ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਲੀਪ ਕੁਮਾਰ ਨੂੰ ‘ਵਰਲਡ ਬੁੱਕ ਆਫ ਰਿਕਾਰਡਸ’ ਨਾਲ ਸਨਮਾਨਿਤ ਕੀਤਾ

ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ ਨੂੰ 97ਵੇਂ ਜਨਮਦਿਨ ਮੌਕੇ ‘ਵਰਲਡ ਬੁੱਕ ਆਫ ਰਿਕਾਰਡਸ’ ਨਾਲ ਸਨਮਾਨਿਤ ਕੀਤਾ ਗਿਆ। ਇਸ ਵਿਚਕਾਰ ਸੋਸ਼ਲ ਮੀਡੀਆ 'ਤੇ ਦਿਲੀਪ ਕੁਮਾਰ ਦੇ ਭਰਾ ਅਸਲਮ ਖਾਨ ਅਤੇ ਸਾਇਰਾ ਬਾਨੋ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਉਨ੍ਹਾਂ ਦੇ ਭਰਾ ਅਸਲਮ ਵਹੀਲ ਚੇਅਰ 'ਤੇ ਬੈਠੇ ਨਜ਼ਰ ਆ ਰਹੇ ਹਨ। ਤਸਵੀਰ 'ਚ ਅਸਲਮ ਬਹੁਤ ਕਮਜੋਰ ਨਜ਼ਰ ਆ ਰਹੇ ਹਨ। ਹੁਣ ਇਸ ਮਾਮਲੇ 'ਤੇ ਦਿਲੀਪ ਕੁਮਾਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
 

ਤੁਹਾਨੂੰ ਦੱਸ ਦੇਈਏ ਕਿ ਖਰਾਬ ਸਿਹਤ ਕਾਰਨ ਦਿਲੀਪ ਕੁਮਾਰ ਖੁਦ ਇਸ ਐਵਾਰਡ ਨੂੰ ਲੈਣ ਨਹੀਂ ਜਾ ਸਕੇ। ਇਸ ਐਵਾਰਡ ਨੂੰ ਲੈਣ ਲਈ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ, ਭਰਾ ਅਸਲਮ ਖਾਨ ਅਤੇ ਭੈਣ ਫਰੀਦਾ ਖਾਨ ਗਏ ਸਨ। ਸੋਸ਼ਲ ਮੀਡੀਆ 'ਤੇ ਇਨ੍ਹਾਂ ਸਾਰਿਆਂ ਦੀ ਇੱਕ ਤਸਵੀਰ ਵਾਇਰਲ ਹੋ ਗਈ ਸੀ। ਇਹ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਅਸਲਮ ਖਾਨ ਨੂੰ ਦਿਲੀਪ ਕੁਮਾਰ ਸਮਝ ਕੇ ਉਨ੍ਹਾਂ ਦੀ ਸਿਹਤ ਲਈ ਆਪਣੀ ਚਿੰਤਾ ਪ੍ਰਗਟ ਕਰਨ ਲੱਗੇ।
 

ਮਾਮਲਾ ਵੱਧਦਾ ਵੇਖ ਅਤੇ ਆਪਣੇ ਫੈਨਜ਼ ਨੂੰ ਪ੍ਰੇਸ਼ਾਨ ਵੇਖ ਕੇ ਦਿਲੀਪ ਕੁਮਾਰ ਨੇ ਇੱਕ ਟਵੀਟ ਕੀਤਾ, "ਇਸ ਤਸਵੀਰ 'ਚ ਜਿਹੜਾ ਵਿਅਕਤੀ ਐਵਾਰਡ ਨਾਲ ਵਿਖਾਈ ਦੇ ਰਿਹਾ ਹੈ, ਉਹ ਦਿਲੀਪ ਕੁਮਾਰ ਨਹੀਂ ਸਗੋਂ ਉਨ੍ਹਾਂ ਦਾ ਭਰਾ ਅਸਲਮ ਖਾਨ ਹੈ। ਦਿਲੀਪ ਕੁਮਾਰ ਇਸ ਤਸਵੀਰ 'ਚ ਨਹੀਂ ਹਨ।"
 

ਦੱਸ ਦੇਈਏ ਕਿ ‘ਵਰਲਡ ਬੁੱਕ ਆਫ ਰਿਕਾਰਡਸ’ ਤੋਂ ਪਹਿਲਾਂ ਦਿਲੀਪ ਕੁਮਾਰ ਨੂੰ 1994 ਵਿਚ ‘ਦਾਦਾ ਸਾਹਿਬ ਫਾਲਕੇ ਐਵਾਰਡ’ ਅਤੇ 2015 ਵਿਚ ‘ਪਦਮ ਭੂਸ਼ਣ’ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dilip kumar honoured by world book of records for contributions to indian cinema