ਅਜੇ ਦੇਵਗਨ ਦੀ ਫ਼ਿਲਮ ‘ਤਾਨਾਜੀ ਦਿ ਅਨਸੰਗ ਵਾਰੀਅਰ’ ਦਾ ਕਮਾਲ ਤੇ ਧਮਾਲ ਬਾਕਸ ਆਫ਼ਿਸ ਉੱਤੇ ਹਾਲੇ ਵੀ ਕਾਇਮ ਹੈ। ਬਾਕਸ ਆਫ਼ਿਸ ਇੰਡੀਆ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਫ਼ਿਲਮ ਨੇ 9.5 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਹਿਸਾਬ ਨਾਲ ਫ਼ਿਲਮ ਨੇ 8 ਦਿਨਾਂ ’ਚ 128.41 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਉੱਧਰ ਦੀਪਿਕਾ ਪਾਦੂਕੋਣ ਦੀ ‘ਛਪਾਕ’ ਨੇ ਸ਼ੁੱਕਰਵਾਰ ਨੂੰ 75 ਲੱਖ ਰੁਪਏ ਕਮਾਏ ਤੇ ਇਸ ਫ਼ਿਲਮ ਨੇ 8 ਦਿਨਾਂ ’ਚ 29.13 ਕਰੋੜ ਰੁਪਏ ਕਮਾਏ ਹਨ।
ਫ਼ਿਲਮ ਨੇ ਦਿੱਲੀ–ਰਾਸ਼ਟਰੀ ਰਾਜਧਾਨੀ ਖੇਤਰ, ਪੰਜਾਬ ਤੇ ਪੱਛਮੀ ਬੰਗਾਲ ਵਿੱਚ ਵਧੇਰੇ ਚੰਗੀ ਕਮਾਈ ਨਹੀਂ ਕੀਤੀ ਹੈ। ਫ਼ਿਲਮ ਦੀ ਸਭ ਤੋਂ ਜ਼ਿਆਦਾ ਕਮਾਈ ਮਹਾਰਾਸ਼ਟਰ, ਖ਼ਾਸ ਤੌਰ ’ਤੇ ਮੁੰਬਈ ’ਚ ਹੋ ਰਹੀ ਹੈ।
ਵਪਾਰ ਵਿਸ਼ਲੇਸ਼ਕ ਗਿਰੀਸ਼ ਜੌਹਰ ਤੋਂ ਪੁੱਛਿਆ ਗਿਆ ਕਿ ਕੀ ਫ਼ਿਲਮ ਦੀ ਕਮਾਈ ਉੱਤੇ ਦੀਪਿਕਾ ਦੇ JNU ਜਾਣ ਨਾਲ ਕੋਈ ਫ਼ਰਕ ਪਿਆ ਹੈ; ਤਾਂ ਉਨ੍ਹਾਂ ‘ਹਿੰਦੁਸਤਾਨ ਟਾਈਮਜ਼’ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ਨਹੀਂ, ਉਨ੍ਹਾਂ ਨੂੰ ਅਜਿਹਾ ਨਹੀਂ ਜਾਪਦਾ। ਜਿਸ ਤਰ੍ਹਾਂ ਦੀ ਇਹ ਫ਼ਿਲਮ ਹੈ, ਉਂਝ ਹੀ ਉਹ ਪਰਫ਼ਾਰਮ ਵੀ ਕਰ ਰਹੀ ਹੈ।
ਉੱਧਰ ਅਜੇ ਦੇਵਗਨ ਨੇ ਫ਼ਿਲਮ ਦੇ 100 ਕਰੋੜੀ ਕਲੱਬ ਵਿੱਚ ਸ਼ਾਮਲ ਹੁੰਦਿਆਂ ਹੀ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਤੁਸੀਂ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਇਸ ਨੂੰ ਇੰਨਾ ਵੱਡਾ ਬਣਾਉਣ ਲਈ। ਮੈਂ ਖ਼ੁਸ਼ ਹਾਂ ਤੇ ਖ਼ੁਦ ਨੂੰ ਖ਼ੁਸ਼ਕਿਸਮਤ ਮੰਨਦਾ ਹਾਂ – ਤੁਹਾਡੇ ਸਭਨਾਂ ਦੇ ਪਿਆਰ, ਭਰੋਸੇ ਤੇ ਸ਼ਲਾਘਾ ਰਾਹੀਂ। ਤਾਨਾਜੀ ਨੂੰ ਪਿਆਰ ਦੇਣ ਲਈ ਸ਼ੁਕਰੀਆ।