ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਲਮ ਅਦਾਕਾਰ ਆਰ. ਮਾਧਵਨ ਮਸੀਹੀ ਸਲੀਬ ਕਾਰਨ ਹੋਏ ਟ੍ਰੋਲ

ਫ਼ਿਲਮ ਅਦਾਕਾਰ ਆਰ. ਮਾਧਵਨ ਮਸੀਹੀ ਸਲੀਬ ਕਾਰਨ ਹੋਏ ਟ੍ਰੋਲ

ਬਾਲੀਵੁੱਡ ਅਦਾਕਾਰ ਆਰ. ਮਾਧਵਨ ਆਪਣੀ ਇੱਕ ਤਸਵੀਰ ਦੇ ਚੱਲਦਿਆਂ ਟ੍ਰੋਲਰਜ਼ ਦੇ ਨਿਸ਼ਾਨੇ ਉੱਤੇ ਆ ਗਏ ਹਨ ਪਰ ਆਰ. ਮਾਧਵਨ ਨੇ ਉਨ੍ਹਾਂ ਨੂੰ ਕਰਾਰਾ ਜਵਾਬ ਵੀ ਦਿੱਤਾ ਹੈ। ਦਰਅਸਲ, ਕੱਲ੍ਹ 15 ਅਗਸਤ ਨੂੰ ਸ੍ਰੀ ਆਰ. ਮਾਧਵਨ ਨੇ 15 ਅਗਸਤ ਦੇ ਦਿਨ ਇੱਕ ਤਸਵੀਰ ਸ਼ੇਅਰ ਕੀਤੀ ਸੀ; ਜਿਸ ਵਿੱਚ ਆਰ. ਮਾਧਵਨ ਆਪਣੇ ਪੁੱਤਰ ਤੇ ਪਿਤਾ ਨਾਲ ਕਿਸੇ ਹਿੰਦੂ ਧਾਰਮਿਕ ਰੀਤ ਦੌਰਾਨ ਜਨੇਊ ਧਾਰਨ ਕੀਤੇ ਹੋਏ ਵਿਖਾਈ ਦੇ ਰਹੇ ਹਨ।

 

 

ਤਸਵੀਰ ਵਿੱਚ ਆਰ. ਮਾਧਵਨ ਨੂੰ ਸਿਰਫ਼ ਇਸ ਗੱਲ ਕਾਰਨ ਟ੍ਰੋਲ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਘਰ ਵਿੱਚ ਪਿਛਲੇ ਪਾਸੇ ਇੱਕ ਮਸੀਹੀ ਸਲੀਬ ਵੀ ਪਈ ਦਿਸ ਰਹੀ ਹੈ।

 

 

ਲੋਕਾਂ ਨੂੰ ਇਹ ਪਸੰਦ ਨਹੀਂ ਆ ਰਿਹਾ। ਲੋਕ ਉਨ੍ਹਾਂ ਨੂੰ ਫੇਕ ਆਖ ਰਹੇ ਹਨ। ਇੱਕ ਯੂਜ਼ਰ ਨੇ ਮਾਧਵਨ ਦੀ ਤਸਵੀਰ ਸ਼ੇਅਰ ਕੀਤੀ ਤੇ ਸਲੀਬ ਨੂੰ ਮਾਰਕ ਕੀਤਾ। ਉਸ ਯੂਜ਼ਰ ਨੇ ਲਿਖਿਆ – ‘ਪਿਛਲੇ ਪਾਸੇ ਕ੍ਰਾੱਸ ਕਿਉਂ ਹੈ? ਕੀ ਉਹ ਮੰਦਰ ਹੈ? ਤੁਸੀਂ ਮੇਰਾ ਸਤਿਕਾਰ ਗੁਆ ਦਿੱਤਾ ਹੈ? ਕੀ ਤੁਹਾਨੂੰ ਚਰਚਾਂ ਵਿੱਚ ਹਿੰਦੂ ਭਗਵਾਨ ਮਿਲਦਾ ਹੈ? ਇਹ ਸਭ ਫ਼ੇਕ ਡਰਾਮਾ ਹੈ, ਜੋ ਤੁਸੀਂ ਅੱਜ ਕੀਤਾ ਹੈ।’

 

 

ਆਰ. ਮਾਧਵਨ ਨੇ ਤਦ ਟ੍ਰੋਲਰਜ਼ ਨੂੰ ਕਰਾਰਾ ਜਵਾਬ ਦਿੰਦਿਆਂ ਲਿਖਿਆ ਹੈ ਕਿ – ‘ਮੈਂ ਅਸਲ ਵਿੱਚ ਤੁਹਾਡੇ ਵਰਗੇ ਲੋਕਾਂ ਦੀ ਪਸੰਦ ਦੀ ਫ਼ਿਕਰ ਨਹੀਂ ਕਰਦਾ। ਮੈਨੂੰ ਆਸ ਹੈ ਕਿ ਤੁਸੀਂ ਛੇਤੀ ਠੀਕ ਹੋ ਜਾਵੋ। ਹੈਰਾਨੀ ਦੀ ਗੱਲ ਹੈ ਕਿ ਤੁਸੀਂ ਇੰਨੇ ਬੀਮਾਰ ਹੋ ਕਿ ਤੁਸੀਂ ਗੋਲਡਨ ਟੈਂਪਲ ਦੀ ਤਸਵੀਰ ਨਹੀਂ ਵੇਖੀ ਤੇ ਇਹ ਨਹੀਂ ਪੁੱਛਿਆ ਕਿ ਕੀ ਮੈਂ ਸਿੱਖ ਬਣ ਗਿਆ ਹਾਂ?’

 

 

ਮਾਧਵਨ ਨੇ ਲਿਖਿਆ ਹੈ – ‘ਮੈਨੂੰ ਦਰਗਾਹਾਂ ਤੋਂ ਵੀ ਆਸ਼ੀਰਵਾਦ ਮਿਲਿਆ ਹੈ ਤੇ ਦੁਨੀਆ ਦੇ ਸਾਰੇ ਧਾਰਮਿਕ ਸਥਾਨਾਂ ਤੋਂ ਆਸ਼ੀਰਵਾਦ ਮਿਲਿਆ ਹੈ। ਮੇਰੇ ਘਰ ਵਿੱਚ ਸਾਰੇ ਧਰਮਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ। ਮੈਨੂੰ ਆਪਣੇ ਬਚਪਨ ਵਿੱਚ ਮਾਣ ਨਾਲ ਆਪਣੀ ਪਛਾਣ ਕਾਇਮ ਰੱਖਣੀ ਸਿਖਾਈ ਗਈ ਹੈ ਪਰ ਉਸ ਦੇ ਨਾਲ ਹੀ ਹਰ ਧਾਰਮਿਕ ਵਿਸ਼ਵਾਸ ਦਾ ਸਤਿਕਾਰ ਕਰੋ। ਮੈਂ ਹਰੇਕ ਧਰਮ ਨੂੰ ਆਪਣਾ ਮੰਨਦਾ ਹਾਂ। ਮੈਨੂੰ ਆਸ ਹੈ ਕਿ ਮੇਰਾ ਬੇਟਾ ਵੀ ਇਸੇ ਗੱਲ ਉੱਤੇ ਚੱਲੇਗਾ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Film Actor R Madhvan trolled due to Jesus Cross