ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਿੱਕੀ ਸਿਨਹਾ ਆਪਣੀ ਸੱਸ ਮੌਸਮੀ ਚੈਟਰਜੀ ’ਤੇ ਕਰੇਗਾ ਮਾਨਹਾਨੀ ਦਾ ਕੇਸ

ਡਿੱਕੀ ਸਿਨਹਾ ਆਪਣੀ ਸੱਸ ਮੌਸਮੀ ਚੈਟਰਜੀ ’ਤੇ ਕਰੇਗਾ ਮਾਨਹਾਨੀ ਦਾ ਕੇਸ

ਬੀਤੇ ਸਾਲਾਂ ਦੀ ਫ਼ਿਲਮ ਅਦਾਕਾਰਾ ਮੌਸਮੀ ਚੈਟਰਜੀ ਦੇ ਜਵਾਈ ਡਿੱਕੀ ਸਿਨਹਾ ਨੇ ਕਿਹਾ ਹੈ ਕਿ ਉਸ ਦੀ ਸੱਸ ਨੇ ਉਸ ਉੱਤੇ ਝੂਠੇ ਇਲਜ਼ਾਮ ਲਾਏ ਹਨ, ਜਿਸ ਲਈ ਉਹ ਉਨ੍ਹਾਂ ਵਿਰੁੱਧ ਮਾਨਹਾਨੀ ਦਾ ਕੇਸ ਦਰਜ ਕਰਵਾਏਗਾ।

 

 

ਡਿੱਕੀ ਦਾ ਵਿਆਹ ਮੌਸਮੀ ਚੈਟਰਜੀ ਦੀ ਧੀ ਪਾਇਲ ਨਾਲ ਹੋਇਆ ਸੀ; ਜਿਸ ਦਾ ਬੀਮਾਰੀ ਤੋਂ ਬਾਅਦ ਕੁਝ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਸੀ। ਪਾਇਲ ਦੀ ਬੀਮਾਰੀ ਵੇਲੇ ਮੌਸਮੀ ਚੈਟਰਜੀ ਨੇ ਆਪਣੇ ਜਵਾਈ ਉੱਤੇ ਧੀ ਨਾਲ ਮਾੜੇ ਵਤੀਰੇ ਤੇ ਅਜਿਹੇ ਹੋਰ ਕਈ ਇਲਜ਼ਾਮ ਲਾਏ ਸਨ।

 

 

ਡਿੱਕੀ ਸਿਨਹਾ ਨੇ ਕਿਹਾ ਕਿ ਮੌਸਮੀ ਚੈਟਰਜੀ ਝੂਠ ਬੋਲ ਰਹੇ ਹਨ। ਉਹ ਪਾਇਲ ਨੂੰ ਕਦੇ ਵੇਖਣ ਤੱਕ ਨਹੀਂ ਆਏ ਤੇ ਹੁਣ ਇਹ ਸਭ ਗੱਲਾਂ ਕਰ ਰਹੇ ਹਨ। ਡਿੱਕੀ ਨੇ ਕਿਹਾ – ‘ਮੈਂ ਚੁੱਪ ਸਾਂ ਕਿਉ਼ਕਿ ਮੈਂ ਆਪਣੀ ਬੀਮਾਰ ਪਤਨੀ ਦੀ ਦੇਖਭਾਲ਼ ’ਚ ਲੱਗਿਆ ਹੋਇਆ ਸਾਂ। ਕੁਝ ਰਸਮਾਂ ਪੂਰੀਆਂ ਕਰਨੀਆਂ ਹਨ; ਜਿਨ੍ਹਾਂ ਨੂੰ ਥੋੜ੍ਹਾ ਸਮਾਂ ਲੱਗੇਗਾ।’

 

 

