ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਲਜੀਤ ਦੁਸਾਂਝ, Kareena Kapoor ਦੀ ਇਸ ਹਰਕਤ ਤੋਂ ਜਾਂਦੇ ਹਨ ਨਰਵਸ  


ਪੰਜਾਬੀ ਫ਼ਿਲਮਾਂ ਦੇ ਸੁਪਰਸਟਾਰ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨੇ ਕਿਹਾ ਕਿ ਉਹ ਕਰੀਨਾ ਕਪੂਰ ਤੋਂ ਬਹੁਤ ਪ੍ਰਭਾਵਤ ਹਨ। ਦਿਲਜੀਤ ਨੇ 2016 ਵਿੱਚ ਪ੍ਰਦਰਸ਼ਿਤ ਫ਼ਿਲਮ ‘ਉੱਡਦਾ ਪੰਜਾਬ’ ਵਿੱਚ ਕਰੀਨਾ ਨਾਲ ਕੰਮ ਕੀਤਾ ਸੀ।

 

ਦਿਲਜੀਤ ਅੱਜ ਕੱਲ੍ਹ ਕਰੀਨਾ ਨਾਲ ਫ਼ਿਲਮ ‘ਗੁੱਡ ਨਿਊਜ਼’ ਵਿੱਚ ਕੰਮ ਰਹੇ ਹਨ। ਦਿਲਜੀਤ ਨੇ ਕਰੀਨਾ ਦੀ ਕਾਫੀ ਤਾਰੀਫ ਕੀਤੀ ਹੈ। ਦਿਲਜੀਤ ਨੇ ਕਿਹਾ ਕਿ ਉਹ ਕਰੀਨਾ ਤੋਂ ਬਹੁਤ ਪ੍ਰਭਾਵਿਤ ਹਨ ਕਿ ਕਿਵੇ ਉਹ ਇੱਕ ਹੀ ਸੀਨ ਬਿਨਾਂ ਕਿਸੇ ਰੁਕਾਵਟ ਦੇ ਕਰ ਲੈਂਦੀ ਹੈ।

 

ਦਿਲਜੀਤ ਨੇ ਕਿਹਾ ਕਿ ਜਦੋਂ ਵੀ ਉਹ ਕਰੀਨਾ ਨਾਲ ਗੱਲ ਕਰਦੇ ਹਨ, ਉਹ ਨਰਵਸ ਹੋ ਜਾਂਦੇ ਹਨ। ਦਿਲਜੀਤ ਨੇ ਕਿਹਾ ਕਿ ਉਸ ਨੇ ਕਾਮੇਡੀ ਫ਼ਿਲਮਾਂ ਨੂੰ ਘਟਾ ਦਿੱਤਾ ਹੈ ਕਿਉਂਕਿ ਜ਼ਿਆਦਾਤਰ ਸੀਰੀਅਸ ਡਰਾਮਾ ਹੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪੱਗ ਨਾ ਲਾਹੁਣੀ ਪਏ, ਇਸ ਲਈ ਉਨ੍ਹਾਂ ਕੋਲ ਬਦਲ ਹੋਰ ਵੀ ਘੱਟ ਹੋ ਜਾਂਦੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Diljit Dosanjh: get nervous while talking to Kareena Kapoor