੀ। ਤੁਹਾਨੂੰ ਸਭ ਨੂੰ ਪਿਆਰ'।

 

 

 

 

ਤੁਹਾਨੂੰ ਦੱਸ ਦੇਈਏ ਕਿ ਧਰਮਿੰਦਰ ਦੀ ਆਖ਼ਰੀ ਫ਼ਿਲਮ 'ਯਮਲਾ ਪਗਲਾ ਦਿਵਾਨਾ ਫਿਰ ਸੇ' ਸੀ ਅਤੇ ਫ਼ਿਲਮ 'ਚ ਉਨ੍ਹਾਂ ਨਾਲ ਸੰਨੀ ਅਤੇ ਬੌਬੀ ਦਿਓਲ ਵੀ ਸਨ। ਸਨੀ ਦਿਓਲ ਦੇ ਬੇਟੇ ਕਰਨ ਦਿਓਲ ਨੂੰ ਬਾਲੀਵੁੱਡ ਵਿੱਚ ਲਾਂਚ ਕਰਨ ਲਈ ਧਰਮਿੰਦਰ ਨੇ ‘ਪਲ ਪਲ ਦਿਲ ਕੇ ਪਾਸ’ ਨਾਮ ਦੀ ਇੱਕ ਫ਼ਿਲਮ ਵੀ ਬਣਾਈ ਜਿਸ ਨੂੰ ਦਰਸ਼ਕਾਂ ਦਾ ਮਿਸ਼ਰਤ ਹੁੰਗਾਰਾ ਮਿਲਿਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dharmendra shared his farm house video on social media with this message