ਦੀਪਿਕਾ-ਰਣਵੀਰ ਨੇ ਆਪਣੇ ਵਿਆਹ ਚ ਸੱਦੇ ਗਏ ਮਹਿਮਾਨਾਂ ਨੂੰ ਤੋਹਫੇ ਨਾ ਦੇਣ ਦੀ ਅਪੀਲ ਕੀਤੀ ਸੀ। ਜਿਸ ਵਿਚ ਕਿਹਾ ਗਿਆ ਸੀ ਕਿ ਜੇਕਰ ਕੋਈ ਤੋਹਫਾ ਦੇਣਾ ਹੀ ਚਾਹੁੰਦੇ ਹੋ ਤਾਂ ਦੀਪਿਕਾ ਪਾਦੁਕੋਣ ਦੀ ਐਨਜੀਓ ਦ ਲੀਵ ਲਵ ਲਾਫ ਫਾਊਂਡੇਸ਼ਨ (The Live Love Laugh Foundation) ਚ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਨ ਤਾਂ ਕਿ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ।
ਪਰ ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਅਤੇ ਡਾਇਰੈਕਟਰ ਫਰਾਹ ਖ਼ਾਨ ਇਸ ਨਵਵਿਆਹੀ ਜੋੜੀ ਨੂੰ ਤੋਹਫਾ ਦੇਣ ਤੋਂ ਨਾ ਰੁੱਕ ਸਕੀ ਤੇ ਉਸਨੇ ਇਸ ਮਸ਼ਹੂਰ ਜੋੜੀ ਨੂੰ ਇੱਕ ਖਾਸ ਅਤੇ ਯਾਦਗਾਰ ਤੋਹਫਾ ਭੇਟ ਕਰ ਦਿੱਤਾ। ਫਰਹਾ ਖ਼ਾਨ ਨੇ ਰਣਵੀਰ ਅਤੇ ਦੀਪਿਕਾ ਨੂੰ ਇਸ ਤੋਹਫਾ ਉਸ ਸਮੇਂ ਦਿੱਤਾ ਜਦੋਂ ਇਹ ਦੋਵੇਂ ਫਰਾਹ ਨੂੰ ਵਿਆਹ ਦਾ ਸੱਦਾ ਦੇਣ ਲਈ ਪੁੱਜੇ ਸਨ।
ਫਰਹਾ ਖ਼ਾਨ ਨੇ ਇਸ ਜੋੜੀ ਨੂੰ ਉਨ੍ਹਾਂ ਦੇ ਹੱਥਾਂ ਦੇ ਨਿਸ਼ਾਨ (ਹੈਂਡ ਇੰਪ੍ਰੈਸ਼ਨ) ਤੋਹਫੇ ਚ ਭੇਟ ਕੀਤੇ ਹਨ। ਦੀਪਿਕਾ ਅਤੇ ਰਣਵੀਰ ਦੇ ਇਹ ਹੈਂਡ ਇੰਪ੍ਰੈਸ਼ਨ ਮਸ਼ਹੂਰ ਕਲਾਕਾਰ ਭਾਵਨਾ ਜਸਰਾ ਨੇ ਬਣਾਏ ਹਨ।
ਦਰਅਸਲ, ਇਹ ਮਿੱਟੀ ਤੋਂ ਬਣਾਏ ਗਏ ਦੀਪਿਕਾ ਅਤੇ ਰਣਵੀਰ ਦੇ ਹੱਥਾਂ ਦੇ ਇੰਪੈ੍ਰਸ਼ਨ ਹਨ। ਜਿਸ ਵਿਚ ਦੋਵੇ ਇੱਕ ਦੂਜੇ ਦੇ ਹੱਥ ਫੜ੍ਹੇ ਹੋਏ ਦਿੱਖ ਰਹੇ ਹਨ। ਹੈਂਡ ਇੰਪ੍ਰੈਸ਼ਨ ਅੱਜ ਕੱਲ੍ਹ ਕਾਫੀ ਮਸ਼ਹੂਰ ਹੈ। ਲੋਕ ਆਪਣੇ ਬੱਚਿਆਂ ਜਾਂ ਫਿਰ ਪਿਆਰ ਕਰਨ ਵਾਲੇ ਜੋੜੇ ਇੱਕ ਦੂਜੇ ਦੇ ਹੱਥਾਂ ਅਤੇ ਪੈਰਾਂ ਦੀ ਮਿੱਟੀ ਦੀ ਛਾਪ ਨੋੂੰ ਆਪਣੇ ਪਾਸ ਬਣਾ ਕੇ ਰੱਖਦੇ ਹਨ।