ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਲਮ ਅਦਾਕਾਰ ਭਰਾਵਾਂ ਰਾਹੁਲ ਦੇਵ ਤੇ ਮੁਕੁਲ ਦੇਵ ਦੇ ਪਿਤਾ ਦਾ ਦੇਹਾਂਤ

ਰਾਹੁਲ ਦੇਵ ਦੀ ਆਪਣੇ ਪਿਤਾ ਨਾਲ ਪੁਰਾਣੀ ਤਸਵੀਰ

ਫ਼ਿਲਮੀ ਤੇ ਟੈਲੀਵਿਜ਼ਨ ਦੀ ਦੁਨੀਆ ਦੇ ਪ੍ਰਸਿੱਧ ਕਲਾਕਾਰ ਰਾਹੁਲ ਦੇਵ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਉਹ 91 ਸਾਲਾਂ ਦੇ ਸਨ। ਅਦਾਕਾਰ ਮੁਕੁਲ ਦੇਵ ਦੇ ਭਰਾ ਰਾਹੁਲ ਦੇਵ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਕਿ ਬੀਤੇ ਹਫ਼ਤੇ ਉਨ੍ਹਾਂ ਦੇ ਪਿਤਾ ਇਸ ਦੁਨੀਆਂ ’ਚੋਂ ਚੱਲ ਵਸੇ। ਉਨ੍ਹਾਂ ਆਪਣੇ ਪਿਤਾ ਦੀ ਇੱਕ ਤਸਵੀਰ ਵੀ ਸ਼ੇਅਰ ਕੀਤੀ, ਜਿਸ ਵਿੱਚ ਉਹ ਆਪਣੇ ਪਿਤਾ ਕੋਲ ਬੈਠੇ ਵਿਖਾਈ ਦੇ ਰਹੇ ਹਨ।

 

 

ਰਾਹੁਲ ਨੇ ਟਵੀਟ ਕੀਤਾ ਕਿ – ‘ਤੁਹਾਡੀ ਯਾਦ ਸਦਾ ਆਵੇਗੀ ਪਾਪਾ। ਪੰਜ ਦਿਨ ਪਹਿਲਾਂ 91 ਸਾਲ ਦੀ ਉਮਰੇ ਉਹ ਸਾਨੂੰ ਸਭਨਾਂ ਨੂੰ ਛੱਡ ਕੇ ਚਲੇ ਗਏ। ’ ਰਾਹੁਲ ਨੇ ਦੱਸਿਆ ਕਿ ਉਹ ਇੱਕ ਪੁਲਿਸ ਅਧਿਕਾਰੀ ਸਨ ਤੇ ਉਨ੍ਹਾਂ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਰਾਹੁਲ ਲਿਖਦੇ ਹਨ ਕਿ ਉਹ ਇੱਕ ਸਾਧਾਰਣ ਤੇ ਦਿਆਲੂ ਕਿਸਮ ਦੇ ਇਨਸਾਨ ਸਨ। ਖ਼ੁਦ ਨੂੰ ਧੰਨ ਮਹਿਸੂਸ ਕਰਦਾ ਹਾਂ ਕਿ ਮੈਂ ਉਨ੍ਹਾਂ ਦਾ ਪੁੱਤਰ ਹਾਂ।

 

 

ਇੱਥੇ ਵਰਨਣਯੋਗ ਹੈ ਕਿ ਸਾਲ 2000 ’ਚ ਆਈ ਫ਼ਿਲਮ ‘ਚੈਂਪੀਅਨ’ ਤੋਂ ਰਾਹੁਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਹ ਫ਼ਿਲਮ ‘ਅਸ਼ੋਕਾ’, ‘ਓਮਕਾਰਾ’, ‘ਢਿਸ਼ੁਮ’ ਤੇ ‘ਮੁਬਾਰਕਾਂ’ ’ਚ ਵੀ ਨਜ਼ਰ ਆ ਚੁੱਕੇ ਹਨ।

 

 

ਹਿੰਦੀ ਤੋਂ ਇਲਾਵਾ ਰਾਹੁਲ ਨੇ ਬੰਗਾਲੀ, ਕੰਨੜ, ਮਲਿਆਲਮ, ਉੜੀਆ, ਪੰਜਾਬੀ, ਤਾਮਿਲ ਤੇ ਤੇਲਗੂ ਫ਼ਿਲਮਾਂ ਵਿੱਚ ਵੀ ਕ਼ੰਮ ਕੀਤਾ ਹੈ। ਇਸ ਤੋ਼ ਇਲਾਵਾ ਬਿੱਗ ਬਾੱਸ ਸੀਜ਼ਨ–10 ’ਚ ਬਤੌਰ ਕੰਟੈਸਟੈਂਟ ਰਾਹੁਲ ਦੇਵ ਨਜ਼ਰ ਆਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Father of Rahul Dev and Mukul Dev dies