ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਲਮ ਅਦਾਕਾਰਾ ਮੌਸਮੀ ਚੈਟਰਜੀ ਦੀ ਧੀ ਦਾ ਸ਼ੂਗਰ ਰੋਗ ਕਾਰਨ ਦੇਹਾਂਤ

ਫ਼ਿਲਮ ਅਦਾਕਾਰਾ ਮੌਸਮੀ ਚੈਟਰਜੀ (ਖੱਬੇ) ਦੀ ਧੀ ਦਾ ਸ਼ੂਗਰ ਰੋਗ ਕਾਰਨ ਦੇਹਾਂਤ

1970ਵਿਆਂ ਤੇ 1980ਵਿਆਂ ਦੀ ਪ੍ਰਸਿੱਧ ਫ਼ਿਲਮ ਅਦਾਕਾਰਾ ਮੌਸਮੀ ਚੈਟਰਜੀ ਦੀ ਧੀ ਪਾਇਲ ਡਿਕੀ ਸਿਨਹਾ ਦਾ ਰਾਤੀਂ 2 ਵਜੇ ਦੇਹਾਂਤ ਹੋ ਗਿਆ। ਉਹ ਪਿਛਲੇ ਲੰਮੇ ਸਮੇਂ ਤੋਂ ਡਾਇਬਟੀਜ਼ (ਸ਼ੱਕਰ ਜਾਂ ਸ਼ੂਗਰ ਰੋਗ) ਤੋਂ ਪੀੜਤ ਸੀ। ਉਸ ਨੂੰ ਬਚਪਨ ਤੋਂ ਇਹ ਰੋਗ ਸੀ। ਉਹ ਕਾਫ਼ੀ ਸਮਾਂ ਕੋਮਾ ’ਚ ਵੀ ਰਹੀ ਸੀ।

 

 

ਤਬੀਅਤ ਖ਼ਰਾਬ ਹੋਣ ਕਾਰਨ ਪਾਇਲ ਨੂੰ ਅਪ੍ਰੈਲ 2017 ਤੋਂ ਹਸਪਤਾਲਾਂ ਦੇ ਚੱਕਰ ਲਾਉਣੇ ਪੈ ਰਹੇ ਸਨ। ਪਿਛਲੇ ਸਾਲ 2018 ਦੌਰਾਨ ਉਹ ਕੋਮਾ ’ਚ ਚਲੀ ਗਈ ਸੀ। ਉਸ ਦੇ ਪਤੀ ਡਿਕੀ ਸਿਨਹਾ ਉਸ ਨੂੰ ਹਸਪਤਾਲ ਤੋਂ ਘਰ ਲੈ ਆਏ ਸਨ ਪਰ ਮੌਸਮੀ ਚੈਟਰਜੀ ਤੇ ਉਨ੍ਹਾਂ ਦੇ ਪਤੀ ਜਯੰਤ ਮੁਖਰਜੀ ਨੇ ਆਪਣੇ ਜਵਾਈ ’ਤੇ ਆਪਣੀ ਧੀ ਦੀ ਸਹੀ ਤਰੀਕੇ ਦੇਖਭਾਲ ਨਾ ਕਰਨ ਦੇ ਗੰਭੀਰ ਇਲਜ਼ਾਮ ਵੀ ਲਾਏ ਸਨ।

 

 

ਮੌਸਮੀ ਚੈਟਰਜੀ ਦਾ ਦੋਸ਼ ਸੀ ਕਿ ਡਿਕੀ ਨੇ ਪਾਇਲ ਦੀ ਫ਼ਿਜ਼ੀਓਥੈਰਾਪੀ ਟ੍ਰੀਟਮੈਂਟ ਬੰਦ ਕਰਵਾ ਦਿੱਤੀ ਸੀ। ਧੀ ਦੀ ਵਿਗੜਦੀ ਤਬੀਅਤ ਤੋਂ ਬਾਅਦ ਮੌਸਮੀ ਤੇ ਉਨ੍ਹਾਂ ਦੇ ਪਤੀ ਨੇ ਮੁੰਬਈ ਹਾਈ ਕੋਰਟ ਦਾ ਦਰ ਵੀ ਖੜਕਾਇਆ ਸੀ। ਤਦ ਉਨ੍ਹਾਂ ਆਪਣੀ ਧੀ ਪਾਇਲ ਨੂੰ ਮਿਲਣ ਦੀ ਇਜਾਜ਼ਤ ਦੇਣ ਦੀ ਮੰਗ ਵੀ ਕੀਤੀ ਸੀ।

