ਟੀਵੀ ਅਦਾਕਾਰਾ ਦ੍ਰਿਸ਼ਟੀ ਧਾਮੀ (Drashti Dhami) ਬੇਸ਼ਕ ਇਸ ਸਮੇਂ ਟੀਵੀ ਦੀ ਦੁਨੀਆ ਤੋਂ ਦੂਰ ਹਨ ਪਰ ਉਹ ਆਪਣੇ ਫ਼ੈਂਜ਼ ਵਿਚਾਲੇ ਸੋਸ਼ਲ ਮੀਡੀਆ (Social Media) ਰਾਹੀਂ ਜੋੜੀ ਰਹਿੰਦੀ ਹਨ। ਦ੍ਰਿਸ਼ਟੀ ਧਾਮੀ ਅੱਜ-ਕੱਲ੍ਹ ਆਪਣੇ ਪਤੀ ਨੀਰਜ ਖੇਮਕਾ ਨਾਲ ਸਪੇਨ ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹਨ।
ਦ੍ਰਿਸ਼ਟੀ ਨੇ ਆਪਣੇ ਪਤੀ ਨੀਰਜ ਨਾਲ ਸੋਸ਼ਲ ਮੀਡੀਆ ’ਤੇ ਬੇਹਦ ਖੂਬਸੂਰਤ ਅਤੇ ਮਜ਼ੇਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਚ ਦੋਨੇ ਇਕ ਦੂਜੇ ਨੂੰ ਸ਼ਰ੍ਹੇਆਮ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਨਾਂ ਨੂੰ ਬੇਹਦ ਆਸ਼ਕੀ ਵਾਲੇ ਅ਼ੰਦਾਜ਼ ਚ ਦੇਖਿਆ ਗਿਆ।
ਦ੍ਰਿਸ਼ਟੀ ਧਾਮੀ ਦੁਆਰਾ ਸ਼ੇਅਰ ਕੀਤੀ ਗਈ ਇਸ ਤਸਵੀਰ ਚ ਦੋਨੇ ਚਿੱਟੇ ਕੱਪੜਿਆਂ ਚ ਨਜ਼ਰ ਆ ਰਹੇ ਹਨ। ਦ੍ਰਿਸ਼ਟੀ ਨੇ ਤਸਵੀਰ ਦੇ ਨਾਲ ਹੀ ਲਿਖਿਆ ਹੈ- ਲਵ, ਕਿਸ ਐਂਡ ਸਮਰਟਾਈਮ ਮੈਡਨੇਸ।
ਸਾਲ 2007 ਚ ਆਪਣਾ ਟੀਵੀ ਸਫਰ ਸ਼ੁਰੂ ਕਰਨ ਵਾਲੀ ਅਦਾਕਾਰਾ ਵਜੋਂ ਦ੍ਰਿਸ਼ਟੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਸੀਰੀਅਲ ਸਿਲਸਿਲਾ ਬਦਲਤੇ ਰਿਸ਼ਤੋਂ ਕਾ ਚ ਦੇਖਿਆ ਗਿਆ ਸੀ। ਸੀਰੀਅਲ ਦੀ ਕਹਾਣੀ ਵਿਆਹ ਤੋਂ ਬਾਅਦ ਦੇ ਬਾਹਰਲੇ ਰਿਸ਼ਤੇ ’ਤੇ ਆਧਾਰਿਤ ਸੀ।
.