ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸ਼ਹੂਰ ਬਾਲੀਵੁੱਡ ਕੋਰੀਓਗ੍ਰਾਫਰ ਗਣੇਸ਼ ਆਚਾਰਿਆ ਖਿਲਾਫ FIR ਦਰਜ

ਮਸ਼ਹੂਰ ਬਾਲੀਵੁੱਡ ਕੋਰੀਓਗ੍ਰਾਫਰ ਗਣੇਸ਼ ਆਚਾਰਿਆ ਬਾਰੇ ਲਗਾਤਾਰ ਨਕਾਰਾਤਮਕ ਖ਼ਬਰਾਂ ਰਹੀਆਂ ਹਨ। ਆਚਾਰੀਆ ਦੇ ਖਿਲਾਫ ਹੁਣ ਇਕ ਹੋਰ ਔਰਤ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਅੱਜ ਇਕ ਵਾਰ ਫਿਰ ਤੋਂ ਉਨ੍ਹਾਂ ਖਿਲਾਫ ਅੰਬੋਲੀ ਪੁਲਿਸ ਐਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦੋ ਹੋਰ ਔਰਤਾਂ ਨੇ ਗਣੇਸ਼ ਅਚਾਰੀਆ ਖਿਲਾਫ ਕਈ ਦੋਸ਼ ਲਗਾਉਂਦਿਆਂ ਕੇਸ ਦਾਇਰ ਕੀਤਾ ਸੀ।

 

ਔਰਤਾਂ ਦਾ ਕਹਿਣਾ ਹੈ ਕਿ ਆਚਾਰੀਆ ਉਨ੍ਹਾਂ ਨੂੰ ਫਿਲਮ ਇੰਡਸਟਰੀ ਕੰਮ ਕਰਨ ਤੋਂ ਵਾਂਝਾ ਕਰ ਰਹੇ ਹਨ ਤੇ ਉਨ੍ਹਾਂ ਤੋਂ ਕਮਿਸ਼ਨ ਦੀ ਮੰਗ ਕਰ ਰਹੇ ਸਨ। ਇੰਨਾ ਹੀ ਨਹੀਂ ਔਰਤ ਨੇ ਆਚਾਰੀਆ 'ਤੇ ਅਡੱਲਟ ਫਿਲਮ ਦੇਖਣ ਲਈ ਮਜਬੂਰ ਕਰਨ ਦਾ ਵੀ ਦੋਸ਼ ਲਗਾਇਆ।

 

ਉਕਤ ਔਰਤ ਨੇ ਆਚਾਰਿਆ 'ਤੇ ਜਿਸਮਾਨੀ ਸਬੰਧ ਬਣਾਉਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ, ਹਾਲਾਂਕਿ ਗਣੇਸ਼ ਅਚਾਰੀਆ ਨੇ ਆਪਣੇ 'ਤੇ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

 

ਗਣੇਸ਼ ਦੇ ਅਨੁਸਾਰ ਜਦੋਂ ਤੋਂ ਉਹ ਜਨਰਲ ਸਕੱਤਰ ਬਣੇ ਹਨ ਤੇ ਗਲਤ ਚੀਜ਼ਾਂ ਖਿਲਾਫ ਕਾਰਵਾਈ ਕਰ ਰਹੇ ਹਨ, ਕੁਝ ਲੋਕ ਉਨ੍ਹਾਂ ਦੇ ਵਿਰੁੱਧ ਹੋ ਗਏ ਹਨ।

 

ਏਜੰਸੀ ਪੀਟੀਆਈ ਦੇ ਟਵੀਟ ਦੇ ਅਨੁਸਾਰ ਇੱਕ ਔਰਤ ਨੇ ਮੁੰਬਈ ਪੁਲਿਸ ਸਟੇਸ਼ਨ ਬਾਲੀਵੁੱਡ ਕੋਰੀਓਗ੍ਰਾਫਰ ਗਣੇਸ਼ ਅਚਾਰੀਆ ਦੇ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਂਦਿਆਂ ਐਫਆਈਆਰ ਦਰਜ ਕਰਵਾਈ ਹੈ।

 

'ਮਿਡ ਡੇਅ' ਨਾਲ ਗੱਲ ਕਰਦਿਆਂ ਇਸ ਔਰਤ ਨੇ ਦੱਸਿਆ ਕਿ 90 ਦੇ ਦਹਾਕੇ ਗਣੇਸ਼ ਅਚਾਰੀਆ ਨੇ ਹੋਟਲ ਦੇ ਕਮਰੇ ਨੂੰ ਧੋਖੇ ਨਾਲ ਹੋਟਲ ਦੇ ਕਮਰੇ ਚ ਬੁਲਾਇਆ ਸੀ। ਜਦੋਂ ਔਰਤ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗਣੇਸ਼ ਨੇ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਸਨੂੰ ਬੈੱਡਤੇ ਧੱਕ ਦਿੱਤਾ। ਅਜਿਹੀ ਸਥਿਤੀ ਔਰਤ ਨੇ ਪੀਰੀਅਡ ਆਏ ਹੋਣ ਦੀ ਗੱਲ ਕਹਿ ਕੇ ਗਣੇਸ਼ ਅਚਾਰੀਆ ਤੋਂ ਪਿੱਛਾ ਛਡਾਇਆ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FIR lodged against famous choreographer Ganesh Acharya