ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਦੇ ਕਲਾਕਾਰਾਂ ਦੇ ਮਨਾਂ ’ਚ ਕੁਝ ਇੰਝ ਡੂੰਘੇ ਵਸੇ ਹੋਏ ਨੇ ਗਿਰੀਸ਼ ਕਰਨਾਡ

ਚੰਡੀਗੜ੍ਹ ਦੇ ਕਲਾਕਾਰਾਂ ਦੇ ਮਨਾਂ ’ਚ ਕੁਝ ਇੰਝ ਡੂੰਘੇ ਵਸੇ ਹੋਏ ਨੇ ਗਿਰੀਸ਼ ਕਰਨਾਡ

ਫ਼ਿਲਮ ਅਦਾਕਾਰ ਗਿਰੀਸ਼ ਕਰਨਾਡ, ਜਿਨ੍ਹਾਂ ਦਾ ਦੇਹਾਂਤ ਸੋਮਵਾਰ ਨੂੰ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਖੇ ਕੱਲ੍ਹ ਲੰਮੀ ਬੀਮਾਰੀ ਤੋਂ ਬਾਅਦ ਹੋ ਗਿਆ ਸੀ, ਨੂੰ ਦੇਸ਼ ਦੇ ਬਹੁਤੇ ਕਲਾਕਾਰ ਮਹਾਨ ਮੰਨਦੇ ਹਨ। ਉਨ੍ਹਾਂ ਨੂੰ ਆਧੁਨਿਕ ਭਾਰਤ ’ਚ ਆਪਣੇ ਕੁਝ ਵੱਖਰੀ ਕਿਸਮ ਦੇ ਵਿਚਾਰ ਪ੍ਰਗਟਾਉਣ ਲਈ ਵੀ ਜਾਣਿਆ ਜਾਂਦਾ ਹੈ।

 

 

ਗਿਰੀਸ਼ ਕਾਰਨਾਡ ਨੂੰ ਪਦਮਸ਼੍ਰੀ, ਪਦਮ ਭੂਸ਼ਨ ਤੇ ਗਿਆਨਪੀਠ ਪੁਰਸਕਾਰ (1998) ਜਿਹੇ ਵੱਕਾਰੀ ਪੁਰਸਕਾਰ ਮਿਲੇ ਸਨ। ਉਹ ਬਹੁ–ਪੱਖੀ ਪ੍ਰਤਿਭਾ ਦੇ ਧੀ ਸਨ। ਉਹ ਅੰਗਰੇਜ਼ੀ ਤੇ ਕੰਨੜ ਭਾਸ਼ਾਵਾਂ ਵਿੱਚ ਲਿਖਦੇ ਸਨ। ਉਨ੍ਹਾਂ ਕੰਨੜ ਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਦੇ ਦੇਹਾਂਤ ’ਤੇ ਚੰਡੀਗੜ੍ਹ ਦੇ ਕੁਝ ਪ੍ਰਮੁੱਖ ਕਲਾਕਾਰਾਂ ਨਾਲ ਗੱਲਬਾਤ ਕਰ ਕੇ ਇਹ ਜਾਣਿਆ ਗਿਆ ਕਿ ਗਿਰੀਸ਼ ਕਰਨਾਡ ਬਾਰੇ ਉਨ੍ਹਾਂ ਦੇ ਮਨ ਵਿੱਚ ਕਿਹੋ ਜਿਹੇ ਵਿਚਾਰ ਹਨ।

 

 

