ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੂਰਮਾ ਰੀਵਿਊ- ਦਿਲਜੀਤ ਦੇ 'ਦੇਸੀ ਮਜ਼ਾਕ' ਸਮੇਤ ਫ਼ਿਲਮ 'ਚ ਕੁਝ ਨਹੀਂ ਖਾਸ

ਦਿਲਜੀਤ ਦੋਸਾਂਝ

1 / 2ਦਿਲਜੀਤ ਦੋਸਾਂਝ

ਦਿਲਜੀਤ ਦੋਸਾਂਝ

2 / 2ਦਿਲਜੀਤ ਦੋਸਾਂਝ

PreviousNext

ਸੂਰਮਾ
ਕਾਸਟ:
ਦਿਲਜੀਤ ਦੋਸਾਂਝ, ਤਪਸੀ ਪਨੂੰ, ਅੰਗਦ ਬੇਦੀ
ਨਿਰਦੇਸ਼ਕ: ਸ਼ਾਦ ਅਲੀ
ਰੇਟਿੰਗ: 2/5

 

ਇੱਕ ਨੌਜਵਾਨ ਖਿਡਾਰੀ ਹਾਕੀ ਦੇ ਮੈਦਾਨ 'ਤੇ ਪ੍ਰੈਕਟਿਸ ਕਰ ਰਿਹਾ ਹੈ ਜਦੋਂ ਇੱਕ ਸੂਟ-ਬੂਟ ਵਾਲਾ ਅਧਿਕਾਰੀ ਉਸਨੂੰ ਉੱਥੋਂ ਜਾਣ ਲਈ ਕਹਿੰਦਾ ਹੈ।  ਖਿਡਾਰੀ ਉਸਨੂੰ ਦੱਸਦਾ ਹੈ ਕਿ ਉਸ ਦੇ ਲਈ ਅਭਿਆਸ ਕਰਨਾ ਕਿੰਨਾ ਜ਼ਰੂਰੀ ਹੈ ਬਸ ਨੌਜਵਾਨ ਦੇ ਜਵਾਬ ਨਾਲ ਹੀ ਉਹ ਅਧਿਕਾਰੀ ਪ੍ਰਭਾਵਿਤ ਹੋ ਜਾਂਦਾ ਹੈ ਤੇ ਨੌਜਵਾਨ ਨੂੰ ਹਾਕੀ ਦੀਆਂ ਗੇਂਦਾਂ ਦਾ ਬੈਗ ਦੇਣ ਦਾ ਆਦੇਸ਼ ਦਿੰਦਾ ਹੈ। ਖਿਡਾਰੀ ਸੁਝਾਅ ਦਿੰਦਾ ਹੈ ਕਿ ਹਾਕੀ ਫੈਡਰੇਸ਼ਨ ਨੂੰ ਇਹ ਪਸੰਦ ਨਹੀਂ ਆਉਂਣਾ। ਅਧਿਕਾਰੀ ਜਵਾਬ ਚ ਕਹਿੰਦਾ ਹੈ ਕਿ ,"ਮੈਂ ਹੀ ਫੈਡਰੇਸ਼ਨ ਹਾਂ।"

 

