ਗਿੱਪੀ ਗਰੇਵਾਲ ਨੇ ਸ਼ੋਸਲ ਮੀਡੀਆ ਰਾਹੀਂ ਬੀਨੂੰ ਢਿੱਲੋਂ ਨੂੰ ਫਿਲਮ 'ਵਧਾਈਆਂ ਜੀ ਵਧਾਈਆਂ' ਲਈ ਵਧਾਈਆਂ ਦਿੱਤੀਆਂ ਹਨ। ਗਿੱਪੀ ਨੇ ਇੱਕ ਪੋਸਟ 'ਚ ਲਿਖਿਆ ਕਿ ਮੇਰੇ ਵੀਰ ਬੀਨੂੰ ਢਿੱਲੋਂ ਤੇ ਸਮੀਪ ਕੰਗ ਨੂੰ ਉਨ੍ਹਾਂ ਦੀ ਫਿਲਮ ਲਈ ਬਹੁਤ-ਬਹੁਤ ਵਧਾਈਆਂ। ਗਿੱਪੀ ਨੇ ਨਾਲ ਹੀ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਅਗਲੀ ਫਿਲਮ 'ਮਰ ਗਏ ਓ ਲੋਕੋ' ਦਾ ਪਹਿਲਾ ਪੋਸਟਰ ਕੱਲ੍ਹ ਸਾਹਮਣੇ ਆਵੇਗਾ।
ਬੀਨੂੰ ਢਿਲੋਂ ਤੇ ਕਵਿਤਾ ਕੌਸ਼ਿਕ ਸਟਾਰਰ ਫਿਲਮ ਨੂੰ ਦਿਲਜੀਤ ਦੋਸਾਂਝ ਦੀ 'ਸੂਰਮਾ' ਤੋਂ ਟੱਕਰ ਮਿਲ ਰਹੀ ਹੈ। ਬੀਨੂੰ ਨੇ ਅੱਜ ਸਵੇਰੇ ਫੇਸਬੁੱਕ ਤੇ ਇੱਕ ਪੋਸਟ ਕਰਕੇ ਲਿਖਿਆ ਸੀ ਕਿ ਅੱਜ ਫ਼ਿਲਮ ਰਿਲੀਜ਼ ਹੋ ਗਈ ਹੈ। ਦੇਖ ਕੇ ਦੱਸੀਓ ਕਿ ਫਿਲਮ ਕਿਵੇਂ ਦੀ ਲੱਗੀ। ਉਮੀਦ ਹੈ ਕਿ ਤੁਹਾਨੂੰ ਪਸੰਦ ਆਵੇਗੀ। ਵਾਹਿਗੁਰੂ ਜੀ ਕ੍ਰਿਪਾ ਕਰਨ।
ਬੀਨੂੰ ਨੇ ਗਿੱਪੀ ਗਰੇਵਾਲ ਨੂੰ ਧੰਨਵਾਦ ਵੀ ਕਿਹਾ। ਬੀਨੂੰ ਤੇ ਕਵਿਤਾ ਦੀ ਇਕੱਠਿਆਂ ਇਹ ਦੂਜੀ ਫ਼ਿਲਮ ਹੈ. ਇਸਤੋਂ ਪਹਿਲਾ ਦੋਵੇਂ ਫ਼ਿਲਮ 'ਵੇਕ ਬਾਰਾਤਾਂ ਚੱਲੀਆਂ' ਵਿੱਚ ਇਕੱਠੇ ਨਜ਼ਰ ਆਏ ਸਨ.