ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Taarak Mehta ka Ooltah Chashmah' 'ਚ ਨਹੀਂ ਹੋਵੇਗੀ ਦਿਸ਼ਾ ਵਕਾਨੀ ਦੀ ਐਂਟਰੀ!


'ਤਾਰਕ ਮਹਿਤਾ ਦੇ ਉਲਟਾ ਚਸ਼ਮਾ' (Taarak Mehta ka Ooltah Chashmah) ਸੀਰੀਅਲ  ਦਰਸ਼ਕਾਂ ਦਾ ਬਹੁਤ ਮਨੋਰੰਜਨ ਕਰਦਾ ਹੈ। 28 ਜੁਲਾਈ 2019 ਨੂੰ ਸ਼ੋਅ ਦੇ 11 ਸਾਲ ਪੂਰੇ ਹੋ ਜਾਣਗੇ। ਜੇਠਾ ਲਾਲ ਤੋਂ ਲੈ ਕੇ ਪੋਪਟ ਲਾਲ ਤੱਕ ਸ਼ੋਅ ਦਾ ਹਰ ਕਿਰਦਾਰ ਯੂਨਿਕ ਹੈ। 
 
ਇਸ ਸ਼ੋਅ ਵਿੱਚ ਦਇਆਬੇਨ ਦਾ ਕਿਰਦਾਰ ਨਿਭਾ ਰਹੀ ਦਿਸ਼ਾ ਵਕਾਨੀ ਵੀ ਆਪਣੇ ਐਕਟਿੰਗ ਅਤੇ ਰੋਲ ਨੂੰ ਲੈ ਕੇ ਪ੍ਰਸ਼ੰਸਕਾਂ ਦੇ ਦਿਲਾਂ ਉੱਤੇ ਰਾਜ ਕਰਦੀ ਹੈ। ਦੱਸਣਯੋਗ ਹੈ ਕਿ ਦਿਸ਼ਾ ਕਾਫ਼ੀ ਸਮੇਂ ਤੋਂ ਇਸ ਸ਼ੋਅ ਵਿੱਚ ਦਿਖਾਈ ਨਹੀਂ ਦੇ ਰਹੀ ਹੈ, ਪਰ ਉਹ ਸ਼ੋਅ ਵਿੱਚ ਨਾ ਰਹਿੰਦੇ ਹੋਏ ਵੀ ਅਕਸਰ ਸੁਰਖ਼ੀਆਂ ਵਿੱਚ ਬਣੀ ਰਹਿੰਦੀ ਹੈ। 


ਖ਼ਬਰਾਂ ਆ ਰਹੀਆਂ ਸਨ ਕਿ ਦਿਸ਼ਾ ਛੇਤੀ ਸ਼ੋਅ ਵਿੱਚ ਐਂਟਰੀ ਕਰਨਾ ਵਾਲੀ ਹੈ। ਮੇਕਰਸ ਨਾਲ ਉਨ੍ਹਾਂ ਦੀ ਗੱਲਬਾਤ ਹੋ ਗਈ ਹੈ ਪਰ ਇਹ ਖ਼ਬਰਾਂ ਸਿਰਫ ਅਫਵਾਹ ਸਾਬਤ ਹੋਈਆਂ ਹਨ। ਹੁਣ ਖ਼ਬਰਾਂ ਦੀ ਮੰਨੀਏ ਤਾਂ ਇਸ ਸ਼ੋਅ ਵਿੱਚ ਦਿਸ਼ਾ ਦੀ ਐਂਟਰੀ ਨਹੀਂ ਹੋਣ ਵਾਲੀ ਹੈ।


ਟੈਲੀਚੱਕਰ ਦੀ ਰਿਪੋਟਰ ਦੀ ਮੰਨੀਏ ਤਾਂ ਦਿਸ਼ਾ ਵਕਾਨੀ ਅਤੇ ਸ਼ੋਅ ਦੇ ਮੇਕਰਸ ਅਦਾਕਾਰਾ ਦੀ ਸ਼ੋਅ ਵਿੱਚ ਵਾਪਸੀ ਨੂੰ ਲੈ ਕੇ ਕਿਸੇ ਸਮਝੌਤੇ ਉੱਤੇ ਨਹੀਂ ਪਹੁੰਚ ਸਕੇ ਹਨ। ਪ੍ਰੋਡੈਕਸ਼ਨ ਹਾਊਸ਼ ਨੇ ਹੁਣ ਕਿਸੇ ਨਵੀਂ ਅਦਾਕਾਰਾ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। 

 

ਇੰਨਾ ਹੀ ਨਹੀਂ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਮੇਕਰਸ ਕੋਈ ਜਲਦਬਾਜ਼ੀ ਵਿੱਚ ਕੋਈ ਫ਼ੈਸਲਾ ਨਹੀਂ ਲੈਣਾ ਚਾਹੁੰਦੇ। ਖ਼ਬਰਾਂ ਅਨੁਸਾਰ ਸ਼ੋਅ ਦੇ ਮੇਕਰਸ ਨੇ ਫਿਲਹਾਲ ਦੀ ਘੜੀ ਦਇਆਬੇਨ ਦੇ ਕਿਰਦਾਰ ਨੂੰ ਹੋਲਡ ਉੱਤੇ ਰਖਿਆ ਹੈ। ਮੇਕਰਸ ਦਇਆਬੇਨ ਦੀ ਕਾਸਟ ਲਈ ਕੋਈ ਜਲਦੀ ਵਿੱਚ ਨਹੀਂ ਹਨ, ਉਹ ਦਇਆਬੇਨ ਦੇ ਕਿਰਦਾਰ ਲਈ ਅਦਾਕਾਰਾ ਲੱਭ ਰਹੇ ਹਨ, ਜੋ ਦਇਆਬੇਨ ਦਾ ਕਿਰਦਾਰ ਪ੍ਰੋਫੈਕਸ਼ਨ ਨਾਲ ਨਿਭਾ ਸਕੇ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:disha vakani aka dayaben will come back in taarak mehta ka ooltah chashmah