ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿਲਮ '83' 'ਚ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਅ ਰਹੇ ਐਮੀ ਵਿਰਕ ਦਾ ਪੋਸਟਰ ਜਾਰੀ

ਬਾਲੀਵੁੱਡ ਫਿਲਮ '83' ਵਿੱਚ ਬਲਵਿੰਦਰ ਸਿੰਘ ਸੰਧੂ ਦੀ ਭੂਮਿਕਾ ਨਿਭਾਅ ਰਹੇ ਐਮੀ ਵਿਰਕ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਬਲਵਿੰਦਰ ਸਿੰਘ ਸੰਧੂ ਨੂੰ ਆਪਣੀ ਇਨ-ਸਵਿੰਗਰ ਗੇਂਦਬਾਜ਼ੀ ਸਟਾਈਲ ਲਈ ਜਾਣਿਆ ਜਾਂਦਾ ਹੈ। ਐਮੀ ਦਾ ਪੋਸਟਰ ਸਾਂਝਾ ਕਰਦੇ ਹੋਏ ਨਿਰਦੇਸ਼ਕ ਕਬੀਰ ਖਾਨ ਨੇ ਲਿਖਿਆ, "ਬੱਲੂ ਪਾਜੀ ਦੀ ਇਨ-ਸਵਿੰਗਰ 'ਤੇ ਪੂਰਾ ਦੇਸ਼ ਫਿਦਾ ਹੋ ਗਿਆ ਸੀ।"
 

ਅਦਾਕਾਰ ਰਣਵੀਰ ਸਿੰਘ ਨੇ ਐਮੀ ਦੇ ਲੁੱਕ ਨੂੰ ਸ਼ੇਅਰ ਕਰਦਿਆਂ ਲਿਖਿਆ, "ਇਹ ਸਵਿੰਗ ਵਾਲੇ ਸਰਦਾਰ ਜੀ ਹਨ। ਪੇਸ਼ ਹੈ ਬਲਵਿੰਦਰ ਸਿੰਘ ਸੰਧੂ ਦੇ ਰੂਪ 'ਚ ਐਮੀ ਵਿਰਕ!!! ਧਿਆਨ ਦਿਓ ਕਿ ਇਹ ਮੇਰੇ ਲਈ ਬਹੁਤ ਸਪੈਸ਼ਲ ਹੈ, ਕਿਉਂਕਿ ਸਾਡਾ ਦਿਲ ਦਾ ਰਾਜਾ ਅਮਰਿੰਦਰ ਸਾਡੇ ਪਿਆਰੇ ਕੋਚ ਸੰਧੂ ਸਰ ਦਾ ਕਿਰਦਾਰ ਨਿਭਾ ਰਿਹਾ ਹੈ, ਜਿਨ੍ਹਾਂ ਕਾਰਨ ਅਸੀਂ ਸਾਰੇ ਵਧੀਆ ਕ੍ਰਿਕਟਰ ਬਣੇ। ਵਿਸ਼ਵ ਕੱਪ ਦੇ ਜੇਤੂ ਤੋਂ ਇਸ ਫਿਲਮ ਲਈ ਸਿਖਲਾਈ ਲੈਣਾ ਮਾਣ ਵਾਲੀ ਗੱਲ ਹੈ। #LoveYouSandhuSir ਅਤੇ ਹੋਰ ਧਿਆਨ ਦਿਓ ਕਿ ਇਹ ਦੋਵੇਂ ਹੀ ਵਧੀਆ ਸ਼ਖਸ ਹਨ।"
 

 
 
 
 
 
 
 
 
 
 
 
 
 

*Cue track* It’s the SWINGIN’ SARDARJI !!! Presenting @ammyvirk AMMY VIRK as BALVINDER SINGH SANDHU!!! @inswingsandhu 👻 PS- this one is special to me as our Dil Da Raja Amrinder portrays the role of our beloved coach SANDHU SIR ❤ because of whom we have all become better cricketers 🙏🏽 What an honour to be coached for the film by the World Cup Winner Himself 🏏🏆 #LoveYouSandhuSir PPS- both are real characters, On and Off screen 🤣 I think all my ‘PROFASHNULS’ will agree @saqibsaleem @harrdysandhu @actorjiiva @thejatinsarna @iamchiragpatil @dinkersharmaa @nishantdahhiya @issahilkhattar @tahirrajbhasin @adinathkothare @dhairya275 @rbadree @pankajtripathi #ThisIs83 . @kabirkhankk @deepikapadukone @sarkarshibasish @mantenamadhu #SajidNadiadwala @vishnuinduri @ipritamofficial @reliance.entertainment @fuhsephantom @nadiadwalagrandson @vibrimedia @zeemusiccompany @pvrpictures

A post shared by Ranveer Singh (@ranveersingh) on

 

ਐਮੀ ਵਿਰਕ ਨੇ ਇਸ ਲੁੱਕ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਐਮੀ ਨੇ ਬਲਵਿੰਦਰ ਸਿੰਘ ਸੰਧੂ ਨੂੰ ਪਿਆਰ ਦਿੱਤਾ ਅਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਬਲਵਿੰਦਰ ਦੇ ਕਿਰਦਾਰ ਨੂੰ ਜ਼ਿੰਦਗੀ ਭਰ ਸ਼ੰਭਾਲ ਕੇ ਰੱਖਣਗੇ।
 

ਜ਼ਿਕਰਯੋਗ ਹੈ ਕਿ ਫਿਲਮ 83 'ਚ ਰਣਵੀਰ ਸਿੰਘ ਸਾਬਕਾ ਕ੍ਰਿਕਟ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦਾ ਲੁੱਕ ਕਾਫੀ ਸਮਾਂ ਪਹਿਲਾਂ ਰਿਲੀਜ਼ ਹੋਇਆ ਸੀ। ਰਣਵੀਰ ਸਿੰਘ ਤੋਂ ਇਲਾਵਾ ਇਸ ਫਿਲਮ ਦੇ 7 ਹੋਰ ਅਦਾਕਾਰ - ਤਾਹਿਰ ਰਾਜ ਭਸੀਨ, ਜੀਵਾ, ਸਾਕਿਬ ਸਲੀਮ, ਮਦਨ ਲਾਲ, ਜਤਿਨ ਸਰਨਾ, ਚਿਰਾਗ ਪਾਟਿਲ, ਦਿਨਕਰ ਸ਼ਰਮਾ ਅਤੇ ਨਿਸ਼ਾਂਤ ਦਹੀਆ ਦੇ ਲੁਕਸ ਸਾਹਮਣੇ ਆ ਚੁੱਕੇ ਹਨ। ਹਰ ਲੁੱਕ ਦੇ ਨਾਲ ਪ੍ਰਸ਼ੰਸਕਾਂ ਦਾ ਉਤਸ਼ਾਹ ਫਿਲਮ ਲਈ ਹੋਰ ਵੱਧਦਾ ਜਾ ਰਿਹਾ ਹੈ। ਫਿਲਮ 83 ਵਿੱਚ ਇਨ੍ਹਾਂ ਤੋਂ ਇਲਾਵਾ ਦੀਪਿਕਾ ਪਾਦੁਕੋਣ, ਪੰਕਜ ਤ੍ਰਿਪਾਠੀ ਅਤੇ ਸਾਹਿਲ ਖੱਟਰ ਹਨ। ਫਿਲਮ ਦਾ ਨਿਰਦੇਸ਼ਨ ਕਬੀਰ ਖਾਨ ਕਰ ਰਹੇ ਹਨ ਅਤੇ ਇਹ 10 ਅਪ੍ਰੈਲ 2020 ਨੂੰ ਰਿਲੀਜ਼ ਹੋਵੇਗੀ।
 

 
 
 
 
 
 
 
 
 
 
 
 
 

Not a lot of you who know me, know that I have played First Class Cricket for Punjab and Under 19’s for India. I’ve played cricket for more than 10 years of my life and Cricket was always my first love. Always wanted to play for the country and wear the Indian Jersey. Circumstances were such that due to injuries, I couldn’t. Life has played a full circle for me, what I couldn’t do in real life doing that for my debut in Bollywood. Grateful for this opportunity to be playing the character of a legend - Madan Lal Sir. #ThisIs83 @ranveersingh @kabirkhankk @deepikapadukone @sarkarshibasish @mantenamadhu #SajidNadiadwala @vishnuinduri @ipritamofficial @reliance.entertainment @fuhsephantom @nadiadwalagrandson @vibrimedia @zeemusiccompany @pvrpictures @83thefilm

A post shared by Harrdy Sandhu (@harrdysandhu) on

 

ਪਿਛਲੇ ਦਿਨੀਂ ਸਾਬਕਾ ਕ੍ਰਿਕਟਰ ਮਦਨ ਲਾਲ ਦਾ ਕੈਰੇਕਟਰ ਪੋਸਟਰ ਵੀ ਸਾਹਮਣੇ ਆਇਆ ਸੀ। ਮਦਨ ਲਾਲ ਦਾ ਕਿਰਦਾਰ ਨੂੰ ਐਕਟਰ-ਗਾਇਕ ਹਾਰਡੀ ਸੰਧੂ ਨਿਭਾਅ ਰਹੇ ਹਨ।  ਆਪਣੀ ਲੁੱਕ ਸ਼ੇਅਰ ਕਰਦੇ ਹੋਏ ਹਾਰਡੀ ਨੇ ਕਿਹਾ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਦੇ 10 ਸਾਲ ਕ੍ਰਿਕਟ ਖੇਡ ਕੇ ਬਿਤਾਏ ਹਨ। ਉਸ ਨੇ ਲਿਖਿਆ, "ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਮੈਂ ਪੰਜਾਬ ਲਈ ਫਸਟ ਕਲਾਸ ਕ੍ਰਿਕਟ ਅਤੇ ਭਾਰਤ ਲਈ ਅੰਡਰ-19 ਕ੍ਰਿਕਟ ਖੇਡਿਆ ਹੋਇਆ ਹੈ। ਮੈਂ ਆਪਣੀ ਜ਼ਿੰਦਗੀ ਦਾ 10 ਸਾਲ ਤੋਂ ਵੱਧ ਸਮਾਂ ਕ੍ਰਿਕਟ ਖੇਡਦਿਆਂ ਬਤੀਤ ਕੀਤਾ ਹੈ ਅਤੇ ਕ੍ਰਿਕਟ ਹਮੇਸ਼ਾ ਮੇਰਾ ਪਹਿਲਾ ਪਿਆਰ ਰਿਹਾ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Film 83 Poster Ammy Virk look as Balwinder Singh Sandhu unveiled