ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਲਜੀਤ ਦੋਸਾਂਝ ਦਾ ਪੁਤਲਾ ਸਜਿਆ ਮੈਡਮ ਤੁਸਾਦ ਅਜਾਇਬਘਰ ’ਚ, ਬਣੇ ਪਹਿਲੇ ਦਸਤਾਰਧਾਰੀ

ਦਿਲਜੀਤ ਦੋਸਾਂਝ ਦਾ ਪੁਤਲਾ ਸਜਿਆ ਮੈਡਮ ਤੁਸਾਦ ਅਜਾਇਬਘਰ ’ਚ, ਬਣੇ ਪਹਿਲੇ ਦਸਤਾਰਧਾਰੀ

––  ਅਜਾਇਬਘਰ ’ਚ ਦਿਲਜੀਤ ਦੋਸਾਂਝ ਦਾ ਲੱਗਾ ਮੋਮ ਦਾ ਬੁੱਤ

 

 

ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਅਦਾਕਾਰ–ਗਾਇਕ ਦਿਲਜੀਤ ਦੁਸਾਂਝ ਅੱਜ ਪਹਿਲੇ ਅਜਿਹੇ ਦਸਤਾਰਧਾਰੀ ਬਣ ਗਏ ਹਨ, ਜਿਨ੍ਹਾਂ ਦਾ ਮੋਮ ਦਾ ਪੁਤਲਾ ਮੈਡਮ ਤੁਸਾਦ ਦੇ ਅਜਾਇਬਘਰ ਵਿੱਚ ਲੱਗਾ ਹੈ। ਰੀਐਲਿਟੀ ਟੀਵੀ ਸਟਾਰ ਕਾਇਲੀ ਜੈਨਰ ਦੇ ਜ਼ਬਰਦਸਤ ਪ੍ਰਸ਼ੰਸਕ ਸ੍ਰੀ ਦੋਸਾਂਝ ਹੁਣ ਚਾਹੁੰਦੇ ਹਨ ਕਿ ਕਾਇਲੀ ਦਾ ਵੀ ਮੋਮ ਦਾ ਪੁਤਲਾ ਇਸੇ ਅਜਾਇਬਘਰ ਵਿੱਚ ਜ਼ਰੂਰ ਲੱਗੇ। ਸ੍ਰੀ ਦੁਸਾਂਝ ਨੇ ਅੱਜ ਖ਼ੁਦ ਆਪਣੇ ਬੁੱਤ ਤੋਂ ਪਰਦਾ ਚੁੱਕਿਆ।

 

 

ਅਦਾਕਾਰ–ਗਾਇਕ ਦਿਲਜੀਤ ਦੋਸਾਂਝ ਦਾ ਇਹ ਪੁਤਲਾ ਨਵੀਂ ਦਿੱਲੀ ਦੇ ਕਨਾਟ ਪਲੇਸ ਸਥਿਤ ਰੀਗਲ ਬਿਲਡਿੰਗ ਵਿੱਚ ਲੱਗਾ ਹੈ। ਇੱਥੇ ਵਰਨਣਯੋਗ ਹੈ ਕਿ ਬਹੁ–ਚਰਚਿਤ ਹਿੰਦੀ ਫ਼ਿਲਮ ‘ਉੜਤਾ ਪੰਜਾਬ’ ਰਾਹੀਂ ਹਿੰਦੀ ਫ਼ਿਲਮ–ਜਗਤ ਵਿੱਚ ਛਾਉਣ ਵਾਲੇ ਦਿਲਜੀਤ ਦੋਸਾਂਝ ਨੇ ਪਿੱਛੇ ਜਿਹੇ ਕਿਹਾ ਸੀ ਕਿ ਉਹ ਲੰਦਨ (ਇੰਗਲੈਂਡ) ਸਥਿਤ ਮੈਡਮ ਤੁਸਾਦ ਦੇ ਅਜਾਇਬਘਰ ਵਿੱਚ ਜਾਣਾ ਚਾਹੁੰਦੇ ਹਨ ਪਰ ਉਹ ਉੱਥੇ ਜਾ ਨਹੀਂ ਸਕੇ ਸਨ।

 

 

ਸ੍ਰੀ ਦੋਸਾਂਝ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਲਈ ਲੰਦਨ ਗਏ ਸਨ ਪਰ ਤਦ ਉਨ੍ਹਾਂ ਕੋਲ ਸਮਾਂ ਨਹੀਂ ਸੀ, ਇਸੇ ਲਈ ਉਹ ਉਸ ਅਜਾਇਬਘਰ ਵਿੱਚ ਜਾ ਨਹੀਂ ਸਕੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਆਸ ਨਹੀਂ ਸੀ ਕਿ ਉਨ੍ਹਾਂ ਦਾ ਵੀ ਕਦੇ ਮੋਮ ਦਾ ਪੁਤਲਾ ਇਸ ਅਜਾਇਬਘਰ ਵਿੱਚ ਲੱਗੇਗਾ।

 

 

ਸ੍ਰੀ ਦੋਸਾਂਝ ਨੇ ਅੱਜ ਆਪਣੇ ਹੀ ਮੋਮ ਦੇ ਪੁਤਲੇ ਨਾਲ ਸੈਲਫ਼ੀ ਵੀ ਖਿੱਚੀ। ਦਿੱਲੀ ਦੇ ਮੈਡਮ ਤੁਸਾਦ ਅਜਾਇਬਘਰ ਵਿੱਚ ਇਸ ਤੋਂ ਪਹਿਲਾਂ ਕਿਸੇ ਦਸਤਾਰਧਾਰੀ ਸਿੱਖ ਨੂੰ ਐਂਟਰੀ ਨਹੀਂ ਮਿਲ ਸਕੀ।

 

 

ਅੱਜ ਦੇ ਸਮਾਰੋਹ ਦੌਰਾਨ ਰੀਗਲ ਬਿਲਡਿੰਗ ਦੇ ਬਾਹਰ ਬਹੁਤ ਜ਼ਿਆਦਾ ਲੋਕ ਇਕੱਠੇ ਹੋ ਗਏ; ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਿੱਖ ਸਨ। ਸ੍ਰੀ ਦੋਸਾਂਝ ਨੇ ਇਸ ਮੌਕੇ ਕਿਹਾ ਕਿ ਇਹ ਸਾਰੇ ਹੀ ਸਿੱਖਾਂ ਲਈ ਮਾਣ ਵਾਲੀ ਗੱਲ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Diljit Dosanjh enters as Wax Statue in Madamme Tussad Museum