ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਸ਼ਾ ਪਟਾਨੀ ਨੇ ਦੱਸਿਆ ਉਨ੍ਹਾਂ ਨੂੰ ਕਿਵੇਂ ਦੇ ਮੁੰਡੇ ਦੀ ਹੈ ਭਾਲ

ਦਿਸ਼ਾ ਪਟਾਨੀ ਆਪਣੇ ਇਸ਼ਾਰਿਆਂ ਨਾਲ ਮਜ਼ਬੂਤ, ਅਥਲੈਟਿਕ ਅਤੇ ਤੇਜ਼-ਤਰਾਰ ਲੜਕੀ ਜਾਪਦੀ ਹੈ ਪਰ ਹਾਲ ਹੀ ਚ ਉਨ੍ਹਾਂ ਜੋ ਕਿਹਾ, ਉਸ ਨਾਲ ਉਨ੍ਹਾਂ ਦੇ ਅੰਦਰ ਦੀ ਡੂੰਘਾਈ ਚ ਵਸੀ ਇੱਕ ਸੰਵੇਦਨਸ਼ੀਲ ਅਤੇ ਰੋਮਾਂਟਿਕ ਲੜਕੀ ਦੀ ਦਿੱਖ ਸਾਹਮਣੇ ਆਉਂਦੀ ਹੈ।

 

ਪਿੰਕਵਿਲਾ ਨੂੰ ਦਿੱਤੇ ਇੱਕ ਤਾਜ਼ਾ ਇੰਟਰਵਿਊ ਚ ਉਨ੍ਹਾਂ ਨੇ ਪਿਆਰ ਦੀ ਪਰਿਭਾਸ਼ਾ ਬਾਰੇ ਕਿਹਾ ਕਿ ਤੁਸੀਂ ਜ਼ਿੰਦਗੀ ਚ ਜੋ ਵੀ ਕਰਦੇ ਹੋ, ਉਹ ਜਾਂ ਤਾਂ ਪਿਆਰ ਲਈ ਕਰਦੇ ਹੋ ਜਾਂ ਫਿਰ ਪਿਆਰ ਕਾਰਨ ਕਰਦੇ ਹੋ। ਪਿਆਰ ਦੇ ਬਿਨਾਂ ਤੁਸੀਂ ਜ਼ਿੰਦਗੀ ਜੀ ਕਿਵੇਂ ਸਕਦੇ ਹੋ?'

 

ਦਿਸ਼ਾ ਲਈ ਪਹਿਲਾ ਪ੍ਰਭਾਵ ਬਹੁਤ ਮਹੱਤਵਪੂਰਨ ਰੱਖਦਾ ਹੈ। ਉਨ੍ਹਾਂ ਕਿਹਾ, 'ਮੈਨੂੰ ਪਹਿਲੀ ਨਜ਼ਰ 'ਚ ਵੀ ਪਿਆਰ ਹੋਇਆ ਹੈ। ਮੇਰੇ ਲਈ ਪਿਆਰ ਚ ਪੈਣਾ ਬਹੁਤ ਅਹਿਮ ਹੈ। ਮੈਨੂੰ ਸੱਚਮੁੱਚ ਪਹਿਲੇ ਦਿਨ ਉੱਡਣ ਵਾਲੀਆਂ ਤਿਤਲੀਆਂ ਦੀ ਭਾਵਨਾ ਕਾਫੀ ਪਸੰਦ ਹੈ। ਜੇ ਮੈਂ ਪਹਿਲੇ ਦਿਨ ਅਜਿਹਾ ਨਹੀਂ ਮਹਿਸੂਸ ਕਰਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਉਥੇ ਕੋਈ ਪਿਆਰ ਨਹੀਂ ਹੈ।'

 

ਦਿਸ਼ਾ ਨੇ ਅੱਗੇ ਕਿਹਾ, 'ਮੈਂ ਉਦੋਂ ਹੀ ਲੜਕੀ ਵਜੋਂ ਮਹਿਸੂਸ ਕਰਦੀ ਹਾਂ ਜਦੋਂ ਮੈਂ ਕਿਸੇ ਰਿਸ਼ਤੇ 'ਚ ਹੁੰਦੀ ਹਾਂ। ਮੈਂ ਇਕ ਅਜਿਹੇ ਵਿਅਕਤੀ ਦੀ ਭਾਲ ਕਰ ਰਹੀ ਹਾਂ ਜੋ ਮੈਨੂੰ ਇਸ ਤਰ੍ਹਾਂ ਦਾ ਮਹਿਸੂਸ ਕਰਾਵੇ।

 

ਦਿਸ਼ਾ ਦੀ ਪੇਸ਼ੇਵਰ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਹ ਇਸ ਸਮੇਂ ਆਪਣੀ ਫਿਲਮ 'ਮਲੰਗ' ਦੀ ਰਿਲੀਜ਼ ਦੀ ਤਿਆਰੀ ਕਰ ਰਹੀ ਹੈ। ਇਹ ਫਿਲਮ 7 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Disha Patani talks about her dream man Am looking for a guy who makes me feel like a girl