ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਕਾਰੀ ਨਾਲ ਦੂਜੀ ਪਾਰੀ ਖੇਡਣਗੇ ਵਸੀਮ ਅਕਰਮ, ਪਤਨੀ ਨਾਲ ਫ਼ਿਲਮ 'ਚ ਆਉਣਗੇ ਨਜ਼ਰ

ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਸੀਮ ਅਕਰਮ ਇੱਕ ਸਫ਼ਲ ਪਾਰੀ ਖੇਡਣ ਤੋਂ ਬਾਅਦ ਹੁਣ ਅਦਾਕਾਰੀ ਦੀ ਦੁਨੀਆਂ ਵਿੱਚ ਆਪਣੀ ਸ਼ੁਰੂਆਤ ਕਰਨ ਲਈ ਤਿਆਰ ਹਨ। ਉਨ੍ਹਾਂ ਨੇ  ਪਾਕਿਸਤਾਨੀ ਦੀ ਕਾਮੇਡੀ ਫ਼ਿਲਮ ਸਾਈਨ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੀ ਪਤਨੀ ਸ਼ਨੈਰਾ ਵੀ ਉਨ੍ਹਾਂ ਦੇ ਨਾਲ ਦਿਖਾਈ ਦੇਵੇਗੀ।

 

ਪਾਕਿਸਤਾਨੀ ਮੀਡੀਆ ਵਿੱਚ ਛਪੀਆਂ ਖ਼ਬਰਾਂ ਅਨੁਸਾਰ ਵਸੀਮ ਅਕਰਮ ਨੇ ਹੁਣ ਅਦਾਕਾਰੀ ਵਿੱਚ ਆਪਣੀ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕੀਤਾ ਹੈ। ਅਕਰਮ ਨੇ ਇਕ ਕਾਮੇਡੀ ਫ਼ਿਲਮ 'ਮਨੀ ਬੈਕ ਗਾਰੰਟੀ' ਸਾਇਨ ਕੀਤੀ ਹੈ। ਬਤੌਰ ਨਿਰਦੇਸ਼ਕ ਕੁਰੈਸ਼ੀ ਦੀ ਇਹ ਪਹਿਲੀ ਫ਼ਿਲਮ ਹੈ।

 

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫ਼ਿਲਮ ਵਿੱਚ ਫਵਾਦ ਖ਼ਾਨ ਮੁੱਖ ਭੂਮਿਕਾ ਨਿਭਾ ਰਹੇ ਹਨ।  ਫਵਾਦ ਨੇ ਬਾਲੀਵੁੱਡ ਫ਼ਿਲਮਾਂ ' ਸੁੰਦਰ'', 'ਕਪੂਰ ਐਂਡ ਸੰਨਜ਼' 'ਚ ਕੰਮ ਕੀਤਾ ਹੈ। ਫ਼ਿਲਮ ਵਿੱਚ ਵਸੀਮ ਅਕਰਮ ਆਪਣੀ ਪਤਨੀ ਸ਼ਨੈਰਾ ਅਕਰਮ ਦੇ ਨਾਲ ਛੋਟੇ ਕਿਰਦਾਰਾਂ ਵਿੱਚ ਨਜ਼ਰ ਆਉਣਗੇ।

 

ਫੈਸਲ ਕੁਰੈਸ਼ੀ ਨੇ ਵੀ ਫ਼ਿਲਮ ਦੀ ਕਹਾਣੀ ਲਿਖੀ ਹੈ ਅਤੇ ਉਹੀ ਇਸ ਨੂੰ ਪ੍ਰੋਡੀਉਸ ਕਰ ਰਹੇ ਹਨ।  ਫ਼ਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਨਵੰਬਰ ਤੋਂ ਸ਼ੁਰੂ ਹੋਵੇਗੀ। ਅਗਲੇ ਸਾਲ ਰਿਲੀਜ਼ ਕਰਨ ਦੀ ਯੋਜਨਾ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former Pakistani cricketer Wasim Akram to make acting debut with wife Shaneira