ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਸੰਕਟ : ਆਈਸੋਲੇਸ਼ਨ 'ਚ 97 ਸਾਲਾ ਦਿਲੀਪ ਕੁਮਾਰ

ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ। ਸਾਰੇ ਇਸ ਵਾਇਰਸ ਤੋਂ ਬਚਣ ਲਈ ਘਰੋਂ ਬਾਹਰ ਨਿਕਲਣ ਤੋਂ ਬਚ ਰਹੇ ਹਨ। ਹੁਣ ਦਿਲੀਪ ਕੁਮਾਰ ਵੀ ਇਸ ਵਾਇਰਸ ਤੋਂ ਬਚਣ ਲਈ ਪੂਰੀ ਤਰ੍ਹਾਂ ਆਈਸੋਲੇਸ਼ਨ (ਇਕੱਲਾ ਬੰਦ ਕਮਰਾ) 'ਚ ਰਹਿ ਰਹੇ ਹਨ। ਉਨ੍ਹਾਂ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
 

97 ਸਾਲਾ ਦਿਲੀਪ ਕੁਮਾਰ ਨੇ ਟਵੀਟ ਕੀਤਾ, "ਕੋਰੋਨਾ ਵਾਇਰਸ ਕਾਰਨ ਮੈਂ ਪੂਰੀ ਤਰ੍ਹਾਂ ਅਲੱਗ-ਅਲੱਗ ਅਤੇ ਕੁਆਰੇਂਟਾਈਨ 'ਚ ਹਾਂ। ਸਾਇਰਾ ਬਾਨੋ ਮੇਰੀ ਦੇਖਭਾਲ ਕਰ ਰਹੀ ਹੈ ਕਿ ਮੈਨੂੰ ਕਿਸੇ ਕਿਸਮ ਦਾ ਇਨਫੈਕਸ਼ਨ ਹੋ ਹੋਵੇ।" ਕੁਝ ਦਿਨ ਪਹਿਲਾਂ ਦਿਲੀਪ ਕੁਮਾਰ ਨੂੰ ਜਾਂਚ ਲਈ ਲੀਲਵਤੀ ਹਸਪਤਾਲ ਲਿਜਾਇਆ ਗਿਆ ਸੀ। ਉਨ੍ਹਾਂ ਦੀ ਪਿੱਠ 'ਚ ਕਾਫੀ ਦਰਦ ਰਹਿੰਦਾ ਸੀ। ਹਾਲਾਂਕਿ ਬਾਅਦ 'ਚ ਉਹ ਇਲਾਜ ਕਰਵਾ ਕੇ ਵਾਪਸ ਘਰ ਆ ਗਏ ਸਨ।
 

 

ਦੱਸ ਦੇਈਏ ਕਿ ਚੀਨ ਦੇ ਵੁਹਾਨ ਤੋਂ ਪਿਛਲੇ ਸਾਲ ਦੇ ਅੰਤ ਵਿੱਚ ਸ਼ੁਰੂ ਹੋਏ ਕੋਰੋਨਾ ਵਾਇਰਸ  ਕਾਰਨ ਹੁਣ ਤੱਕ ਦੁਨੀਆ ਭਰ ਵਿੱਚ 7173 ਮੌਤਾਂ ਹੋ ਚੁੱਕੀਆਂ ਹਨ। 182,683 ਲੋਕ ਕੋਰੋਨਾ ਨਾਲ ਪੀੜਤ ਪਾਏ ਗਏ ਹਨ। ਭਾਰਤ 'ਚ ਕੋਰੋਨਾ ਵਾਇਰਸ ਦੇ 126 ਮਾਮਲੇ ਸਾਹਮਣੇ ਆ ਚੁੱਕੇ ਹਨ।
 

ਚੀਨ 'ਚ ਕੋਰੋਨਾ ਵਾਇਰਸ ਕਾਰਨ ਹੁਣ ਤਕ 3,226 ਮੌਤਾਂ ਹੋ ਚੁੱਕੀਆਂ ਹਨ, ਜਦਕਿ ਦੇਸ਼ 'ਚ ਸੰਕਰਮਿਤ ਮਾਮਲਿਆਂ ਦੀ ਗਿਣਤੀ ਵੱਧ ਕੇ 80,881 ਹੋ ਗਈ ਹੈ। ਇਸ ਤੋਂ ਇਲਾਵਾ ਇਟਲੀ ਵਿੱਚ ਹੁਣ ਤੱਕ 2158 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
 

ਇਟਲੀ ਤੋਂ ਬਾਅਦ ਸਪੇਨ ਯੂਰਪ ਦਾ ਦੂਜਾ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਸੋਮਵਾਰ ਨੂੰ ਸਪੇਨ 'ਚ ਵਾਇਰਸ ਦੇ ਤਕਰੀਬਨ 1000 ਨਵੇਂ ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਕਾਰਨ ਬਹਿਰੀਨ 'ਚ ਪਹਿਲੀ ਮੌਤ ਹੋਈ ਹੈ। ਸਪੇਨ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 9942 ਹੋ ਗਈ ਹੈ, ਜਦਕਿ ਇਨ੍ਹਾਂ 'ਚੋਂ 342 ਲੋਕਾਂ ਦੀ ਮੌਤ ਹੋ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dilip Kumar is in complete isolation to avoid Coronavirus infection updates his fans on Twitter