ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹਿਦ ਕਪੂਰ ਦੇ 56 ਕਰੋੜ ਵਾਲੇ ਫ਼ਲੈਟ ਦੀ ਫ਼ੋਟੋ ਆਈ ਸਾਹਮਣੇ, ਐਸ਼ਵਰਿਆ ਅਤੇ ਅਕਸ਼ੈ ਹੋਣਗੇ ਗੁਆਂਢੀ

ਸ਼ਾਹਿਦ ਕਪੂਰ

ਪਿਛਲੇ ਦਿਨੀਂ ਇਹ ਖੁਲਾਸਾ ਹੋਇਆ ਸੀ ਕਿ ਸ਼ਾਹਿਦ ਕਪੂਰ ਨੇ ਮੁੰਬਈ ਵਿਚ ਇੱਕ ਕਰੋੜਾਂ ਦਾ ਫਲੈਟ ਖਰੀਦਿਆ ਹੈ।  ਇਸ ਖ਼ਬਰ ਤੋਂ ਬਾਅਦ ਹੁਣ ਸ਼ਾਹਿਦ ਦੇ ਨਵੇਂ ਘਰ ਦੀ ਫੋਟੋ ਵੀ ਬਾਹਰ ਆ ਗਈ ਹੈ।  ਮੀਡੀਆ ਵਿਚ ਜੋ ਫ਼ੋਟੋ ਬਾਹਰ ਆਈ ਹੈ।  ਉਸ ਵਿਚ ਘਰ ਦੀ ਫ਼ਸਟ ਲੁੱਕ ਬਹੁਤ ਸੁੰਦਰ ਲੱਗ ਰਹੀ ਹੈ।  ਸ਼ਾਹਿਦ  ਦੂਜੀ ਵਾਰ ਪਿਤਾ ਬਣਨ ਵਾਲੇ ਹਨ। 


ਆਪਣੇ ਦੂਜੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਪਤਨੀ ਮੀਰਾ ਕਪੂਰ ਨੂੰ ਇਹ ਸੁੰਦਰ ਅਤੇ ਕੀਮਤੀ ਤੋਹਫਾ ਦਿੱਤਾ ਹੈ।  ਖਬਰ ਅਨੁਸਾਰ ਇਸ ਡੁਪਲੈਕਸ ਅਪਾਰਟਮੈਂਟ ਦੀ ਕੀਮਤ ਕਰੀਬ 56 ਕਰੋੜ ਰੁਪਏ ਹੈ।  ਜਿਸ ਲਈ ਸ਼ਾਹਿਦ ਨੇ ਸਰਕਾਰ ਨੂੰ 2.91 ਕਰੋੜ ਰੁਪਏ ਦੀ ਸਟੈਂਪ ਡਿਊਟੀ ਦਿੱਤੀ ਹੈ।  ਦੋਵਾਂ ਨੇ 12 ਜੁਲਾਈ ਨੂੰ ਨਵੇਂ ਘਰ ਦੀ ਰਜਿਸਟਰੀ ਕਰਵਾਈ ਹੈ। 

 

ਐਸ਼ਵਰਿਆ ਰਾਏ ਅਤੇ ਅਕਸ਼ੈ ਕੁਮਾਰ ਗੁਆਂਢੀ ਬਣ ਜਾਣਗੇ ...


ਖ਼ਬਰ ਹੈ ਕਿ ਅਭਿਸ਼ੇਕ ਬੱਚਨ-ਐਸ਼ਵਰਿਆ ਰਾਏ ਬੱਚਨ ਅਤੇ ਅਕਸ਼ੈ ਕੁਮਾਰ ਨੇ ਵੀ ਇਸ ਇਮਾਰਤ ਵਿਚ ਫਲੈਟ ਖ਼ਰੀਦ ਲਿਆ ਹੈ।  ਜਿਸ ਲਈ ਅਕਸ਼ੈ ਨੇ 27.94 ਕਰੋੜ ਅਤੇ ਬੱਚਨ ਜੋੜੀ ਨੇ 41.14 ਕਰੋੜ ਰੁਪਏ ਖਰਚੇ ਹਨ। ਹੁਣ ਉਹ ਸ਼ਾਹਿਦ ਦੇ ਨਵੇਂ ਗੁਆਂਢੀ ਬਣ ਜਾਣਗੇ।  ਇਸ ਇਮਾਰਤ ਦਾ ਨਾਮ '360 ਵੈਸਟ' ਰੱਖਿਆ ਗਿਆ ਹੈ।  ਇਮਾਰਤ ਇਸ ਸਮੇਂ ਨਿਰਮਾਣ ਅਧੀਨ ਹੈ। 

 

 

👻

A post shared by Shahid Kapoor (@shahidkapoor) on

ਸ਼ਾਹਿਦ ਦਾ ਨਵਾਂ ਘਰ ਹੈ ਖ਼ਾਸ


ਸ਼ਾਹਿਦ ਦਾ ਇਹ ਨਵਾਂ ਘਰ ਸਮੁੰਦਰ ਕੰਢੇ ਤੇ ਹੋਵੇਗਾ।  ਇਸ ਡੁਪਲੈਕਸ ਅਪਾਰਟਮੈਂਟ 'ਚ ਸ਼ਾਹਿਦ ਕਪੂਰ ਨੂੰ 6 ਕਾਰਾਂ ਦੀ ਪਾਰਕਿੰਗ ਲਈ ਵੀ ਥਾਂ ਮਿਲੇਗੀ।  ਇਮਾਰਤ ਵਿਚ ਲਗਜ਼ਰੀ ਹੋਟਲ ਅਤੇ ਅਪਾਰਟਮੈਂਟ ਵੀ ਹਨ।  ਸ਼ਾਹਿਦ ਕਪੂਰ ਦਾ ਇਹ ਨਵਾਂ ਘਰ 42 ਵੀਂ ਅਤੇ 43 ਵੀਂ ਮੰਜ਼ਿਲ 'ਤੇ ਹੋਵੇਗਾ। 

 

 

Bliss.

A post shared by Shahid Kapoor (@shahidkapoor) on

ਅਜੇ ਇਹ ਨਹੀਂ ਦੱਸਿਆ ਗਿਆ ਹੈ ਕਿ ਕਦੋਂ ਸ਼ਾਹਿਦ ਆਪਣੇ ਪਰਿਵਾਰ ਨਾਲ ਇਸ ਵੱਡੇ ਘਰ ਵਿੱਚ ਸ਼ਿਫ਼ਟ ਹੋਣਗੇ।  ਸ਼ਾਹਿਦ ਦੀ ਪਤਨੀ ਮੀਰਾ ਇਸ ਸਾਲ ਦੇ ਅੰਤ ਵਿਚ ਆਪਣੇ ਦੂਜੇ ਬੱਚੇ ਨੂੰ ਜਨਮ ਦੇਵੇੇਗੀ। 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:first look of shahid kapoor mira rajputs luxury apartment worth rs 56 cr see pics