ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'Game of thrones' ਦੇ ਇਸ ਪ੍ਰਸਿੱਧ ਅਦਾਕਾਰ ਦਾ ਹੋਇਆ ਦਿਹਾਂਤ

1 / 2'Game of thrones' ਦੇ ਇਸ ਪ੍ਰਸਿੱਧ ਅਦਾਕਾਰ ਦਾ ਹੋਇਆ ਦਿਹਾਂਤ

2 / 2'Game of thrones' ਦੇ ਇਸ ਪ੍ਰਸਿੱਧ ਅਦਾਕਾਰ ਦਾ ਹੋਇਆ ਦਿਹਾਂਤ

PreviousNext

ਹਿੱਟ ਸੀਰੀਜ਼ 'ਗੇਮ ਆਫ ਥ੍ਰੋਨਸ' ਵਿੱਚ ਏਲਿਫ ਏਲਨ ਵੱਲੋਂ ਨਿਭਾਏ ਗਏ ਕਿਰਦਾਰ ਥੀਓਨ ਗ੍ਰੇਜੋਏ ਲਈ ਬਾਡੀ ਡਬਲ ਬਣਾਉਣ ਕਾਰਨ ਮਸ਼ਹੂਰ ਹੋਏ ਐਂਡ੍ਰਿਊ ਡਨਬਰ ਹੁਣ ਨਹੀਂ ਰਹੇ। ਬੈਲਫਾਸਟ ਲਾਈਵ ਦੀ ਰਿਪੋਰਟ ਮੁਤਾਬਿਕ ਕ੍ਰਿਸਮਸ ਦੀ ਰਾਤ ਬੈਲਫਾਸਟ 'ਚ ਸਥਿਤ ਆਪਣੇ ਘਰ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 30 ਸਾਲ ਸੀ।
 

ਡਨਬਰ ਕਈ ਹੋਰ ਫਿੱਟ ਪ੍ਰਾਜੈਕਟਾਂ 'ਚ ਵੀ ਕੰਮ ਕਰ ਚੁੱਕੇ ਹਨ, ਜਿਨ੍ਹਾਂ 'ਚ 'ਲਾਈਨ ਆਫ ਡਿਊਟੀ' ਵੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਡੀ.ਜੇ. ਵਜੋਂ ਵੀ ਕੰਮ ਕੀਤਾ ਹੈ। 


 

'ਮਿਰਰ ਡਾਟ ਕੋ ਡਾਟ ਯੂਕੇ' ਦੀ ਰਿਪੋਰਟ ਮੁਤਾਬਿਕ ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣਨ ਤੋਂ ਬਾਅਦ ਉਨ੍ਹਾਂ ਦੇ ਦੋਸਤਾਂ ਅਤੇ ਸਾਥੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
 

ਉਨ੍ਹਾਂ ਦੇ ਦੋਸਤ ਐਂਡੀ ਮੈਕੱਲੇ ਨੇ ਬੈਲਫਾਸਟ ਲਾਈਵ ਨੂੰ ਦੱਸਿਆ, "ਡਨਬਰ ਨੂੰ ਸਾਰੇ ਬਹੁਤ ਪਿਆਰ ਕਰਦੇ ਸਨ। ਉਸ 'ਚ ਕੁੱਝ ਅਜਿਹਾ ਸੀ ਜੋ ਬਹੁਤ ਖਾਸ ਸੀ। ਉਸ ਦੀ ਮੌਜੂਦਗੀ ਨਾਲ ਆਸਪਾਸ ਦੇ ਲੋਕਾਂ ਨੂੰ ਖੁਸ਼ੀ ਮਿਲਦੀ ਸੀ। ਲੋਕਾਂ ਨੂੰ ਉਸ ਦੇ ਨਾਲ ਕੰਮ ਕਰਨ 'ਚ ਮਜ਼ਾ ਆਉਂਦਾ ਸੀ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Game of Thrones actor Andrew Dunbar dies