ਬਾਲੀਵੁੱਡ ਫ਼ਿਲਮ ਅਤੇ ਭਾਰਤੀ ਟੈਲੀਵਿਜ਼ਨ ਦੀ ਮਸ਼ਹੂਰ ਨਿਰਮਾਤਾ ਅਤੇ ਡਾਇਰੈਕਟਰ ਏਕਤਾ ਕਪੂਰ ਜਦੋਂ ਤੋਂ ਸਰੋਗੇਸੀ ਮਾਂ ਬਣੀ ਹੈ, ਉਦੋਂ ਤੋਂ ਉਹ ਆਪਣੇ ਜੀਵਨ ਵਿੱਚ ਤਬਦੀਲੀ ਨੂੰ ਲੈ ਕੇ ਅਕਸਰ ਆਪਣਾ ਤਜ਼ਰਬਾ ਸ਼ੇਅਰ ਕਰਦੀ ਰਹਿੰਦੀ ਹੈ।
ਇਸ ਦੌਰਾਨ ਏਕਤਾ ਕਪੂਰ ਬਾਰੇ ਵਿਚ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਅਨੁਸਾਰ ਟੀਵੀ ਦੀ ਰਾਣੀ ਏਕਤਾ ਕਪੂਰ ਨੇ ਆਪਣੇ ਨਵਜੰਮੇ ਪੁੱਤਰ ਰਵੀ ਕਪੂਰ ਲਈ ਦਫ਼ਤਰ ਵਿੱਚ ਹੀ ਇੱਕ ਕ੍ਰੈਚ ਖੋਲ੍ਹ ਦਿੱਤਾ ਹੈ ਤਾਕਿ ਉਹ ਆਪਣੇ ਬੱਚੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਰਹਿ ਸਕੇ ਅਤੇ ਇਸ ਦਾ ਅਸਰ ਉਨ੍ਹਾਂ ਦੇ ਪੇਸ਼ੇਵਰ ਕੰਮ 'ਤੇ ਨਾ ਪਏ। ਇਸ ਦਾ ਰਸਤਾ ਉਨ੍ਹਾਂ ਨੇ ਕੱਢ ਲਿਆ ਹੈ। ਏਕਤਾ ਨੇ ਆਪਣੇ ਦਫ਼ਤਰ ਵਿੱਚ ਪੁੱਤਰ ਲਈ ਕ੍ਰੈਚ ਬਣਾਇਆ ਹੈ, ਜਿੱਥੇ ਉਹ ਆਰਾਮ ਨਾਲ ਸਮਾਂ ਬਤੀਤ ਕਰ ਸਕਦੇ ਹਨ।
ਏਕਤਾ ਕਪੂਰ ਨੇ ਹਾਲ ਹੀ ਵਿੱਚ ਆਪਣੇ ਮਾਂ ਬਣਨ ਬਾਰੇ ਬੰਬਈ ਟਾਈਮਜ਼ ਨਾਲ ਗੱਲ ਕੀਤੀ। ਉਸ ਨੇ ਕਿਹਾ, 'ਅੱਜ ਕੱਲ੍ਹ ਮੈਂ ਆਪਣੇ ਬੇਟੇ ਨਾਲ ਜਿੰਨਾ ਸਮਾਂ ਹੋ ਸਕੇ ਜ਼ਿਆਦਾ ਰਹਿਣਾ ਚਾਹੁੰਦੀ ਹਾਂ। ਹੁਣ ਮੈਂ ਜਿੰਨੀ ਛੇਤੀ ਹੋ ਸਕੇ ਦਫ਼ਤਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀ ਹਾਂ। ਏਕਤਾ ਨੇ ਕਿਹਾ ਕਿ ਉਸ ਨੂੰ ਅਫ਼ਸੋਸ ਹੈ ਕਿ ਉਸ ਨੇ ਪਹਿਲਾਂ ਦਫ਼ਤਰ ਵਿੱਚ ਕ੍ਰੈਚ ਕਿਉਂ ਨਹੀਂ ਬਣਾਇਆ?