ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Taarak Mehta Ka Ooltah Chashmah 'ਚ ਕੀ ਵਾਪਸੀ ਕਰੇਗੀ ਦਿਆਬੇਨ, ਜੇਠਾਲਾਲ ਨੇ ਦਿੱਤਾ ਬਿਆਨ 

ਟੀਵੀ ਦੇ ਮਸ਼ਹੂਰ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਿੱਚ ਭਾਵੇਂ ਕਿ ਪੂਰੀ ਸਟਾਰਕਾਸਟ ਨੂੰ ਪਸੰਦ ਕੀਤਾ ਜਾਂਦਾ ਹੈ ਪਰ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਖ਼ਾਸ ਜਗ੍ਹਾ ਬਣਾਉਣ ਵਾਲੀ ਜੋੜੀ ਕੋਈ ਹੋਰ ਨਹੀਂ ਬਲਕਿ ਦਿਲੀਪ ਜੋਸ਼ੀ ਉਰਫ਼ ਜੇਠਾਲਾਲ ਅਤੇ ਦਿਸ਼ਾ ਵਕਾਨੀ ਉਰਫ਼ ਦਿਆਬੇਨ ਦੀ ਹੈ।  ਲੋਕਾਂ ਨੇ ਉਨ੍ਹਾਂ ਦੀ ਆਨਸਕ੍ਰੀਨ ਜੋੜੀ ਨੂੰ ਬਹੁਤ ਪਸੰਦ ਕੀਤਾ ਹੈ ਅਤੇ ਅਦਾਕਾਰੀ ਦੇ ਮਾਮਲੇ ਵਿੱਚ ਉਨ੍ਹਾਂ ਦੀ ਪ੍ਰਸ਼ੰਸਾ ਵੀ ਕੀਤੀ ਗਈ ਹੈ।

 

ਇਸ ਸ਼ੋਅ ਨੂੰ ਸ਼ੁਰੂ ਹੋਏ ਪੂਰੇ 11 ਸਾਲ ਹੋ ਚੁੱਕੇ ਹਨ ਪਰ ਹੁਣ ਤੱਕ ਇਹ ਜੋੜੀ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਖ਼ਾਸ ਥਾਂ ਬਣਾਉਣ ਵਿੱਚ ਕਾਮਯਾਬ ਰਹੀ ਹੈ। ਦੱਸਣਯੋਗ ਹੈ ਕਿ ਕੁਝ ਸਮੇਂ ਤੋਂ ਦਿਆਬੇਨ ਸ਼ੋਅ ਤੋਂ ਗ਼ਾਇਬ ਸੀ ਜਿਸ ਕਾਰਨ ਸ਼ੋਅ ਦੀ ਟੀਆਰਪੀ ਪ੍ਰਭਾਵਿਤ ਹੋਈ ਹੈ।

 

ਦਰਅਸਲ, ਦਿਸ਼ਾ ਵਕਾਨੀ ਆਪਣੀ ਗਰਭ ਅਵਸਥਾ ਕਾਰਨ ਸ਼ੋਅ ਨੂੰ ਅੱਧ ਵਿਚਕਾਰ ਛੱਡ ਕੇ ਚੱਲੀ ਗਈ ਸੀ। ਬੱਚੇ ਦੇ ਜਨਮ ਤੋਂ ਬਾਅਦ, ਉਹ ਕਿਸੇ ਨਾ ਕਿਸੇ ਕਾਰਨ ਸ਼ੋਅ ਵਿੱਚ ਵਾਪਸੀ ਨਹੀਂ ਕਰ ਪਾ ਰਹੀ ਸੀ।


ਹਾਲ ਹੀ ਵਿਚ ਦਿਲੀਪ ਜੋਸ਼ੀ ਨੇ ਬਾਲੀਵੁੱਡ ਲਾਈਫ ਨੂੰ ਇਕ ਇੰਟਰਵਿਊ ਦਿੰਦੇ ਹੋਏ ਦਿਸ਼ਾ ਵਕਾਨੀ ਨੂੰ ਸ਼ੋਅ ਤੋਂ ਮਿਸ ਕਰਦੇ ਹੋਏ ਕਿਹਾ ਹੈ ਕਿ ਮੈਨੂੰ ਉਮੀਦ ਹੈ ਕਿ ਦਿਸ਼ਾ ਜਲਦੀ ਹੀ ਸ਼ੋਅ ਵਿੱਚ ਵਾਪਸ ਪਰਤੇਗੀ।

 

ਹਾਲਾਂਕਿ, ਲੰਬੇ ਸਮੇਂ ਤੱਕ ਇਕੱਠੇ ਕੰਮ ਕਰਨ ਦੇ ਬਾਵਜੂਦ, ਅਸੀਂ ਦੋਵੇਂ ਬਹੁਤ ਪੇਸ਼ੇਵਰ ਹਾਂ। ਨਿੱਜੀ ਜ਼ਿੰਦਗੀ ਬਾਰੇ ਸਾਡੇ ਵਿਚਕਾਰ ਕੋਈ ਗੱਲਬਾਤ ਨਹੀਂ ਹੁੰਦੀ। ਦਿਆਬੇਨ ਨੂੰ ਸ਼ੋਅ ਛੱਡ ਕੇ ਗਏ ਦੋ ਸਾਲ ਹੋ ਚੁੱਕੇ ਹਨ।

 

ਦਿਲੀਪ ਅੱਗੇ ਕਹਿੰਦੇ ਹਨ ਕਿ ਮੈਂ ਚਾਹੁੰਦਾ ਹਾਂ ਕਿ ਦਿਸ਼ਾ ਵਕਾਨੀ ਸ਼ੋਅ ਦਾ ਹਿੱਸਾ ਬਣੇ ਪਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਦੇਖੋ ਸ਼ੋਅ ਤਾਂ ਚੱਲਦਾ ਹੀ ਰਹੇਗਾ। ਹੋ ਵੀ ਸਕਦਾ ਹੈ ਕਿ ਉਹ ਵਾਪਸ ਆ ਜਾਵੇ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Disha Vakani: aka Dayaben: might come back in Taarak Mehta Ka Ooltah Chashmah: Dilip Joshi: aka Jethalal: reveals