ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਤਾਰਕ ਮੇਹਤਾ ਦਾ ਉਲਟਾ ਚਸ਼ਮਾ’ ਵਿੱਚ 'ਦਯਾ ਬੇਨ' ਕਰ ਸਕਦੀ ਹੈ ਵਾਪਸੀ

1 / 2‘ਤਾਰਕ ਮੇਹਤਾ ਦਾ ਉਲਟਾ ਚਸ਼ਮਾ’ ਵਿੱਚ 'ਦਯਾ ਬੇਨ' ਕਰ ਸਕਦੀ ਹੈ ਵਾਪਸੀ

2 / 2‘ਤਾਰਕ ਮੇਹਤਾ ਦਾ ਉਲਟਾ ਚਸ਼ਮਾ’ ਵਿੱਚ 'ਦਯਾ ਬੇਨ' ਕਰ ਸਕਦੀ ਹੈ ਵਾਪਸੀ

PreviousNext

Taarak Mehta Ka Ooltah Chashmah: ਟੀਵੀ ਸੀਰੀਅਲ ‘ਤਾਰਕ ਮੇਹਤਾ ਦਾ ਉਲਟਾ ਚਸ਼ਮਾ’ ਆਪਣੇ ਕਿਰਦਾਰ ਦਯਾ ਬੇਨ ਨੂੰ ਲੈ ਕੇ ਕਾਫੀ ਸੁਰਖ਼ੀਆਂ ਵਿੱਚ ਹੈ। 
 

ਦੱਸਣਯੋਗ ਹੈ ਕਿ ਦਿਸ਼ਾ, ਦਯਾ ਬੇਨ ਕਾਫੀ ਸਮੇਂ ਤੋਂ ਸ਼ੋਅ ਤੋਂ ਦੂਰ ਹੈ। ਪਹਿਲਾਂ ਖ਼ਬਰ ਸੀ ਕਿ ਉਹ ਸ਼ੋਅ ਉੱਤੇ ਵਾਪਸੀ ਕਰੇਗੀ ਪਰ ਮੁੜ ਖ਼ਬਰ ਆਈ ਕਿ ਉਨ੍ਹਾਂ ਦੀ ਥਾਂ ਕਿਸੇ ਹੋਰ ਨੂੰ ਰਿਪੇਲਸ ਕਰ ਦਿੱਤਾ ਹੈ ਅਤੇ ਹੁਣ ਸ਼ੋਅ ਦੇ ਮੇਕਰਜ਼ ਨੇ ਮੁੜ ਦਯਾ ਬੇਨ ਦੇ ਕਿਰਦਾਰ ਨੂੰ ਲੈ ਕੇ ਨਵਾਂ ਬਿਆਨ ਦਿੱਤਾ ਹੈ। 

 

‘ਤਾਰਕ ਮੇਹਤਾ ਦਾ ਉਲਟਾ ਚਸ਼ਮਾ’ ਵਿੱਚ ਦਿਸ਼ਾ ਵਕਾਨੀ ਦੀ ਵਾਪਸੀ ਹੋ ਸਕਦੀ ਹੈ। ਪਿਛਲੇ ਦਿਨੀਂ ਪ੍ਰੋਡਿਊਸਰ ਅਸਿਤ ਮੋਦੀ ਨੇ ਕਿਹਾ ਸੀ ਕਿ ਜੇਕਰ ਦਿਸ਼ਾ ਵਕਾਨੀ ਚਾਹੇ ਤਾਂ ਵਾਪਸ ਆ ਸਕਦੀ ਹੈ। ਹੁਣ ਖ਼ਬਰ ਹੈ ਕਿ ਦਿਸ਼ਾ ਨੇ ਵੀ ਸ਼ੋਅ ਵਿੱਚ ਵਾਪਸ ਪਰਤਣ ਦੀ ਪਹਿਲ ਕੀਤੀ ਹੈ। 

 

ਦੱਸਣਯੋਗ ਹੈ ਕਿ ਦਿਸ਼ਾ ਸਤੰਬਰ 2017 ਤੋਂ ਸ਼ੋਅ ਤੋਂ ਗ਼ਾਇਬ ਹੈ। ਉਹ ਜਣੇਪਾ ਛੁੱਟੀ (ਮੈਟਰਨਿਟੀ ਲੀਵ)  ਤੋਂ ਵਾਪਸ ਨਹੀਂ ਪਰਤੀ। ਕਾਫੀ ਇੰਤਜ਼ਾਰ ਤੋਂ ਬਾਅਦ ਮੇਕਰਜ਼ ਨੇ ਦਿਸ਼ਾ ਵਕਾਨੀ ਨੂੰ ਰਿਪਲੇਸ ਕਰਨ ਦਾ ਫ਼ੈਸਲਾ ਕੀਤਾ ਸੀ। 
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:disha vakani may come back in taarak mehta ka ooltah chashmah producer asit modi statement