ਫ਼ਿਲਮ ਦਾ ਇਹ ਸੀਨ ਸੰਕੇਤ ਦਿੰਦਾ ਹੈ ਕਿ ਸਾਬਕਾ ਭਾਰਤੀ ਕਪਤਾਨ ਸੰਦੀਪ ਸਿੰਘ 'ਤੇ ਬਣੀ ਇਹ ਫਿਲਮ ਵਿੱਚ ਕੁਝ ਵੀ ਵਿਵਾਦ ਨਾਲ ਜੁੜੀ ਗੱਲ ਨਹੀਂ ਹੋਵੇਗੀ। ਪੂਰੀ ਫਿਲਮ ਬਸ ਇੱਕ ਇਕ ਪ੍ਰੇਮ ਕਹਾਣੀ ਦੇ ਆਲੇ-ਦੁਆਲੇ ਆਪਣੇ ਆਪ ਨੂੰ ਸੀਮਤ ਕਰ ਲੈਂਦੀ ਹੈ। ਹਰਿਆਣਾ ਦੇ ਇਕ ਛੋਟੇ ਜਿਹੇ ਕਸਬੇ ਦੇ ਮੁੰਡੇ ਸੰਦੀਪ (ਦਿਲਜੀਤ ਦੋਸਾਂਝ) ਨੂੰ ਹਾਕੀ ਦੀ ਆਦਤ ਜ਼ਿੰਦਗੀ ਵਿਚ ਦੇਰ ਨਾਲ ਲੱਗਦੀ ਹੈ, ਪਰ ਉਹ ਦੋ ਸਾਲਾਂ ਵਿਚ ਹੀ ਭਾਰਤੀ ਟੀਮ ਵਿੱਚ ਜਗ੍ਹਾ ਬਣਾ ਲੈਂਦਾ ਹੈ। ਉਸਦੀ ਖੇਡ ਪਿੱਛੇ ਅਸਲੀ ਪ੍ਰੇਰਣਾ ਹੈ ਹਰਪ੍ਰੀਤ (ਤਾਪਸੀ ਪੰਨੂੰ) ਜੋ ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਹੈ।

 

 

ਜਦੋਂ ਸੰਦੀਪ ਦੀ ਖੇਡ ਅਤੇ ਪਿਆਰ ਵਾਲੀ ਜ਼ਿੰਦਗੀ ਅੱਗੇ ਵੱਧਦੀ ਹੈ ਤਾਂ ਉਸ ਨੂੰ ਅਚਾਨਕ ਪੱਸਲੀਆਂ ਵਿਚ ਗੋਲੀ ਲੱਗ ਜਾਂਦੀ ਹੈ। ਫਿਰ ਸੂਰਮਾ ਆਪਣੀ ਵਾਪਸੀ ਕਰਦਾ ਹੈ, ਇਸ ਵਿਚਾਲੇ ਕਈ ਗਾਣੇ ਅਤੇ ਦਿਲਜੀਤ ਦੇ ਮਜ਼ਾਕਿਆਂ ਸੁਭਾਅ ਦੇ ਸੀਨ ਹਨ।

 

ਸੂਰਮਾ ਨੂੰ 'ਸਾਰੇ ਚੰਗੇ ਹਨ' ਦੀ ਰੀਤ 'ਤੇ ਤਿਆਰ ਕੀਤਾ ਗਿਆ ਹੈ। ਚੰਗੇ ਖਿਡਾਰੀ ਚੰਗੇ ਪ੍ਰਬੰਧਕ. ਕਿਸੇ ਵਿਚਾਲੇ ਕੋਈ ਸੰਘਰਸ਼ ਨਹੀਂ ਹੈ।  ਤੁਸੀਂ ਅੰਦਾਜ਼ਾਂ ਲਗਾ ਸਕਦੇ ਹੋ ਕਿ ਫ਼ਿਲਮ ਵਿੱਚ ਹੁਣ ਕੀ ਹੋਣ ਵਾਲਾ ਹੈ। 

 

ਨਿਰਦੇਸ਼ਕ ਸ਼ਾਦ ਅਲੀ ਨੂੰ ਸੂਰਮਾ ਨੂੰ ਇੱਕ ਸਪੋਰਟਸ ਫਿਲਮ ਵਜੋਂ ਦਿਖਾਉਣ ਲਈ ਕਾਫੀ ਖਿੱਚਣਾ ਪੈਂਦਾ ਹੈ। ਉਹ ਇੱਕ ਹਾਕੀ ਖਿਡਾਰੀ ਦੀ ਬੱਚੇ ਤੋਂ ਆਦਮੀ ਬਣਨ ਤੱਕ ਦੀ ਯਾਤਰਾ 'ਤੇ ਧਿਆਨ ਕੇਂਦਰਤ ਕਰਨਾ ਚਾਹੁੰਦੇ ਹਨ। ਸੰਦੀਪ ਦੀ ਹਾਕੀ ਕਦੇ ਵੀ ਅੱਗੇ ਨਹੀਂ ਆਉਂਦੀ। ਸ਼ਾਦ ਅਲੀ ਨੇ ਬਸ ਇੱਕ ਇੱਕ ਸਧਾਰਨ ਦ੍ਰਿਸ਼ਟੀਕੋਣ ਨੂੰ ਦਿਖਾਇਆ ਹੈ। ਅਸਲ ਜੀਵਨ ਦੇ ਯਤਨਾਂ ਅਤੇ ਸੰਘਰਸ਼ ਦੇ ਤੱਤਾਂ ਦੀ ਘਾਟ ਹੈ। ਫ਼ਿਲਮ ਇੱਕ ਬਾਇਓਪਿਕ ਦੀ ਬਜਾਏ ਇੱਕ ਪ੍ਰੇਰਣਾਦਾਇਕ ਕਹਾਣੀ ਵਰਗੀ ਹੈ।