ਗਿਰੀਸ਼ ਕਰਨਾਡ ਦੇ ਕਰੀਬੀ ਦੋਸਤ ਰਹੇ ਤੇ ਚੰਡੀਗੜ੍ਹ ਦੇ ਜੰਮਪਲ਼ ਰੰਗਮੰਚ ਕਲਾਕਾਰ ਨੀਲਮ ਮਾਨਸਿੰਘ ਨੇ ਕਿਹਾ ਕਿ ਉਹ ਆਪਣੇ ਮਿੱਤਰ ਦੇ ਜਾਣ ’ਤੇ ਡਾਢੇ ਉਦਾਸ ਹਨ। ‘ਉਨ੍ਹਾਂ ਸਦਾ ਮੇਰੇ ਕੰਮ ਦੀ ਸ਼ਲਾਘਾ ਕੀਤੀ। ਉਹ ਇੱਕ ਮਾਹਿਰ ਕਾਰੀਗਰ ਸਨ। ਮੈਂ ਉਨ੍ਹਾਂ ਦੀ ਰਚਨਾ ‘ਨਾਗਮੰਡਲ’ ਨੂੰ ਤਿੰਨ ਵਾਰ ਪ੍ਰੋਡਿਊਸ ਤੇ ਡਾਇਰੇਕਟ ਕੀਤਾ ਸੀ।’

 

 

ਨੀਲਮ ਮਾਨਸਿੰਘ ਨੇ ਦੱਸਿਆ ਕਿ ਗਿਰੀਸ਼ ਕਰਨਾਡ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸਨ ਤੇ ਉਹ ਬੀਮਾਰ ਹੋਣ ਦੇ ਬਾਵਜੂਦ ਜਨਤਾ ਵਿੱਚ ਚਲੇ ਜਾਂਦੇ ਸਨ।

 

 

ਪੰਜਾਬੀ ਰੰਗਮੰਚ ਦੀ ਹਸਤੀ ਰਾਣੀ ਬਲਬੀਰ ਕੌਰ ਨੇ ਗਿਰੀਸ਼ ਕਰਨਾਡ ਦੇ ਨਾਟਕ ‘ਅਗਨੀ ਔਰ ਬਰਖਾ’ ਵਿੱਚ ਭੂਮਿਕਾ ਨਿਭਾਈ ਸੀ। ‘ਉਹ ਬਹੁਤ ਹੀ ਸੋਹਣੀ ਸ਼ਖ਼ਸੀਅਤ ਦੇ ਮਾਲਕ ਸਨ। ਆਪਣੀ ਉਮਰ ਤੋਂ ਕਿਤੇ ਘੱਟ ਉਮਰ ਦੇ ਲੱਗਦੇ ਸਨ। ਉਹ ਸੱਚਮੁਚ ਇੱਕ ਵਿਲੱਖਣ ਇਨਸਾਨ ਸਨ।’

 

 

ਇੰਝ ਹੀ ਅਦਾਕਾਰ ਤੇ ਗਾਇਕ ਕਮਲ ਤਿਵਾੜੀ ਨੇ ਦੱਸਿਆ ਕਿ ਗਿਰੀਸ਼ ਕਰਨਾਡ ਭਾਰਤੀ ਰੰਗਮੰਚ ਤੇ ਸਿਨੇਮਾ ਦੇ ਮੋਹਰੀਆਂ ਵਿੱਚੋਂ ਇੱਕ ਸਨ। ਕਲਾ–ਇਤਿਹਾਸਕਾਰ ਬੀਐੱਨ ਗੋਸਵਾਮੀ ਨੇ ਕਿਹਾ ਕਿ ਗਿਰੀਸ਼ ਕਰਨਾਡ ਇੱਕ ਮਹਾਨ ਫ਼ਿਲਮਸਾਜ਼ ਸਨ ਤੇ ਇੱਕ ਬਹੁਤ ਉੱਚੀ ਸ਼ਖ਼ਸੀਅਤ ਸਨ। ਉਨ੍ਹਾਂ ਦੱਸਿਆ ਕਿ ਉਂਝ ਵੀ ਸ਼ਬਦ ‘ਗਿਰੀਸ਼’ ਦਾ ਮਤਲਬ ਦਾ ‘ਪਰਬਤਾਂ ਦਾ ਮਾਲਕ’।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Girish Karnad has special meaning for Chandigarh Artists