ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਲਮ ਭਾਗ ਮਿਲਖਾ ਭਾਗ ਦੇ 6 ਸਾਲ ਪੂਰੇ, ਫਰਹਾਨ ਨੇ ਸ਼ੇਅਰ ਕੀਤਾ ਭਾਵੁਕ ਸੰਦੇਸ਼

ਫਰਹਾਨ ਅਖ਼ਤਰ ਬਾਲੀਵੁੱਡ ਦੇ ਚੋਣਵੇਂ ਅਦਾਕਾਰਾਂ ਚ ਸ਼ਾਮਲ ਹਨ ਜਿਨ੍ਹਾਂ ਨੇ ਫ਼ਿਲਮਾਂ ਚ ਚੰਗੀ ਅਦਾਕਾਰੀ ਕਰਕੇ ਇਕ ਵੱਖਰੀ ਦਿੱਖ ਬਣਾਈ ਹੈ। ਫਰਹਾਨ ਨੇ ਕਦੇ ਨਿਰਦੇਸ਼ਕ ਵਜੋਂ ਤਾਂ ਕਦੇ ਅਦਾਕਾਰ ਵਜੋਂ ਸਾਰਿਆਂ ਦਾ ਮਨੋਰੰਜਨ ਕੀਤਾ ਹ। ਫਰਹਾਨ ਦੀ ਫਿਲਮ ਭਾਗ ਮਿਲਖਾ ਭਾਗ ਨੂੰ ਉਨ੍ਹਾਂ ਦੇ ਕਰਿਅਰ ਦਾ ਵੱਡਾ ਬਦਲਾਅ ਮੋੜ ਮੰਨਿਆ ਜਾਂਦਾ ਹੈ।

 

ਇਹ ਫ਼ਿਲਮ ਸਾਲ 2013 ਚ ਰਿਲੀਜ਼ ਹੋਈ ਸੀ। ਫਰਨਾਨ ਦੀ ਇਸ ਦਮਦਾਰ ਫ਼ਿਲਮ ਨੇ 6 ਸਾਲ ਪੂਰੇ ਕਰ ਲਏ ਹਨ। ਇਸ ਖਾਸ ਮੌਕੇ ਫਰਹਾਨ ਨੇ ਖੁੱਦ ਮੰਨਿਆ ਕਿ ਇਹ ਉਨ੍ਹਾਂ ਦੇ ਕਰਿਅਰ ਦੀ ਸਭ ਤੋਂ ਵਧੀਆ ਫਿਲਮ ਸੀ।

 

ਫਰਹਾਨ ਨੇ ਇੰਸਟਾਗ੍ਰਾਮ ਤੇ ਲਿਖਿਆ, 6 ਸਾਲ ਪਹਿਲਾਂ ਆਈ ਫ਼ਿਲਮ ਭਾਗ ਮਿਲਖਾ ਭਾਗ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਇਸ ਫ਼ਿਲਮ ਨੂੰ ਪਿਆਰ ਦਿੱਤਾ ਤੇ ਹਾਲੇ ਦੇ ਰਹੇ ਹੋ, ਮੇਰਾ ਦਿਲ ਇਸ ਗੱਲ ਦਾ ਧੰਨਵਾਦੀ ਹੈ। ਵੱਡੀ ਤੋਂ ਵੱਡੀ ਜੱਫੀ।

 

ਭਾਗ ਮਿਲਖਾ ਭਾਗ ਭਾਰਤ ਦੇ ਮਹਾਨ ਦੌੜਾਕ ਮਿਲਖਾ ਸਿੰਘ (milkha singh) ਦੇ ਜੀਵਨ ਤੇ ਆਧਾਰਤ ਫ਼ਿਲਮ ਹੈ। ਮਿਲਖਾ ਸਿੰਘ ਇਕ ਕੌਮੀ ਚੈਂਪੀਅਨ ਐਥਲੀਟ ਹਨ। ਉਨ੍ਹਾਂ ਦੇ ਜੀਵਨ ਤੇ ਬਣੀ ਇਸ ਫ਼ਿਲਮ ਨੇ ਧੂੜਾਂ ਪੁੱਟ ਦਿੱਤੀਆਂ ਸਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:farhan akhtar bhag milkha bhag six years life change movie