ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੈਸਾ ਨਹੀਂ, ਫ਼ਿਲਮ ਦਾ ਕੰਟੈਂਟ ਅਹਿਮ ਹੁੰਦਾ ਹੈ: ਰਾਜਕੁਮਾਰ ਰਾਓ

​​​​​​​ਪੈਸਾ ਨਹੀਂ, ਫ਼ਿਲਮ ਦਾ ਕੰਟੈਂਟ ਅਹਿਮ ਹੁੰਦਾ ਹੈ: ਰਾਜਕੁਮਾਰ ਰਾਓ

ਫ਼ਿਲਮ ਅਦਾਕਾਰ ਰਾਜਕੁਮਾਰ ਰਾਓ ਨੇ ਕਿਹਾ ਹੈ ਕਿ ਫ਼ਿਲਮਾਂ ਵਿੱਚ ਕੰਮ ਕਰਨ ਪਿੱਛੇ ਉਨ੍ਹਾਂ ਦਾ ਮੰਤਵ ਪੈਸੇ ਕਮਾਉਣਾ ਤਾਂ ਬਿਲਕੁਲ ਵੀ ਨਹੀਂ ਰਿਹਾ। ਉਹ ਕਿਸੇ ਵੀ ਪ੍ਰੋਜੈਕਟ ਨੂੰ ਉਸ ਦੇ ਕੰਟੈਂਟ (ਵਿਸ਼ਾ–ਵਸਤੂ) ਕਾਰਨ ਚੁਣਦੇ ਹਨ। ਭਾਰਤ ਵਿੱਚ ਕਲਰਜ਼ ਇਨਫ਼ਿਨਿਟੀ ਚੈਨਲ ਉੱਤੇ ਪ੍ਰਸਾਰਿਤ ਹੋਣ ਵਾਲੇ ‘ਬੀਐੈੱਫ਼ਐੱਫ਼ਐੱਸ ਵਿਦ ਵੌਗ ਸੀਜ਼ਨ–3’ ਵਿੱਚ ਰਾਜਕੁਮਾਰ ਰਾਓ ਇੱਕ ਹੋਰ ਅਦਾਕਾਰ ਈਸ਼ਾਨ ਖੱਟਰ ਨਾਲ ਆਏ ਸਨ। ਇੱਥੇ ਉਨ੍ਹਾਂ ਫ਼ਿਲਮ ਨੂੰ ਲੈ ਕੇ ਆਪਣੇ ਫ਼ੰਡੇ ਬਾਰੇ ਖੁੱਲ੍ਹ ਕੇ ਗੱਲ ਕੀਤੀ।

 

 

ਸ਼ੋਅ ਦੀ ਮੇਜ਼ਬਾਨ ਨੇਹਾ ਨੇ ਜਦੋਂ ਪੁੱਛਿਆ ਕਿ ਇੱਕ ਤੋਂ ਬਾਅਦ ਇੱਕ ਫ਼ਿਲਮ ਦੇ ਬਾਕਸ ਆਫ਼ਿਸ ਉੱਤੇ ਕਾਮਯਾਬੀ ਤੋਂ ਬਾਅਦ ਤੁਹਾਡੇ ਵਿੱਚ ਕੀ ਤਬਦੀਲੀ ਆਈ ਹੈ, ਤਾਂ ਅਦਾਕਾਰ ਨੇ ਜਵਾਬ ਦਿੱਤਾ, ਕੁਝ ਨਹੀਂ। ਰਾਜਕੁਮਾਰ ਨੇ ਕਿਹਾ ਕਿ ਮੇਰੇ ਲਈ ਹੁਣ ਵੀ ਫ਼ਿਲਮ ਅਹਿਮ ਹੈ, ਕਹਾਣੀ ਅਹਿਮ ਹੈ। ਤਬਦੀਲੀ ਸਿਰਫ਼ ਇੰਨੀ ਕੁ ਹੋਈ ਹੈ ਕਿ ਹੁਣ ਮੈਂ ਵੱਡੇ ਫ਼ਿਲਮ ਨਿਰਮਾਤਾਵਾਂ ਨਾਲ ਕੰਮ ਕਰਦਾ ਹਾਂ ਤੇ ਹੁਣ ਵੱਡੀਆਂ ਫ਼ਿਲਮਾਂ ਦਾ ਹਿੱਸਾ ਬਣਨ ਲੱਗਾ ਹਾਂ।

 

 

ਅਦਾਕਾਰ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਮੇਰੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਹੋਈ। ਫ਼ਿਲਮ ‘ਟ੍ਰੈਪਡ’ ਲਈ ਮੈਨੂੰ ਪੈਸੇ ਨਹੀਂ ਮਿਲੇ। ਮੇਰੇ ਲਈ ਪੈਸੇ ਦਾ ਕੋਈ ਅਰਥ ਨਹੀਂ। ਕਹਾਦੀ ਤੇ ਉਸ ਦਾ ਕੰਟੈਂਟ ਦਾ ਅਰਥ ਹੁੰਦਾ ਹੈ, ਜਿਨ੍ਹਾਂ ਦਾ ਮੈਂ ਹਿੱਸਾ ਬਣਦਾ ਹਾਂ। ਮੈਨੂੰ ਥੋੜ੍ਹਾ ਜਿੰਨਾ ਵੀ ਅੰਦਾਜ਼ਾ ਨਹੀਂ ਸੀ ਕਿ ‘ਇਸਤਰੀ’ ਨੂੰ ਬਾਕਸ ਆਫ਼ਿਸ ਉੱਤੇ ਇੰਨੀ ਵੱਡੀ ਸਫ਼ਲਤਾ ਮਿਲੇਗੀ ਪਰ ਉਸ ਨੂੰ ਮਿਲੀ। ਇਹ ਤਜਰਬਾ ਕਾਫ਼ੀ ਸੁਖਾਵਾਂ ਹੁੰਦਾਹੈ, ਜਦੋਂ ਤੁਹਾਡੀ ਕੋਈ ਫ਼ਿਲਮ ਬਾਕਸ ਆਫ਼ਿਸ ਉੱਤੇ ਵਧੀਆ ਪ੍ਰਦਰਸ਼ਨ ਕਰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Film s Content is significant not money Rajkumar Rao