ਅਗਲੀ ਕਹਾਣੀ

ਮੀਕਾ ਸਿੰਘ ਨੇ ਮੰਗੀ ਮੁਆਫੀ ਤੇ FWICE ਨੇ ਪਾਬੰਦੀ ਹਟਾਈ

ਮੀਕਾ ਸਿੰਘ ਨੇ ਮੰਗੀ ਮੁਆਫੀ ਤੇ FWICE ਨੇ ਪਾਬੰਦੀ ਹਟਾਈ

ਬਾਲੀਵੁਡ ਗਾਇਕ ਮੀਕਾ ਸਿੰਘ ਉਤੇ ਲੱਗੀ ਪਾਬੰਦੀ ਫਿਲਮ ਕਲਾਕਾਰਾਂ ਦੇ ਸੰਗਠਨ ਨੇ ਹਟਾ ਲਈ ਹੈ। ਗਾਇਕ ਨੇ ਪਾਕਿਸਤਾਨ ਵਿਚ ਪ੍ਰੋਗਰਾਮ ਪੇਸ਼ ਕਰਲ ਲਈ ਬੁੱਧਵਾਰ ਨੂੰ ਮੁਆਫੀ ਮੰਗ ਲਈ।

 

ਮੀਕਾ ਸਿੰਘ ਦੇ ਬਿਆਨ ਬਾਅਦ ਫੈਡਰੇਸ਼ਨ ਆਫ ਵੇਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਉਨ੍ਹਾਂ ਉਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ।

 

ਗਾਇਕ ਨੇ ਕਰਾਚੀ ਵਿਚ ਇਕ ਵਿਆਹ ਵਿਚ ਪ੍ਰੋਗਰਾਮ ਪੇਸ਼ ਕੀਤਾ ਸੀ ਜਿਸਦੇ ਬਾਅਦ FWICE ਨੇ ਮੀਕਾ ਸਿੰਘ ਉਤੇ ਪਾਬੰਦੀ ਲਗਾ ਦਿੱਤੀ ਸੀ। ਸੰਗਠਨ ਨੇ ਕਿਹਾ ਸੀ ਕਿ ਉਸਦੇ ਮੈਂਬਰ ਮੀਕਾ ਸਿੰਘ ਕੌਨਸਰਟ ਅਤੇ ਪ੍ਰੋਗਰਾਮ ਵਿਚ ਹਿੱਸਾ ਨਹੀਂ ਲੈਣਗੇ।

 

ਪ੍ਰੈਸ ਕਾਨਫਰੰਸ ਕਰਕੇ ਮੀਕਾ ਸਿੰਘ ਨੇ ਦਾਅਵਾ ਕੀਤਾ ਕਿ ਇਹ ਅਚਨਚੇਤ ਹੈ ਕਿ ਕਰਾਚੀ ਵਿਚ ਉਨ੍ਹਾਂ ਦਾ ਪ੍ਰੋਗਰਾਮ ਅਜਿਹੇ ਸਮੇਂ ਹੋਇਆ ਜਦੋਂ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਬਾਅਦ ਭਾਰਤ–ਪਾਕਿ ਵਿਚ ਤਣਾਅ ਵਧ ਗਿਆ ਹੈ।

 

ਉਨ੍ਹਾਂ ਕਿਹਾ ਕਿ ਜੇਕਰ ਮੈਂ ਗਲਤੀ ਕੀਤੀ ਹੈ ਤਾਂ ਮੈਂ ਫੇਡਰੇਸ਼ਨ ਅਤੇ ਪੂਰੇ ਦੇਸ਼ ਤੋਂ ਮੁਆਫੀ ਮੰਗਦਾ ਹਾਂ। ਐਫਡਬਲਿਊਸੀਈ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਉਸਨੇ ਗਾਇਕ ਉਤੋਂ ਪਾਬੰਦੀ ਹਟਾ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FWICE: Removed Ban: On Mika Singh: After He Performs In Pakistan: During Article 370: