ਬਾਹੂਬਲੀ ਪ੍ਰਭਾਸ ਕਾਫ਼ੀ ਸਮੇਂ ਬਾਅਦ ਫ਼ਿਲਮ ‘ਸਾਹੋ’ ਰਾਹੀਂ ਹਿੰਦੀ ਦਰਸ਼ਕਾਂ ਦੇ ਰੂ–ਬ–ਰੂ ਹੋਏ ਹਨ ਤੇ ਉਨ੍ਹਾਂ ਦੀ ਇਹ ਫ਼ਿਲਮ ਵੀ ਛਾ ਗਈ ਹੈ।
ਫ਼ਿਲਮ ਦੀ ਕਹਾਣੀ ਭਾਵੇਂ ਦਰਸ਼ਕਾਂ ਨੂੰ ਕੋਈ ਬਹੁਤੀ ਪਸੰਦ ਨਹੀਂ ਆਈ ਪਰ ਇਸ ਦੇ ਬਾਵਜੂਦ ਇਹ ਫ਼ਿਲਮ ਕਮਾਈ ਦੇ ਮਾਮਲੇ ’ਚ ਵੀ ਵੱਖਰਾ ਇਤਿਹਾਸ ਬਣਾ ਰਹੀ ਹੈ।
ਫ਼ਿਲਮ 30 ਅਗਸਤ ਤੋਂ ਦੇਸ਼ ਦੇ ਨਾਲ ਦੂਜੇ ਦੇਸ਼ਾਂ ਵਿੱਚ ਵੀ ਫ਼ਿਲਮ ਰਿਲੀਜ਼ ਹੋ ਚੁੱਕੀ ਹੈ। ਸਾਹੋ ਫ਼ਿਲਮ ਹਿੰਦੀ, ਤੇਲਗੂ, ਤਮਿਲ ਤੇ ਮਲਿਆਲਮ ਭਾਸ਼ਾਵਾਂ ਵਿੱਚ ਰਿਲੀਜ਼ ਹੋਈ ਹੈ।
ਫ਼ਿਲਮ ਵਿੱਚ ਪ੍ਰਭਾਸ ਨਾਲ ਸ਼ਰਧਾ ਕਪੂਰ ਵੀ ਨਜ਼ਰ ਆਏ ਹਨ। ਫ਼ਿਲਮ ਦੀ ਕਮਾਈ ਦੀ ਗੱਲ ਕਰੀਏ, ਤਾਂ ਸਮੁੱਚੇ ਵਿਸ਼ਵ ’ਚ ਹੁਣ ਤੱਕ ਇਸ ਫ਼ਿਲਮ ਦੀ ਕਮਾਈ 350 ਕਰੋੜ ਰੁਪਏ ਦੇ ਪਾਰ ਹੋ ਚੁੱਕੀ ਹੈ। ਫ਼ਿਲਮ ਦਾ ਕੁਲੈਕਸ਼ਨ ਹਿੰਦੀ ’ਚ ਵੀ ਸ਼ਾਨਦਾਰ ਹੈ। ਅੱਜ ਫ਼ਿਲਮ ਦੇ ਸੱਤਵੇਂ ਦਿਨ ਦੀ ਕਮਾਈ ਦੇ ਵੇਰਵੇ ਸਾਹਮਣੇ ਆਏ ਹਨ।
ਇਸ ਦੇ ਨਾਲ ਹੀ ਸਾਹੋ ਦਾ ਵੀਕ–ਐਂਡ ਦਾ ਕੁਲੈਕਸ਼ਨ ਦਾ ਵੀ ਪਤਾ ਚੱਲ ਗਿਆ ਹੈ। ਇਸ ਦੇ ਹਿੰਦੀ ਸੰਸਕਰਣ ਨੇ ਸੱਤ ਦਿਨਾਂ ਵਿੱਚ 116 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਫ਼ਿਲਮ ‘ਸਾਹੋ’ ਨੇ ਕੱਲ੍ਹ ਵੀਰਵਾਰ ਨੂੰ ਵੀ 7 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ; ਜੋ ਆਪਣੇ–ਆਪ ਵਿੱਚ ਇੱਕ ਰਿਕਾਰਡ ਹੈ।