ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਸ਼ਾ ਦਿਓਲ ਦੇ ਘਰ ਗੂੰਜੀਆਂ ਕਿਲਕਾਰੀਆਂ, ਦੂਜੀ ਬੇਟੀ ਦਾ ਹੋਇਆ ਜਨਮ


ਹੇਮਾ ਮਾਲਿਨੀ ਅਤੇ ਧਰਮਿੰਦਰ ਦੀ ਵੱਡੀ ਧੀ ਈਸ਼ਾ ਦਿਓਲ ਦੂਜੀ ਵਾਰ ਮਾਂ ਬਣੀ ਹੈ। ਉਸ ਨੇ ਬੇਟੀ ਨੂੰ ਜਨਮ ਦਿੱਤਾ ਹੈ। ਈਸ਼ਾ ਨੇ ਇਸ ਖ਼ੁਸ਼ਖ਼ਬਰੀ ਨੂੰ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ Instagram 'ਤੇ ਇੱਕ ਤਸਵੀਰ ਨੂੰ ਸ਼ੇਅਰ ਕਰ ਬੇਟੀ ਦੇ ਨਾਮ ਬਾਰੇ ਵੀ ਦੱਸਿਆ। ਈਸ਼ਾ ਦਿਓਲ ਨੇ ਆਪਣੀ ਬੇਟੀ ਦਾ ਨਾਮ ਮਿਰਾਇਆ ਤਖਤਾਨੀ ਰਖਿਆ ਹੈ।

 

 

 

ਦੱਸਣਯੋਗ ਹੈ ਕਿ ਇਸੇ ਸਾਲ ਜਨਵਰੀ ਵਿੱਚ ਈਸ਼ਾ ਨੇ ਬੇਹਦ ਖ਼ਾਸ ਤਰੀਕੇ ਨਾਲ ਆਪਣੀ ਦੂਜੀ ਪ੍ਰੈਗਨੇਂਸੀ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਨੇ ਆਪਣੀ ਬੇਟੀ ਰਾਧਿਆ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ ਅਤੇ ਕੈਪਸ਼ਨ ਵਿੱਚ ਲਿਖਿਆ ਸੀ- ਮੇਰਾ ਪ੍ਰਮੋਸ਼ਨ ਹੋ ਰਿਹਾ ਹੈ। ਮੈਂ ਵੱਡੀ ਭੈਣ ਬਣਨ ਵਾਲੀ ਹਾਂ। 

 

 

 

ਈਸ਼ਾ ਅਤੇ ਭਾਰਤ ਨੇ ਸਾਲ 2012 ਵਿੱਚ ਵਿਆਹ ਕੀਤਾ ਸੀ। ਵਿਆਹ ਦੇ 5 ਸਾਲ ਬਾਅਦ 20 ਅਕਤੂਬਰ 2017 ਨੂੰ ਈਸ਼ਾ ਨੇ ਬੇਟੀ ਰਾਧਿਆ ਨੂੰ ਜਨਮ ਦਿੱਤਾ ਸੀ।

 

ਪੋਸਟ ਰਾਹੀਂ ਇਸ਼ਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਦੁਆਵਾਂ ਲਈ ਧੰਨਵਾਦ ਕਿਹਾ ਹੈ। ਉਨ੍ਹਾਂ ਤਸਵੀਰ ਪੋਸਟ ਕਰ ਕੈਪਸ਼ਨ ਵਿੱਚ ਲਿਖਿਆ--ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡੇ ਪਿਆਰ ਅਤੇ ਦੁਆਵਾਂ ਲਈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Esha Deol and Bharat Takhtani welcome baby girl Miraya Takhtani actress share photo