ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਕਪਿਲ ਸ਼ਰਮਾ ਸ਼ੋਅ ਦੇਖਣ 'ਤੇ ਲਗਦੇ ਨੇ ਪੈਸੇ, ਜਾਣੋ ਕੀ ਬੋਲੇ ਕਪਿਲ ਸ਼ਰਮਾ

ਤਾਲਾਬੰਦੀ ਕਾਰਨ ਸਾਰੇ ਮਸ਼ਹੂਰ ਲੋਕ ਆਪੋ ਆਪਣੇ ਘਰਾਂ ਚ ਬੰਦ ਹਨ। ਹਰ ਕੋਈ ਆਪਣੇ ਕੰਮ ਤੋਂ ਬਰੇਕ ਲਈ ਬੈਠਿਆ ਹੈ ਜਦਕਿ ਪਰਿਵਾਰ ਨਾਲ ਚੰਗਾ ਸਮਾਂ ਵੀ ਬਤੀਤ ਕਰ ਰਿਹਾ ਹੈ। ਕਪਿਲ ਸ਼ਰਮਾ ਨੇ ਇਸ ਦੌਰਾਨ ਟਵਿੱਟਰ 'ਤੇ ਇਕ Askkapil ਸੈਸ਼ਨ ਚਲਾਇਆ ਤੇ ਇਸ ਦੌਰਾਨ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਬਹੁਤ ਸਾਰੇ ਸਵਾਲ ਪੁੱਛੇ ਅਤੇ ਕਪਿਲ ਨੇ ਵੀ ਸਾਰਿਆਂ ਨੂੰ ਜਵਾਬ ਦਿੱਤਾ।

 

ਇਸ ਦੌਰਾਨ ਇੱਕ ਉਪਭੋਗਤਾ ਨੇ ਕਪਿਲ ਨੂੰ ਪੁੱਛਿਆ ਕਿ ਕੀ ਤੁਹਾਡੇ ਸ਼ੋਅ ਚ ਆਉਣ ਵਾਲੇ ਦਰਸ਼ਕਾਂ ਨੂੰ ਸ਼ੋਅ ਲਈ ਟਿਕਟਾਂ ਖਰੀਦਣੀਆਂ ਪੈਂਦੀਆਂ ਹਨ ਜਾਂ ਤੁਸੀਂ ਦਰਸ਼ਕਾਂ ਨੂੰ ਪੈਸੇ ਦਿੰਦੇ ਹੋ।

 

ਕਪਿਲ ਨੇ ਉਪਭੋਗਤਾ ਨੂੰ ਜੁਆਬ ਦਿੰਦਿਆਂ ਕਿਹਾ ਕਿ ਅਸੀਂ ਆਪਣੇ ਦਰਸ਼ਕਾਂ ਤੋਂ ਕਿਸੇ ਵੀ ਤਰ੍ਹਾਂ ਦਾ ਪੈਸਾ ਨਹੀਂ ਲੈਂਦੇ ਤੇ ਸ਼ੋਅ ਚ ਆਉਣਾ ਬਿਲਕੁਲ ਮੁਫਤ ਹੈ।

 

ਦੱਸਣਯੋਗ ਹੈ ਕਿ ਪੂਰੇ ਦੇਸ਼ ਚ ਜਾਰੀ ਲੌਕਡਾਊਨ ਕਾਰਨ ਹਾਸਰਸ ਅਦਾਕਾਰ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਧੀ ਨਾਲ ਕੁਆਲਿਟੀ ਸਮਾਂ ਬਿਤਾ ਰਹੇ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Does Kapil Sharma spend money watching the show know what Kapil Sharma said