 

 

ਉਨ੍ਹਾਂ ਅਦਾਲਤ ਨੂੰ ਕਿਹਾ ਸੀ ਕਿ ਉਹ ਆਪਣੀ ਧੀ ਦੀ ਦੇਖਭਾਲ ਕਰਨੀ ਚਾਹੁੰਦੇ ਹਨ। ਚੇਤੇ ਰਹੇ ਕਿ ਪਾਇਲ ਦਾ ਸਾਲ 2010 ਦੌਰਾਨ ਇੱਕ ਕਾਰੋਬਾਰੀ ਡਿਕੀ ਸਿਨਹਾ ਨਾਲ ਵਿਅਆਹ ਹੋਇਆ ਸੀ। ਜਯੰਤ ਮੁਖਰਜੀ, ਪਾਇਲ ਤੇ ਡਿਕੀ ਤਿੰਨੇ ਇੱਕੋ ਹੀ ਕੰਪਨੀ ’ਚ ਡਾਇਰੈਕਟਰ ਸਨ। ਫਿਰ ਸਾਲ 2016 ਦੌਰਾਨ ਉਨ੍ਹਾਂ ’ਚ ਵਿਵਾਦ ਖੜ੍ਹਾ ਹੋ ਗਿਆ ਤੇ ਉਨ੍ਹਾਂ ਦੇ ਆਪਸੀ ਰਿਸ਼ਤੇ ਖ਼ਰਾਬ ਹੋਣ ਲੱਗ ਪਏ।

 

 

ਮੌਸਮੀ ਚੈਟਰਜੀ ਤੇ ਉਨ੍ਹਾਂ ਦੇ ਪਤੀ ਨੇ ਅਦਾਲਤ ਸਾਹਵੇਂ ਰੱਖੀ ਆਪਣੀ ਪਟੀਸ਼ਨ ਵਿੱਚ ਕਿਹਾ ਸੀ ਕਿ 28 ਅਪ੍ਰੈਲ, 2018 ਨੂੰ ਪਾਇਲ ਨੂੰ ਹਸਪਤਾਲ ਤੋਂ ਘਰ ਲਿਜਾਂਦਾ ਗਿਆ ਸੀ। ਡਿਕੀ ਨੇ ਦੇਖਭਾਲ ਲਈ ਨਰਸਾਂ ਰੱਖੀਆਂ। ਡਾਕਟਰ ਨੇ ਫ਼ਿਜ਼ੀਓਥੈਰਾਪੀ ਤੇ ਉਸ ਦੀ ਖ਼ੁਰਾਕ ਦਾ ਖ਼ਾਸ ਖਿ਼ਆਲ ਰੱਖਣ ਲਈ ਆਖਿਆ ਸੀ। ਪਰ ਉਸ ਦੀ ਸਹੀ ਤਰੀਕੇ ਪਾਲਣਾ ਨਹੀਂ ਕੀਤੀ ਗਈ ਸੀ।

 

 

ਮੌਸਮੀ ਚੈਟਰਜੀ ਤੇ ਉਨ੍ਹਾਂ ਦੇ ਪਤੀ ਨੇ ਦੋਸ਼ ਲਾਇਆ ਸੀ ਕਿ ਡਿਕੀ ਨੇ ਨਾ ਤਾਂ ਫ਼ਿਜ਼ੀਓਥੈਰਾਪੀ ਕਰਵਾਈ ਤੇ ਨਾ ਹੀ ਉਸ ਦੀ ਖ਼ੁਰਾਕ ਦਾ ਖਿ਼ਆਲ ਰੱਖਿਆ। ਸਟਾਫ਼ ਦੀ ਤਨਖ਼ਾਹ ਬੰਦ ਕਰ ਦਿੱਤੀ ਗਈ; ਜਿਸ ਕਾਰਨ ਨਰਸਾਂ ਚਲੀਆਂ ਗਈਆਂ। ‘ਪਾਇਲ ਦੀ ਮੈਡੀਕਲ ਰਿਪੋਰਟ ਵਿਖਾਉਣ ਤੋਂ ਸਾਡੇ ਜਵਾਈ ਨੇ ਮਨ੍ਹਾ ਕਰ ਦਿੱਤਾ ਹੈ। ਡਿੱਕੀ ਹੁਣ ਸਾਨੂੰ ਪਾਇਲ ਨਾਲ ਮਿਲਣ ਵੀ ਨਹੀਂ ਦਿੰਦਾ।’

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Film Actress Mausmi Chatterji s daughter dies of Diabetes