ਡਿੱਕੀ ਸਿਨਹਾ ਨੇ ਅੱਗੇ ਕਿਹਾ ਕਿ 40 ਦਿਨਾਂ ਬਾਅਦ ਉਸ ਨੇ ਪਾਇਲ ਦੀਆਂ ਅਸਥੀਆਂ ਗੰਗਾ ਵਿੱਚ ਜਲ–ਪ੍ਰਵਾਹ ਕਰਨ ਲਈ ਤ੍ਰਿਵੇਣੀ ਜਾਣਾ ਹੈ। ਇਯ ਤੋਂ ਬਾਅਦ ਉਹ ਮੌਸਮੀ ਚੈਟਰਜੀ ਵਿਰੁੱਧ ਮਾਨਹਾਨੀ ਦਾ ਕੇਸ ਦਾਇਰ ਕਰੇਗਾ। ਚੇਤੇ ਰਹੇ ਕਿ ਪਾਇਲ ਨੇ 2010 ’ਚ ਬਿਜ਼ਨੇਸਮੈਨ ਡਿੱਕੀ ਸਿਨਹਾ ਨਾਲ ਵਿਆਹ ਰਚਾਇਆ ਸੀ।

 

 

ਡਿੱਕੀ ਨੇ ਅਦਾਲਤੀ ਹੁਕਮ ਵੀ ਵਿਖਾਇਆ; ਜਿਸ ਵਿੱਚ ਅਦਾਲਤੀ ਫ਼ੈਸਲਾ ਡਿੱਕੀ ਦੇ ਹੱਕ ਵਿੱਚ ਸੁਣਾਇਆ ਗਿਆ ਸੀ। ਮੌਸਮੀ ਚੈਟਰਜੀ ਨੇ ਜਿਹੜੇ ਵੀ ਇਲਜ਼ਾਮ ਉਸ ਉੱਤੇ ਲਾਏ ਸਨ; ਉਹ ਸਾਰੇ ਰੱਦ ਹੋ ਗਏ ਸਨ। ਮੁੰਬਈ ਦੇ ਹਿੰਦੂਜਾ ਹਸਪਤਾਲ ਦੇ ਸਾਰੇ ਦਸਤਾਵੇਜ਼ਾਂ ਦੇ ਆਧਾਰ ਉੱਤੇ ਇਹ ਸਿੱਧ ਹੋਇਆ ਸੀ ਕਿ ਪਾਇਲ ਦੇ ਇਲਾਜ ਵਿੱਚ ਕਦੇ ਕੋਈ ਲਾਪਰਵਾਹੀ ਨਹੀਂ ਹੋਈ। ਹੁਣ ਮਾਮਲਾ ਹੋਰ ਵਧ ਸਕਦਾ ਹੈ ਕਿਉਂਕਿ ਡਿੱਕੀ ਹੁਣ ਮਾਨਹਾਨੀ ਦਾ ਮੁਕੱਦਮਾ ਕਰਨ ਜਾ ਰਿਹਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਮੌਸਮੀ ਚੈਟਰਜੀ ਦੀ ਵੱਡੀ ਧੀ ਪਾਇਲ ਮੁਖਰਜੀ ਦਾ ਲੰਮੀ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ। ਉਹ 45 ਸਾਲਾਂ ਦੀ ਸੀ। ਉਹ ਟਾਈਪ–1 ਡਾਇਬਟੀਜ਼ (ਸ਼ੂਗਰ ਜਾਂ ਸ਼ੱਕਰ ਰੋਗ) ਤੋਂ ਪੀੜਤ ਸੀ। ਉਸ ਦਾ ਇਲਾਜ ਚੱਲ ਰਿਹਾ ਸੀ। ਉਹ ਕਥਿਤ ਤੌਰ ਉੱਤੇ ਪਿਛਲੇ ਇੱਕ ਸਾਲ ਤੋਂ ਕੋਮਾ ਵਿੱਚ ਸੀ।

 

 

ਬੀਤੇ ਇੱਕ ਸਾਲ ਤੋਂ ਹੀ ਮੌਸਮੀ ਤੇ ਉਨ੍ਹਾਂ ਦੇ ਪਤੀ ਦੀ ਆਪਣੀ ਧੀ ਦੇ ਸਹੁਰੇ ਪਰਿਵਾਰ ਨਾਲ ਕਾਨੂੰਨੀ ਜੰਗ ਚੱਲ ਰਹੀ ਸੀ। ਮੌਸਮੀ ਦਾ ਦੋਸ਼ ਸੀ ਕਿ ਪਾਇਲ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਅਤੇ ਨਾ ਹੀ ਉਨ੍ਹਾਂ ਨੂੰ ਆਪਣੀ ਧੀ ਨੂੰ ਮਿਲਣ ਦਿੱਤਾ ਜਾਂਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dicky Sinha to file contempt case against mother in law Moushmi Chatterji