ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਿਕ ਮਾਨ-ਸਿਮਰਨ ਮੁੰਡੀ ਦੇ ਵਿਆਹ 'ਚ ਲਿਆ ਮਨਪਸੰਦ ਖਾਣੇ ਦਾ ਮਜ਼ਾ

ਪ੍ਰਸਿੱਧ ਗਾਇਕ ਗੁਰਦਾਸ ਮਾਨ ਦੇ ਬੇਟੇ ਗੁਰਇੱਕ ਮਾਨ ਨੇ ਸਾਬਕਾ ਫੇਮਿਨਾ ਮਿਸ ਇੰਡੀਆ, ਪੰਜਾਬੀ ਅਦਾਕਾਰਾ ਅਤੇ ਮਾਡਲ ਸਿਮਰਨ ਕੌਰ ਮੁੰਡੀ ਨਾਲ ਵਿਆਹ ਕਰਵਾ ਲਿਆ ਹੈ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦੋਹਾਂ ਦਾ ਵਿਆਹ 31 ਜਨਵਰੀ ਨੂੰ ਪਟਿਆਲਾ ਦੇ ਮਾਲ ਰੋਡ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 'ਚ ਹੋਇਆ।

 


 

ਇਸ ਮੌਕੇ ਪੰਜਾਬੀ ਜਗਤ ਦੀਆਂ ਕਈ ਨਾਮਵਰ ਹਸਤੀਆਂ ਪ੍ਰੀਤੀ ਸਪਰੂ, ਸਰਦੂਲ ਸਿਕੰਦਰ, ਅਮਰ ਨੂਰੀ, ਜੈਜੀ ਬੈਂਸ, ਬਾਦਸ਼ਾਹ, ਬੱਬੂ ਮਾਨ ਅਤੇ ਸਿਆਸੀ ਆਗੂ ਪਹੁੰਚੇ ਹੋਏ ਸਨ। ਕਾਂਗਰਸੀ ਆਗੂ ਰਾਜਾ ਵੜਿੰਗ, ਗੁਰਜੀਤ ਸਿੰਘ ਔਜਲਾ, ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਮੌਕੇ ਸ਼ਮੂਲੀਅਤ ਕੀਤੀ।

 


 

ਇਸ ਮੌਕੇ ਸਰਦੂਲ ਸਿਕੰਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਇੱਕ ਮਾਨ ਦੇ ਵਿਆਹ 'ਤੇ ਖ਼ੁਸ਼ੀ ਜਾਹਿਰ ਕੀਤੀ। ਦੱਸ ਦਈਏ ਵਿਆਹ ਵਿੱਚ 600 ਮਹਿਮਾਨਾਂ ਸਣੇ ਬਾਦਲ ਪਰਿਵਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਵੀ ਸੱਦਾ ਦਿੱਤਾ ਗਿਆ ਸੀ।

 


 

ਵਿਆਹ 'ਚ ਸ਼ਾਹੀ ਖਾਣਾ ਰਣਵੀਰ ਦੀਪਿਕਾ ਦੀ ਮੁੰਬਈ ਵਿਖੇ ਹੋਈ ਪਾਰਟੀ 'ਚ ਤਿਆਰ ਕਰਨ ਵਾਲੇ ਸੇਲਿਬ੍ਰਿਟੀ ਕੈਟਰਰ ਸੰਜੇ ਵਜੀਰਾਨੀ ਨੇ ਆਪਣੀ ਟੀਮ ਨਾਲ ਤਿਆਰ ਕੀਤਾ। ਉਨ੍ਹਾਂ ਨੇ ਹੀ ਸਿਮਰਨ ਅਤੇ ਗੁਰਇੱਕ ਦਾ ਵਿਆਹ ਆਰਗੇਨਾਈਜ਼ ਕੀਤਾ ਸੀ। ਮਹਿਮਾਨਾਂ ਨੂੰ ਉਨ੍ਹਾਂ ਦੀ ਪਸੰਦ ਦਾ ਖਾਣਾ ਮਿਲੇ, ਇਸ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ ਸੀ। ਵਿਦੇਸ਼ੀ ਮਹਿਮਾਨਾਂ ਲਈ ਵੱਖਰਾ ਮੈਨਿਊ ਤਿਆਰ ਕੀਤਾ ਗਿਆ ਸੀ।

 


 

ਸਿਮਰਨ ਕੌਰ ਨੇ ਫ਼ੈਮਿਨਾ ਮਿਸ ਇੰਡੀਆ, ਮਿਸ ਯੂਨੀਵਰਸ ਸਮੇਤ ਕਈ ਖਿਤਾਬ ਆਪਣੇ ਨਾਂ ਕੀਤੇ ਹਨ। ਸਿਮਰਨ ਕੌਰ ਨੇ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਸਿਮਰਨ ਨੇ ਪੰਜਾਬੀ ਫਿਲਮ 'ਬੈਸਟ ਆਫ਼ ਲੱਕ’ ਅਤੇ ‘ਮੁੰਡਿਆਂ ਤੋਂ ਬੱਚ ਕੇ ਰਹੀਂ’ ਵਿੱਚ ਆਪਣੀ ਅਦਾਕਾਰੀ ਦੇ ਜ਼ੋਹਰ ਵਿਖਾਏ ਸਨ। ਗੁਰਇੱਕ ਮਾਨ ਵੀਡੀਓ ਡਾਇਰੈਕਟਰ ਹੈ। ਇਹ ਦੋਵੇਂ ਇੱਕ-ਦੂਜੇ ਨੂੰ ਕਾਫੀ ਲੰਬੇ ਸਮੇਂ ਤੋਂ ਡੇਟ ਕਰ ਰਹੇ ਸਨ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former Miss India Simran Kaur Mundi And Gurik Maan Marriage Photos Viral On Social Media