 

ਜਦੋਂ  ਗੋਲੀ ਮਾਰੇ ਜਾਣ ਦੇ ਸਮੇਂ ਸੰਦੀਪ ਦੀ ਉਮਰ ਵੀ 20 ਸਾਲ ਦੇ ਕਰੀਬ ਸੀ।  ਉਸ ਸੀਨ ਵਿੱਚ ਦਿਲਜੀਤ ਦੀ ਉਮਰ ਬਹੁਤ ਜਿਆਦਾ ਲੱਗਦੀ ਹੈ। ਪਰ ਵੱਡੀ ਸਮੱਸਿਆ ਹੈ ਕਿ ਦਿਲਜੀਤ ਦੀ ਸਰੀਰਕ ਭਾਸ਼ਾ ਹੀ ਇੱਕ ਹਾਕੀ ਖਿਡਾਰੀ ਵਰਗੀ ਨਹੀਂ ਹੈ। ਸੰਦੀਪ ਦੇ ਅਸਲ ਜੀਵਨ ਭਰਾ ਬਿਕਰਮਜੀਤ (ਪਾਕਿਸਤਾਨੀ ਖਿਡਾਰੀ ਤਨਵੀਰ ਦੇ ਰੂਪ ਵਿੱਚ) ਜਦੋਂ ਦਿਲਜੀਤ ਦੇ ਨਾਲ ਸੀਨ ਸ਼ੇਅਰ ਕਰਦੇ ਹਨ ਤਾਂ ਇਹ ਫਰਕ ਹੋਰ ਵੀ ਸਪੱਸ਼ਟ ਹੋ ਜਾਂਦਾ ਹੈ।

 

ਆਪਣੀਆਂ ਕਈ ਫਿਲਮਾਂ ਵਿਚ 'ਦੇਸੀ' ਮਜ਼ਾਕ ਕਰਨਾ ਹੀ ਦਿਲਜੀਤ ਦੀ ਤਾਕਤ ਹੈ। ਉਹੀ ਫਾਰਮੂਲਾ ਦੁਹਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਇਸ ਵਾਰ ਉਹ ਚੰਗਾ ਨਹੀਂ ਲੱਗਦਾ.ਦਲਜੀਤ ਦੇ ਮੁਕਾਬਲੇ ਅੰਗਦ ਬੇਦੀ ਦੀ ਅਦਾਕਾਰੀ ਚੰਗੀ ਹੈ। ਜੋ ਸੀਨ ਦੇ ਅਨੁਸਾਰ ਆਪਣੀ ਟੋਨ ਬਦਲਦਾ ਹੈ।

 

ਅਸਲ ਵਿੱਚ ਸੂਰਮਾ ਦੇ ਦੋ ਸਭ ਤੋਂ ਵਧੀਆ ਸੀਨ ਵੀ ਅੰਗਦ ਬੇਦੀ ਅਤੇ ਸਤੀਸ਼ ਕੌਸ਼ਿਕ ਨਾਲ ਜੁੜੇ ਹਨ।  131 ਮਿੰਟ ਦੀ 'ਸੂਰਮਾ' ਫ਼ਿਲਮ ਵਿੱਚ ਕੁਝ ਵੀ ਜ਼ਿਆਦਾ ਖਾਸ ਨਹੀਂ ਹੈ. 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:diljeet dosanjh starer soorma lacks the essence of real-life effort and struggles