ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਲੀਵੁੱਡ ਫ਼ਿਲਮ ’ਚ ਕੰਮ ਕਰਨਗੇ ਡਿੰਪਲ ਕਪਾਡੀਆ

ਬਾਲੀਵੁੱਡ ਅਦਾਕਾਰਾ ਡਿੰਪਲ ਕਪਾਡੀਆ ਤੇ ਹਾਲੀਵੁੱਡ ਡਾਇਰੈਕਟਰ ਕ੍ਰਿਸਟੋਫ਼ਰ ਨੋਲਨ

ਬਾਲੀਵੁੱਡ ਅਦਾਕਾਰਾ ਡਿੰਪਲ ਕਪਾਡੀਆ ਹੁਣ ਹਾਲੀਵੁੱਡ ਦੀ ਇੱਕ ਐਕਸ਼ਨ ਫ਼ਿਲਮਟੇਨੈਟ’ ’ ਕੰਮ ਕਰਨ ਜਾ ਰਹੇ ਹਨ। ਉਹ ਹਾਲੀਵੁੱਡ ਦੇ ਬਹੁਚਰਚਿਤ ਡਾਇਰੈਕਟਰ ਕ੍ਰਿਸਟੋਫ਼ਰ ਨੋਲਨ ਦੀ ਅਗਲੀ ਫ਼ਿਲਮ ਵਿੱਚ ਕੰਮ ਕਰਨਗੇ। ਸ੍ਰੀ ਕ੍ਰਿਸਟੋਫ਼ਰ ਨੋਲਨ ਉਹੀ ਡਾਇਰੈਕਟਰ ਹਨ, ਜੋ ਹਾਲੀਵੁੱਡ ਦੀਆਂ ਫ਼ਿਲਮਾਂਡਨਕਰਕ’, ‘ਇੰਟਰਜ਼ਟੇਲਰਅਤੇਦਿ ਡਾਰਕ ਨਾਈਟਜਿਹੀਆਂ ਹਿੱਟ ਫ਼ਿਲਮਾਂ ਬਣਾ ਚੁੱਕੇ ਹਨ।

 

 

ਵਾਰਨਰ ਬ੍ਰਦਰਜ਼ ਨੇ ਫ਼ਿਲਮ ਦੇ ਨਾਅ ਦੇ ਨਾਲਨਾਲ ਇਸ ਵਿੱਚ ਕੰਮ ਕਰਨ ਵਾਲੇ ਅਦਾਕਾਰਾਂ ਤੇ ਅਦਾਕਾਰਾਵਾਂ ਦਾ ਵੀ ਐਲਾਨ ਕੀਤਾ। ਇਸ ਫ਼ਿਲਮ ਵਿੱਚ ਮਾਈਕਲ ਕੈਨ, ਏਰੌਨ ਟੇਲਰ, ਕੈਨੇਥ ਬ੍ਰਾਨੇਜ ਤੇ ਡਿੰਪਲ ਕਪਾਡੀਆ ਅਹਿਮ ਕਿਰਦਾਰ ਵਿੱਚ ਵਿਖਾਈ ਦੇਣਗੇ।

 

 

ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਵੀ ਹੋ ਗਈ ਹੈ। ਇਸ ਫ਼ਿਲਮ ਦੀ ਕਹਾਣੀ ਜਾਸੂਸੀ ਦੁਨੀਆ ਨਾਲ ਸਬੰਧਤ ਹੈ। ਇਸ ਦਾ ਸਕ੍ਰੀਨਪਲੇਅ ਕ੍ਰਿਸਟੋਫ਼ਰ ਨੋਲਨ ਨੇ ਹੀ ਲਿਖਿਆ ਹੈ। ਇਸ ਫ਼ਿਲਮ ਦੀ ਸ਼ੂਟਿੰਗ ਸੱਤ ਵੱਖੋਵੱਖਰੇ ਦੇ਼ਸਾਂ ਵਿੱਚ ਹੋਵੇਗੀ ਤੇ ਇਸ ਨੂੰ 17 ਜੁਲਾਈ, 2020 ਨੂੰ ਰਿਲੀਜ਼ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dimple Kapadia will act in a Hollywood Film