ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਫ਼ਿਲਮ ਅਦਾਕਾਰਾ ਸੋਨਮ ਬਾਜਵਾ ਇਸ ਵਿਤਕਰੇ ਤੋਂ ਦੁਖੀ

​​​​​​​ਫ਼ਿਲਮ ਅਦਾਕਾਰਾ ਸੋਨਮ ਬਾਜਵਾ ਇਸ ਵਿਤਕਰੇ ਤੋਂ ਦੁਖੀ

ਪੰਜਾਬੀ ਫ਼ਿਲਮ ਅਦਾਕਾਰਾ ਸੋਨਮ ਬਾਜਵਾ ਨੂੰ ਫ਼ਿਲਮ ‘ਗੁੱਡੀਆਂ ਪਟੋਲੇ’ ਵਿੱਚ ਆਪਣੇ ਬਰਾਬਰ ਦੇ ਹੋਰ ਮਰਦ ਕਲਾਕਾਰਾਂ ਤੋਂ ਵੀ ਵੱਧ ਮਿਹਨਤਾਨਾ ਮਿਲਿਆ ਹੈ। ਇਸ ਦੇ ਬਾਵਜੂਦ ਸੋਨਮ ਬਾਜਵਾ ਨੂੰ ਗਿਲਾ ਹੈ ਕਿ ਔਰਤਾਂ ਨੂੰ ਫ਼ਿਲਮਾਂ ਵਿੱਚ ਕਦੇ ਵੀ ਮਰਦਾਂ ਦੇ ਬਰਾਬਰ ਮਿਹਨਤਾਨਾ (ਫ਼ੀਸ) ਨਹੀਂ ਮਿਲਦੀ; ਜਿਸ ਦੀਆਂ ਕਿ ਉਹ ਹੱਕਦਾਰ ਹੁੰਦੀਆਂ ਹਨ।

 

 

ਫ਼ਿਲਮ ਖੇਤਰ ਵਿੱਚ ਸੋਨਮ ਬਾਜਵਾ ਇਸ ਵਿਤਕਰੇ ਤੋਂ ਦੁਖੀ ਹਨ। ਉਨ੍ਹਾਂ ਕਿਹਾ ਕਿ ਇਹ ਵਿਤਕਰਾ ਸਿਰਫ਼ ਬਾਲੀਵੁੱਡ ਜਾਂ ਪੰਜਾਬੀ ਫ਼ਿਲਮ ਉਦਯੋਗ ’ਚ ਹੀ ਨਹੀਂ ਹੈ, ਸਗੋਂ ਹਾਲੀਵੁੱਡ ’ਚ ਵੀ ਇਹੋ ਹਾਲ ਹੈ। ਉਨ੍ਹਾਂ ਹੋਰ ਦੁਖੀ ਹੁੰਦਿਆਂ ਕਿਹਾ ਕਿ ਅਜਿਹਾ ਵਿਤਕਰਾ ਤਾਂ ਔਰਤਾਂ ਨਾਲ ਹਰ ਪਾਸੇ ਹੀ ਹੈ – ਤੁਸੀਂ ਭਾਵੇਂ ਕਾਰਪੋਰੇਟ ਵਿਸ਼ਵ ਨੂੰ ਲੈ ਲਵੋ ਤੇ ਚਾਹੇ ਕਿਸੇ ਹੋਰ ਕਿੱਤੇ ਨੂੰ।

 

 

ਸੋਨਮ ਬਾਜਵਾ ਨੇ ਆਈਏਐੱਨਐੱਸ ਨਾਲ ਖ਼ਾਸ ਗੱਲਬਾਤ ਦੌਰਾਨ ਕਿਹਾ ਕਿ ਔਰਤਾਂ ਮੁਲਾ਼ਜਮਾਂ ਨੂੰ ਵੀ ਮਰਦ ਕਰਮਚਾਰੀਆਂ ਦੇ ਬਰਾਬਰ ਤਨਖ਼ਾਹਾਂ ਮਿਲਣੀਆਂ ਚਾਹੀਦੀਆਂ ਹਨ।

 

 

ਉਨ੍ਹਾਂ ਕਿਹਾ ਕਿ ਮਿਹਨਤਾਨੇ ਬਾਰੇ ਫ਼ੈਸਲਾ ਹਰੇਕ ਅਦਾਕਾਰ ਜਾਂ ਅਦਾਕਾਰਾ ਦੇ ਹੁਨਰ ਤੇ ਕਲਾ–ਕੌਸ਼ਲ ਦੇ ਆਧਾਰ ਉੱਤੇ ਲਿਆ ਜਾਣਾ ਚਾਹੀਦਾ ਹੈ।

 

 

ਸੋਨਮ ਬਾਜਵਾ ਨੇ ਕਿਹਾ ਕਿ ਇੱਕ ਫ਼ਿਲਮ ਇੱਕ ਹੀਰੋਇਨ ਬਿਨਾ ਕਿਵੇਂ ਚੱਲ ਸਕਦੀ ਹੈ। ਫ਼ਿਲਮ ਨਿਰਮਾਤਾਵਾਂ ਤੇ ਹਦਾਇਤਕਾਰਾਂ ਨੂੰ ਪਹਿਲਾਂ ਹਰੇਕ ਅਦਾਕਾਰ ਤੇ ਅਦਾਕਾਰਾ ਦੀ ਪ੍ਰਤਿਭਾ ਤੇ ਹੁਨਰ ਦਾ ਖਿ਼ਆਲ ਰੱਖਣਾ ਚਾਹੀਦਾ ਹੈ।

 

 

ਸੋਨਮ ਬਾਜਵਾ ਨੇ ਕਿਹਾ ਕਿ ਆਲੀਆ ਭੱਟ ਤੇ ਕੰਗਨਾ ਰਾਨੌਤ ਜਿਹੀਆਂ ਅਦਾਕਾਰਾਵਾਂ ਨੇ ਹੁਣ ਫ਼ਿਲਮ ਉਦਯੋਗ ਦਾ ਮਾਹੌਲ ਬਦਲਿਆ ਹੈ।

 

 

ਸੋਨਮ ਬਾਜਵਾ ਨੇ ਪਿੱਛੇ ਜਿਹੇ ‘ਮੁਕਲਾਵਾ’ ਤੇ ‘ਕੈਰੀ ਆੱਨ ਜੱਟਾ’ ਜਿਹੀਆਂ ਹਿੱਟ ਫ਼ਿਲਮਾਂ ਕੀਤੀਆਂ ਹਨ। ਹੁਣ ਸੋਨਮ ਬਾਜਵਾ ਹਿੰਦੀ ਦੀ ਸੁਪਰ–ਹਿੱਟ ਫ਼ਿਲਮ ‘ਸਿੰਘਮ’ ਦੀ ਪੰਜਾਬੀ ਰੀਮੇਕ ਵਿੱਚ ਵੀ ਕੰਮ ਕਰ ਰਹੀ ਹੈ। ਇਸ ਫ਼ਿਲਮ ਵਿੱਚ ਉਹ ਪਰਮੀਸ਼ ਵਰਮਾ ਨਾਲ ਵਿਖਾਈ ਦੇਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Film Star Sonam Bajwa is not happy over this discrimination