ਬਾਲੀਵੁੱਡ ਅਦਾਕਾਰਾ ਕਲਕੀ ਕੋਚਲਿਨ ਨੂੰ ਫਿਲਮ ਇੰਡਸਟਰੀ ਦਾ ਹਿੱਸਾ ਬਣੇ ਨੂੰ 10 ਸਾਲ ਹੋ ਗਏ ਹਨ। ਸਾਲ 2009 ਵਿੱਚ ਫਿਲਮ ਦੇਵ ਡੀ ਨਾਲ ਬਾਲੀਵੁੱਡ ਵਿੱਚ ਆਪਣਾ ਕਰਿਅਰ ਸ਼ੁਰੂ ਕਰਨ ਵਾਲੀ ਕਲਕੀ ਨੂੰ ਬਾਲੀਵੁੱਡ ਦੀਆਂ ਸਰਬੋਤਮ ਅਦਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹਨ। ਪਰ ਅੱਜ ਕੱਲ੍ਹ ਕਲਕੀ ਕੋਚਲਿਨ ਆਪਣੇ ਨਵੇਂ ਰਿਸ਼ਤੇ ਕਾਰਨ ਸੁਰਖੀਆਂ ਚ ਹਨ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਉਨ੍ਹਾਂ ਇੰਸਟਾਗ੍ਰਾਮ ਉੱਤੇ ਇੱਕ ਫੋਟੋ ਸ਼ੇਅਰ ਕੀਤੀ ਜਿਸ ਵਿੱਚ ਉਹ ਇੱਕ ਅਣਪਛਾਤੇ ਮੁੰਡੇ ਨਾਲ ਦਿਖਾਈ ਦੇ ਰਹੀ ਹਨ। ਕਲਕੀ ਦੀ ਇਸ ਫੋਟੋ ਨੂੰ ਵੇਖ ਕੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਇਹ ਉਨ੍ਹਾਂ ਦਾ ਬੁਆਏਫ੍ਰੈਂਡ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਫੋਟੋ ਨੂੰ ਸ਼ੇਅਰ ਕਰਦਿਆਂ ਕਲਕੀ ਕੋਚਲਿਨ ਨੇ ਉਸ ਖਬਰ ਦੀ ਪੁਸ਼ਟੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਦੇ ਅਫੇਅਰ ਬਾਰੇ ਚਰਚਾ ਚੱਲ ਰਹੀ ਸੀ।
ਇੱਕ ਅਣਪਛਾਤੇ ਲੜਕੇ ਨਾਲ ਆਪਣੀ ਫੋਟੋ ਸਾਂਝੀ ਕਰਦੇ ਹੋਏ ਉਨ੍ਹਾਂ ਕੈਪਸ਼ਨ ਚ ਲਿਖਿਆ ਕਿ 'ਇਹ ਹਮੇਸ਼ਾਂ ਐਤਵਾਰ ਦੀ ਤਰ੍ਹਾਂ ਹੁੰਦਾ ਹੈ ਜਦੋਂ ਮੈਂ ਆਪਣੇ ਕੇਵਮੈਨ (ਗੁਫ਼ਾਵਾਂ ਚ ਰਹਿਣ ਵਾਲਾ ਵਿਅਕਤੀ) ਨਾਲ ਹੁੰਦੀ ਹਾਂ।
ਤਸਵੀਰ ਚ ਅਦਾਕਾਰਾ ਨੇ ਇਹ ਨਹੀਂ ਦੱਸਿਆ ਕਿ ਉਹ ਵਿਅਕਤੀ ਕੌਣ ਹੈ। ਪਰ ਉਹ ਕਾਫ਼ੀ ਖੁਸ਼ ਨਜ਼ਰ ਆ ਰਹੀ ਹਨ ਤੇ ਉਨ੍ਹਾਂ ਦਾ ਬੁਆਏਫ੍ਰੈਂਡ ਬਹੁਤ ਹੀ ਰੋਮਾਂਟਿਕ ਢੰਗ ਨਾਲ ਬੀਚ 'ਤੇ ਉਨ੍ਹਾਂ ਨੂੰ ਚੁੰਮਦਾ ਨਜ਼ਰ ਆ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਕਲਕੀ ਕੋਚਲਿਨ ਨੇ ਸਾਲ 2011 ਵਿੱਚ ਨਿਰਦੇਸ਼ਕ ਅਨੁਰਾਗ ਕਸ਼ਯਪ ਨਾਲ ਵਿਆਹ ਕੀਤਾ ਸੀ। ਵਿਆਹ ਦੇ 4 ਸਾਲਾਂ ਬਾਅਦ ਦੋਨਾਂ ਦਾ ਰਿਸ਼ਤਾ 2015 ਵਿੱਚ ਟੁੱਟ ਗਿਆ। ਇਸ ਤੋਂ ਬਾਅਦ ਅਨੁਰਾਗ ਕਸ਼ਯਪ ਦੀ ਜ਼ਿੰਦਗੀ ਚ ਲੇਡੀ ਲਵ ਦਾਖਲ ਹੋ ਗਈ ਪਰ ਕਲਕੀ ਕੋਚਲਿਨ ਦਾ ਨਾਂ ਕਿਸੇ ਨਾਲ ਨਹੀਂ ਜੁੜਿਆ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਤਲਾਕ ਤੋਂ ਬਾਅਦ ਵੀ ਦੋਵਾਂ ਦੀ ਦੋਸਤੀ ਜਾਰੀ ਹੈ। ਕਲਕੀ ਹਾਲ ਹੀ ਵਿਚ ਵੈਬਸਾਈਟਸ ਸੀਕਰੇਡ ਗੇਮਜ਼ ਦੇ ਦੂਜੇ ਸੀਜ਼ਨ ਵਿਚ ਦਿਖਾਈ ਦਿੱਤੀ ਸੀ। ਪਰ ਹੁਣ ਲੱਗਦਾ ਹੈ ਕਿ ਮਿਸਟਰਮੈਨ (ਅਣਪਛਾਤੇ) ਦੀ ਕਲਕੀ ਦੀ ਜ਼ਿੰਦਗੀ ਵਿਚ ਸ਼ਮੂਲੀਅਤ ਹੋ ਗਈ ਹੈ।
.