65ਵੇਂ ਫਿਲਮਫੇਅਰ ਐਵਾਰਡ 2020 ਦਾ ਐਲਾਨ ਕਰ ਦਿੱਤਾ ਗਿਆ ਹੈ। ਅਸਾਮ 'ਚ ਸਨਿੱਚਰਵਾਰ ਰਾਤ ਹੋਏ ਇਸ ਵੱਕਾਰੀ ਐਵਾਰਡ ਸਮਾਗਮ 'ਚ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ। ਕਰਨ ਜੌਹਰ, ਵਿੱਕੀ ਕੌਸ਼ਲ ਅਤੇ ਵਰੁਣ ਧਵਨ ਦੀ ਹੋਸਟਿੰਗ ਨੇ ਸਾਰਿਆਂ ਦਾ ਮਨੋਰੰਜਨ ਕੀਤਾ। ਅਕਸ਼ੇ ਕੁਮਾਰ ਅਤੇ ਰਣਵੀਰ ਸਿੰਘ ਦੀ ਬਿਹਤਰੀਨ ਪਰਫਾਰਮੈਂਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ।
ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਇੱਕ ਚੀਜ਼ 'ਤੇ ਸਨ ਕਿ ਇਸ ਵਾਰ ਫਿਲਮਫੇਅਰ ਐਵਾਰਡ ਕੌਣ ਜਿੱਤੇਗਾ। ਇਹ ਇੰਤਜ਼ਾਰ ਖਤਮ ਹੋ ਗਿਆ ਹੈ ਅਤੇ ਜੇਤੂਆਂ ਦੀ ਪੂਰੀ ਸੂਚੀ ਸਾਹਮਣੇ ਆ ਗਈ ਹੈ। ਆਓ ਜਾਣਦੇ ਹਾਂ ਕਿ ਇਸ ਵਾਰ ਫਿਲਮਫੇਅਰ ਐਵਾਰਡਾਂ 'ਚ ਕਿਸ ਫਿਲਮ ਅਤੇ ਅਦਾਕਾਰ ਨੇ ਬਾਜ਼ੀ ਮਾਰੀ ਹੈ।
ਬੈਸਟ ਓਰਿਜ਼ੀਨਲ ਸਟੋਰੀ - ਆਰਟੀਕਲ 15 (ਅਨੁਭਵ ਸਿਨਹਾ, ਗੌਰਵ ਸੋਲੰਕੀ)
ਬੈਸਟ ਸਕ੍ਰੀਨ ਪਲੇਅ - ਗਲੀ ਬੁਆਏ (ਰੀਮਾ ਕਾਗਤੀ, ਜ਼ੋਆ ਅਖਤਰ)
ਬੈਸਟ ਡਾਇਲਾਗ - ਗਲੀ ਬੁਆਏ (ਵਿਜੇ ਮੌਰੀਆ)
ਬੈਸਟ ਡੈਬਿਊ ਨਿਰਦੇਸ਼ਕ - ਅਦਿੱਤਿਆ ਧਰ (ਉੜੀ ਦੀ ਸਰਜੀਕਲ ਸਟ੍ਰਾਈਕ)
ਬੈਸਟ ਡੈਬਿਊ (ਫੀਮੇਲ) - ਸਟੂਡੈਂਟ ਆਫ ਦੀ ਈਅਰ (ਅਨਨਿਆ ਪਾਂਡੇ)
ਬੈਸਟ ਡੈਬਿਊ (ਮੇਲ) - ਮਰਦ ਕੋ ਦਰਦ ਨਹੀਂ ਹੋਤਾ (ਅਭਿਮੰਨਿਊ ਦਾਸਾਨੀ)
