ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਕਾਰ ਚੋਰ ਵੀ ਬਣਦੈ ਤੇ ਸੰਤ ਵੀ: ਦਿਲਜੀਤ ਦੁਸਾਂਝ

ਭਾਰੀ ਕਮਾਈ ਤੋਂ ਇਲਾਵਾ ਅਦਾਕਾਰ ਸ਼ਾਹਿਦ ਕਪੂਰ ਸਟਾਰਰ ਫ਼ਿਲਮ 'ਕਬੀਰ ਸਿੰਘ' ਵੀ ਆਪਣੀ ਵਿਵਾਦਪੂਰਨ ਕਹਾਣੀ ਨੂੰ ਲੈ ਕੇ ਸੁਰਖ਼ੀਆਂ 'ਚ ਰਹੀ ਸੀ। ਬਹੁਤ ਸਾਰੇ ਲੋਕਾਂ ਨੇ ਮਹਿਸੂਸ ਕੀਤਾ ਕਿ ਕਬੀਰ ਸਿੰਘ, ਤੇਲਗੂ ਭਾਸ਼ਾ ਦੀ ਸੁਪਰਹਿੱਟ ਫ਼ਿਲਮ ਅਰਜੁਨ ਰੈੱਡੀ ਦਾ ਰੀਮੇਕ ਹੈ, ਜਿਸ ਨੇ ਮਰਦਾਨਗੀ ਦੇ ਗੂੜ੍ਹੇ ਪੱਖ ਅਤੇ ਨਾਰੀਵਾਦੀ ਵਿਰੋਧੀ ਧਾਰਨਾਵਾਂ ਦੀ ਵਡਿਆਈ ਕਰਨ ਦੀ ਕੋਸ਼ਿਸ਼ ਕੀਤੀ। ਨਤੀਜੇ ਵਜੋਂ ਅਦਾਕਾਰਾਂ ਦੀ ਸਮਾਜਿਕ ਜ਼ਿੰਮੇਵਾਰੀ ਦੇ ਸਬੰਧ ਵਿੱਚ ਬਹੁਤ ਸਾਰੇ ਪ੍ਰਸ਼ਨ ਖੜੇ ਹੁੰਦੇ ਹਨ।

 

ਅਦਾਕਾਰ ਦਿਲਜੀਤ ਦੁਸਾਂਝ ਨੂੰ ਵੀ ਸਾਲ 2016 ਵਿੱਚ ਆਪਣੀ ਫ਼ਿਲਮ ‘ਉੜ੍ਹਤਾ ਪੰਜਾਬ’ ਦੀ ਰਿਲੀਜ਼ ਦੇ ਸਮੇਂ ਇਸੇ ਤਰ੍ਹਾਂ ਦੇ ਪ੍ਰਤੀਕਰਮ ਦਾ ਸਾਹਮਣਾ ਕਰਨਾ ਪਿਆ ਸੀ। ਉਹ ਸ਼ਾਹਿਦ ਕਪੂਰ ਨਾਲ ਹਮਦਰਦੀ ਰੱਖਦਾ ਹੈ। ਉਹ ਮੰਨਦਾ ਹੈ ਕਿ ਮਨੋਰੰਜਨ ਦੇ ਕਾਰੋਬਾਰ ਵਿੱਚ ਫ਼ਿਲਮਾਂ ਦੀ ਚੋਣ ਕਰਦੇ ਸਮੇਂ ਧਿਆਨ ਵਿੱਚ ਰੱਖਣਾ ਬਹੁਤ ਮੁਸ਼ਕਲ ਹੈ ਕਿ ਕੀ ਇਸ ਨਾਲ ਲੋਕਾਂ ਨੂੰ ਕੋਈ ਸਿੱਖਿਆ ਮਿਲੇਗੀ।

 

ਉਹ ਕਹਿੰਦੇ ਹਨ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਅਦਾਕਾਰ ਫ਼ਿਲਮ ਪਰਦੇ ਉੱਤੇ ਜੋ ਕੁਝ ਵੀ ਕਰਦਾ ਹੈ, ਉਸ ਨਾਲ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਤਾਂ ਸਾਡੇ ਲਈ ਵੱਖ-ਵੱਖ ਕਿਸਮਾਂ ਦੇ ਕਿਰਦਾਰ ਨਿਭਾਉਣਾ ਬਹੁਤ ਮੁਸ਼ਕਲ ਹੋਵੇਗਾ। ਅਦਾਕਾਰਾਂ ਨੂੰ ਚੋਰ ਅਤੇ ਸੰਤ ਵੀ ਬਣਨਾ ਪੈਂਦਾ ਹੈ। ਕਲਾਕਾਰ ਹੋਣ ਦੇ ਨਾਤੇ, ਅਸੀਂ ਨਵੇਂ ਕਿਸਮਾਂ ਦੇ ਕਿਰਦਾਰ ਨਿਭਾਉਣ ਅਤੇ ਉਨ੍ਹਾਂ ਨੂੰ ਵਿਸ਼ਵਾਸਯੋਗ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ।
 

ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਫ਼ਿਲਮ ਸਾਈਨ ਕਰਨ ਤੋਂ ਪਹਿਲਾਂ ਕੁਝ ਨਹੀਂ ਸੋਚਦਾ। ਜੇ ਮੈਨੂੰ ਲੱਗਦਾ ਹੈ ਕਿ ਇਹ ਫ਼ਿਲਮ ਚਾਰ ਪੈਸੇ ਕਮਾ ਸਕਦੀ ਹੈ ਅਤੇ ਇਸ ਨਾਲ ਕਿਸੇ ਵੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚੇਗੀ, ਤਾਂ ਮੈਂ ਇਸ ਨੂੰ ਸਵੀਕਾਰ ਕਰ ਲੈਂਦਾ ਹਾਂ।

 

35 ਸਾਲਾ ਅਦਾਕਾਰ ਦਿਲਜੀਤ ਦੀ ਪਿਛਲੀ ਫ਼ਿਲਮ 'ਅਰਜੁਨ ਪਟਿਆਲੇ' ਬਾਕਸ ਆਫਿਸ 'ਤੇ ਜ਼ਿਆਦਾ ਕਮਾਈ ਨਹੀਂ ਕਰ ਸਕੀ। ਉਸ ਦਾ ਮੰਨਣਾ ਹੈ ਕਿ ਉਸ ਨੂੰ ਫ਼ਿਲਮਾਂ ਦੇ ਵਪਾਰਕ ਪਹਿਲੂ ਨੂੰ ਵੀ ਧਿਆਨ ਵਿੱਚ ਰੱਖਣਾ ਪਵੇਗਾ। ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:diljit dosanjh says that actor has to become a thief and a sant too