ਬੈਸਟ ਮਿਊਜ਼ਿਕ ਐਲਬਮ - ਗਲੀ ਬੁਆਏ (ਅੰਕੁਰ ਤਿਵਾੜੀ ਅਤੇ ਜ਼ੋਆ ਅਖਤਰ, ਕਬੀਰ ਸਿੰਘ-ਮਿਥੁਨ, ਅਮਾਲ ਮਲਿਕ, ਵਿਸ਼ਾਲ ਮਿਸ਼ਰਾ, ਸੱਚੀ ਪ੍ਰੰਪਰਾ, ਅਖਿਲ ਸਚਦੇਵਾ)
ਬੈਸਟ ਅਦਾਕਾਰਾ - ਆਲੀਆ ਭੱਟ (ਗਲੀ ਬੁਆਏ)
ਬੈਸਟ ਅਦਾਕਾਰ - ਰਣਵੀਰ ਸਿੰਘ (ਗਲੀ ਬੁਆਏ)
ਬੈਸਟ ਅਦਾਕਾਰਾ (ਕ੍ਰਿਟਿਕਸ) - ਭੂਮੀ ਪੇਡਨੇਕਰ-ਤਾਪਸੀ ਪਨੂੰ (ਸਾਂਡ ਕੀ ਆਂਖ)
ਬੈਸਟ ਅਦਾਕਾਰ (ਕ੍ਰਿਟਿਕਸ) - ਆਯੁਸ਼ਮਾਨ ਖੁਰਾਣਾ (ਆਰਟੀਕਲ 15)
ਬੈਸਟ ਐਕਟਰ ਇਨ ਸਪੋਰਟਿੰਗ ਰੋਲ (ਫੀਮੇਲ) - ਅੰਮ੍ਰਿਤਾ ਸੁਭਾਸ਼ (ਗਲੀ ਬੁਆਏ)
ਬੈਸਟ ਐਕਟਰ ਇਨ ਸਪੋਰਟਿੰਗ ਰੋਲ (ਮੇਲ) - ਸਿਧਾਂਤ ਚਤੁਰਵੇਦੀ (ਗਲੀ ਬੁਆਏ)
ਬੈਸਟ ਫਿਲਮ - ਗਲੀ ਬੁਆਏ
ਬੈਸਟ ਫਿਲਮ (ਕ੍ਰਿਟਿਕਸ) - ਆਰਟੀਕਲ 15 (ਅਨੁਭਵ ਸਿਨਹਾ), ਸੋਨਚਿੜਿਆ (ਅਭਿਸ਼ੇਕ ਚੌਬੇ)
ਬੈਸਟ ਨਿਰਦੇਸ਼ਕ - ਜ਼ੋਆ ਅਖਤਰ (ਗਲੀ ਬੁਆਏ)
ਬੈਸਟ ਲਿਰਿਕਸ - ਡਿਵਾਇਨ ਅਤੇ ਅੰਕੁਰ ਤਿਵਾੜੀ (ਅਪਨਾ ਟਾਈਮ ਆਏਗਾ - ਗਲੀ ਬੁਆਏ)
ਬੈਸਟ ਪਲੇਅਬੈਕ ਸਿੰਗਰ (ਫੀਮੇਲ) - ਸ਼ਿਲਪਾ ਰਾਓ (ਘੁੰਗਰੂ ਵਾਰ)
ਬੈਸਟ ਪਲੇਅਬੈਕ ਸਿੰਗਰ (ਮੇਲ) - ਅਰਿਜੀਤ ਸਿੰਘ (ਕਲੰਕ ਨਹੀਂ... (ਕਲੰਕ)
ਲਾਈਫਟਾਈਮ ਅਚੀਵਮੈਂਟ ਐਵਾਰਡ - ਰਮੇਸ਼ ਸਿੱਪੀ
ਐਕਸੀਲੈਂਸ ਇਨ ਸਿਨੇਮਾ - ਗੋਵਿੰਦਾ
ਆਰ.ਡੀ. ਵਰਮਨ ਐਵਾਰਡ ਫਾਰ ਅਪਕਮਿੰਗ ਮਿਊਜ਼ਿਕ ਟੈਲੇਂਟ - ਸ਼ਾਸ਼ਵਤ ਸੱਚਦੇਵ (ਉੜੀ - ਦੀ ਸਰਜੀਕਲ ਸਟ੍ਰਾਈਕ)